ਆਪਣੇ ਵੱਲ ਆਕਰਸ਼ਿਤ ਕਰਦਾ ਹੈ ਬਿਨਾਂ ਮੂਰਤੀ ਵਾਲਾ ਇਹ ਮੰਦਰ
Published : Jul 15, 2019, 12:45 pm IST
Updated : Jul 15, 2019, 12:47 pm IST
SHARE ARTICLE
Know about kaman and its spooky 84 khamba temple situated in rajasthan
Know about kaman and its spooky 84 khamba temple situated in rajasthan

ਇੱਥੇ ਯਕਸ਼ ਨੇ ਲਈ ਸੀ ਯੂਧਿਸ਼ਟਰ ਦੀ ਪਰੀਖਿਆ

ਨਵੀਂ ਦਿੱਲੀ: ਰਾਜਸਥਾਨ ਦੇ ਭਰਪੂਰ ਜ਼ਿਲ੍ਹੇ ਦੇ ਉਪਖੰਡ ਕਾਮਾਂ ਬਾਰੇ ਭਲੇ ਹੀ ਘਟ ਲੋਕਾਂ ਨੇ ਸੁਣਿਆ ਹੋਵੇ ਪਰ ਧਾਰਮਿਕ ਲੋਕਾਂ ਖ਼ਾਸ ਤੌਰ 'ਤੇ ਵੈਸ਼ਣਵਾਂ ਵਿਚ ਇਸ ਸਥਾਨ ਨੂੰ ਆਧਿਆਤਮਕ ਰੂਪ ਤੋਂ ਕਾਫ਼ੀ ਮਹੱਤਵਪੂਰਨ ਸਥਾਨ ਮੰਨਿਆ ਜਾਂਦਾ ਹੈ। ਕਾਮਾਂ ਦਾ ਕੁੱਝ ਹਿੱਸਾ ਬ੍ਰਜ ਭੂਮੀ ਨਾਲ ਲਗਦਾ ਹੈ ਜਿੱਥੇ ਭਗਵਾਨ ਕ੍ਰਿਸ਼ਣ ਨੇ ਅਪਣਾ ਬਚਪਨ ਗੁਜ਼ਾਰਿਆ ਸੀ। ਕਾਮਾਂ ਵਿਚ ਤੁਲਸੀ ਦੇ ਪੌਦੇ ਬਹੁਤ ਹਨ ਜਿਸ ਕਰ ਕੇ ਇਸ ਨੂੰ ਆਦੀ ਵ੍ਰਿੰਦਾਵਨ ਵੀ ਕਿਹਾ ਜਾਂਦਾ ਹੈ।

84 Khamba 84 Khamba

ਭਾਦੋਂ ਮਹੀਨੇ ਵਿਚ ਇੱਥੇ ਵਿਸ਼ੇਸ਼ ਵਣ ਯਾਤਰਾ ਹੁੰਦੀ ਹੈ ਜਿਸ ਵਿਚ ਵੈਸ਼ਣਵ ਸਮਾਜ ਦੇ ਲੋਕ ਹਿੱਸਾ ਲੈਂਦੇ ਹਨ। ਬਾਰਿਸ਼ ਦੇ ਮੌਸਮ ਵਿਚ ਇੱਥੋਂ ਦੇ ਚੀਲ ਮਹਿਲ ਵਿਚ ਮੇਲਾ ਵੀ ਲਗਦਾ ਹੈ ਜਿਸ ਨੂੰ ਪਰਿਕਰਮਾ ਮੇਲਾ ਕਿਹਾ ਜਾਂਦਾ ਹੈ। ਇਸ ਖੇਤਰ ਵਿਚ ਰਾਜਸਥਾਨ ਦੇ ਕੁੱਝ ਪ੍ਰਸਿੱਧ ਅਤੇ ਮਾਨਤਾ ਵਾਲੇ ਮੰਦਿਰ ਵੀ ਸਥਿਤ ਹਨ। ਇਹਨਾਂ ਵਿਚੋਂ ਇਕ ਚੌਰਾਸੀ ਖੰਬਾ ਮੰਦਿਰ ਹੈ। ਇਸ ਮੰਦਿਰ ਵਿਚ 84 ਪਿਲਰ ਹਨ ਜਿਸ ਦੇ ਆਧਾਰ 'ਤੇ ਇਸ ਨੂੰ ਇਹ ਨਾਮ ਦਿੱਤਾ ਜਾਂਦਾ ਹੈ।

84 Khamba 84 Khamba

ਇੱਥੇ ਕਿਸੇ ਵੀ ਭਗਵਾਨ ਦੀ ਮੂਰਤੀ ਨਹੀਂ ਹੈ ਅਤੇ ਨਾ ਹੀ ਕੋਈ ਪੂਜਾ ਹੁੰਦੀ ਹੈ ਫਿਰ ਵੀ ਇਸ ਨੂੰ ਮੰਦਿਰ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਾਰਤ 'ਤੇ ਰਾਜ ਕਰਨ ਵਾਲੀਆਂ ਸ਼ਕਤੀਆਂ ਨੇ ਇਸ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਏ ਸਨ ਜਿਸ ਨਾਲ ਇਹ ਅਪਣਾ ਅਸਲ ਰੂਪ ਗੁਆ ਚੁੱਕਿਆ ਹੈ। ਇਸ ਮੰਦਿਰ ਨਾਲ ਜੁੜੀਆਂ ਅਨੋਖੀਆਂ ਗੱਲਾਂ ਟੂਰਿਸਟ ਵਿਚ ਜਗਿਆਸਾ ਜਗਾਉਂਦੀਆਂ ਹਨ ਜੋ ਯਾਤਰੀਆਂ ਨੂੰ ਖਿੱਚ ਕੇ ਲਿਆਉਂਦੀਆਂ ਹਨ।

ਦਰਅਸਲ ਚੌਰਾਸੀ ਖੰਬਾ ਮੰਦਿਰ ਵਿਚ ਅੱਜ ਤਕ ਕੋਈ ਵੀ ਸਹੀ ਗਿਣਤੀ ਦਾ ਪਤਾ ਨਹੀਂ ਲਗਾ ਸਕਿਆ। ਜੋ ਕੋਈ ਵੀ ਇਸ ਨੂੰ ਗਿਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਜਾਂ ਤਾਂ ਜ਼ਿਆਦਾ ਖੰਬੇ ਦਿਖਾਈ ਦਿੰਦੇ ਹਨ ਜਾਂ ਫਿਰ ਘਟ। ਇਹਨਾਂ ਨੂੰ ਜਿੰਨੀ ਵਾਰ ਗਿਣਿਆ ਜਾਂਦਾ ਹੈ ਉੰਨੀ ਵਾਰ ਅਲੱਗ ਗਿਣਤੀ ਨਿਕਲਦੀ ਹੈ।

ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਮੰਦਿਰ ਕੋਲ ਸਥਿਤ ਧਰਮ ਕੁੰਡ ਉਹੀ ਸਥਾਨ ਹੈ ਜਿੱਥੇ ਯਕਸ਼ ਨੇ ਯੂਧਿਸ਼ਟਰ ਦੀ ਪਰੀਖਿਆ ਲਈ ਸੀ। ਮਹਾਂਭਾਰਤ ਵਿਚ ਇਸ ਘਟਨਾ ਬਾਰੇ ਪੜ੍ਹਨ ਨੂੰ ਮਿਲਦਾ ਹੈ। ਇਸ ਵਿਚ ਕਿੰਨੀ ਸੱਚਾਈ ਹੈ ਇਸ ਬਾਰੇ ਕੋਈ ਵੀ ਠੋਸ ਸਬੂਤ ਮੌਜੂਦ ਨਹੀਂ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement