
ਯਾਤਰੀਆਂ ਨੂੰ ਇਸ ਦੌਰਾਨ ਡੀਲਕਸ ਹੋਟਲਾਂ ਵਿਚ ਰੁਕਣ ਦੇ ਨਾਲ ਬ੍ਰੇਕਫਾਸਟ-ਲੰਚ-...
ਨਵੀਂ ਦਿੱਲੀ: ਦੁਨੀਆਂ ਦੇ ਬੈਸਟ ਟੂਰਿਸਟ ਡੈਸਟੀਨੇਸ਼ਨ ਵਿਚ ਯੂਰੋਪ ਦੇ ਕਈ ਦੇਸ਼ ਸ਼ਾਮਲ ਹਨ। ਹਰ ਟ੍ਰੈਵਲ ਨੂੰ ਚਾਹੀਦਾ ਹੈ ਕਿ ਉਹ ਇਕ ਵਾਰ ਯੂਰੋਪ ਦੀ ਸੈਰ ਜ਼ਰੂਰ ਕਰੇ। ਜੇ ਤੁਸੀਂ ਵੀ ਯੂਰੋਪ ਦੇ ਵੱਖ-ਵੱਖ ਦੇਸ਼ਾਂ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਤੁਹਾਡੇ ਲਈ ਇਕ ਬਿਹਤਰੀਨ ਅਤੇ ਵਧੀਆ ਟੂਰ ਪੈਕੇਜ ਲੈ ਕੇ ਆਇਆ ਹੈ।
Tour Package
ਆਈਆਰਸੀਟੀਸੀ ਦੀ ਅਧਿਕਾਰਿਕ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਟੂਰ ਪੈਕੇਜ ਵਿਚ ਤੁਹਾਡੇ ਲਈ ਜਰਮਨੀ, ਇਟਲੀ ਅਤੇ ਸਵਿਟਜ਼ਰਲੈਂਡ ਸਮੇਤ ਯੂਰੋਪ ਦੇ 10 ਦੇਸ਼ਾਂ ਦੀ ਸੈਰ ਕਰਨ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਕ ਟੂਰ ਦਾ ਨਾਮ ਗ੍ਰੈਂਡ ਟੂਰ ਆਫ ਯੂਰੋਪ ਐਂਡ ਯੂਕੋ ਐਕਸ ਦਿੱਲੀ-ਭੋਪਾਲ ਹੈ।
Europe
ਇਸ ਟੂਰ ਵਿਚ ਯਾਤਰੀਆਂ ਨੂੰ ਬ੍ਰਿਟੇਨ, ਫ੍ਰਾਂਸ, ਬੈਲਜ਼ਿਅਮ, ਹਾਲੈਂਡ, ਸਵਿਟਜ਼ਰਲੈਂਡ, ਆਸਟ੍ਰੀਆ, ਜਰਮਨੀ, ਲਿਕਟੇਂਸਟੀਨ, ਇਟਲੀ ਅਤੇ ਵੈਟਿਕਨ ਸਿਟੀ ਦੀ ਸੈਰ ਕਰਵਾਈ ਜਾਵੇਗੀ। 15 ਦੀ ਰਾਤ ਅਤੇ 16 ਤਰੀਕ ਦੇ ਦਿਨ ਨੂੰ ਇਸ ਟੂਰ ਦੀ ਸ਼ੁਰੂਆਤ 10 ਜੂਨ 2020 ਅਤੇ 30 ਜੂਨ 2020 ਨੂੰ ਦਿੱਲੀ ਤੋਂ ਹੋਵੇਗੀ।
Europe
ਯਾਤਰੀਆਂ ਨੂੰ ਇਸ ਦੌਰਾਨ ਡੀਲਕਸ ਹੋਟਲਾਂ ਵਿਚ ਠਹਿਰਣ ਦੇ ਨਾਲ ਬ੍ਰੇਕਫਾਸਟ-ਲੰਚ-ਡਿਨਰ ਅਤੇ ਇਸੇ ਵਾਹਨ ਵਿਚ ਘੁੰਮਣ ਦੀ ਸੁਵਿਧਾ ਮਿਲੇਗੀ। ਟੂਰ ਪੈਕੇਜ ਵਿਚ ਠਹਿਰਣ ਅਤੇ ਭੋਜਨ ਤੋਂ ਇਲਾਵਾ ਵੀਜ਼ਾ ਚਾਰਜ, ਇੰਸ਼ੋਰੈਂਸ, ਐਂਟਰੀ ਫੀ ਵੀ ਸ਼ਾਮਲ ਹੈ।
Europe
ਇਸ ਟੂਰ ਤੇ ਜਾਣ ਵਾਲੇ ਹਰ ਯਾਤਰੀ ਨੂੰ ਔਸਤਨ 2.75 ਲੱਖ ਰੁਪਏ ਖਰਚ ਕਰਨੇ ਪੈਣਗੇ। ਸਿੰਗਲ ਆਕਿਊਪੇਂਸੀ ਯਾਨੀ ਸਿੰਗਲ ਰੂਮ ਠਹਿਰਣ ਤੇ ਪ੍ਰਤੀ ਵਿਅਕਤੀ 3,16,600 ਰੁਪਏ ਖਰਚ ਕਰਨੇ ਪੈਣਗੇ।
Europe
ਉੱਥੇ ਹੀ ਡਬਲ ਆਕਿਊਪੇਂਸੀ ਯਾਨੀ ਦੋ ਵਿਅਕਤੀਆਂ ਨਾਲ ਰਹਿਣ ਤੇ ਪ੍ਰਤੀ ਵਿਅਕਤੀ 2.75 ਲੱਖ ਰੁਪਏ ਅਤੇ ਟ੍ਰਿਪਲ ਆਕਿਊਪੇਂਸੀ ਯਾਨੀ ਤਿੰਨ ਵਿਅਕਤੀਆਂ ਦੇ ਇਕੱਠੇ ਰਹਿਣ ਤੇ 2,73,100 ਰੁਪਏ ਪ੍ਰਤੀ ਯਾਤਰੀ ਦੇਣੇ ਹੋਣਗੇ। ਜੇ ਤੁਹਾਡੇ ਨਾਲ 5 ਤੋਂ 11 ਸਾਲ ਤਕ ਦੇ ਬੱਚੇ ਹਨ ਤਾਂ ਬੱਚਿਆਂ ਲਈ 2,05,600 ਰੁਪਏ ਦੇਣੇ ਪੈਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।