
ਸੁਰਜੇਵਾਲਾ ਨੇ ਦੱਸਿਆ ਅਧਿਆਤਮਕ ਦੌਰਾ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਏਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਫਿਰ ਵਿਦੇਸ਼ ਯਾਤਰਾ 'ਤੇ ਚਲੇ ਗਏ ਹਨ। ਰਿਪੋਰਟ ਮੁਤਾਬਕ ਰਾਹੁਲ ਸੋਮਵਾਰ ਨੂੰ ਵਿਦੇਸ਼ ਰਵਾਨਾ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਇਕ ਹਫ਼ਤੇ ਤਕ ਉਥੇ ਰਹਿਣਗੇ।
Rahul Gandhi
ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਖ਼ਰਾਬ ਅਰਥਵਿਵਸਥਾ ਦੇ ਮੁੱਦੇ 'ਤੇ ਮੋਦੀ ਸਰਕਾਰ ਵਿਰੁਧ ਦੇਸ਼ ਪਧਰੀ ਰੋਸ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ। ਕਾਂਗਰਸ 1 ਤੋਂ 8 ਨਵੰਬਰ ਵਿਚਕਾਰ 35 ਪ੍ਰੈਸ ਕਾਨਫ਼ਰੰਸਾਂ ਕਰ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। 5 ਤੋਂ 15 ਨਵੰਬਰ ਵਿਚਕਾਰ ਇਸ ਮੁੱਦੇ 'ਤੇ ਦੇਸ਼ ਪਧਰੀ ਰੋਸ ਪ੍ਰਦਰਸ਼ਨ ਵੀ ਕੀਤੇ ਜਾਣਗੇ।
Randeep Surjewala
ਅਜਿਹੇ 'ਚ ਰਾਹੁਲ ਗਾਂਧੀ ਦੀ ਵਿਦੇਸ਼ ਯਾਤਰਾ 'ਤੇ ਸਵਾਲ ਚੁੱਕੇ ਜਾ ਰਹੇ ਹਨ, ਜਿਸ ਨੂੰ ਲੈ ਕੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਸਫ਼ਾਈ ਦਿੱਤੀ ਹੈ। ਸੁਰਜੇਵਾਲਾ ਨੇ ਕਿਹਾ, "ਰਾਹੁਲ ਗਾਂਧੀ ਪਹਿਲਾਂ ਵੀ ਸਮੇਂ-ਸਮੇਂ 'ਤੇ ਅਧਿਆਤਮਕ ਦੌਰੇ 'ਤੇ ਜਾਂਦੇ ਰਹੇ ਹਨ। ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨਾਂ ਦੀ ਰੂਪਰੇਖਾ ਉਨ੍ਹਾਂ ਦੀ ਅਗਵਾਈ 'ਚ ਤਿਆਰ ਕੀਤੀ ਗਈ ਹੈ।"
Rahul Gandhi
ਜ਼ਿਕਰਯੋਗ ਹੈ ਕਿ ਰਾਹੁਲ ਅਕਤੂਬਰ ਦੇ ਪਹਿਲਾਂ ਹਫ਼ਤੇ 'ਚ ਵੀ ਵਿਦੇਸ਼ ਯਾਤਰਾ 'ਤੇ ਗਏ ਸਨ। ਉਦੋਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣ ਪ੍ਰਚਾਰ ਸ਼ਿਖਰ 'ਤੇ ਸੀ।