
ਦੁਨੀਆ ਭਰ ਵਿਚ ਮਸ਼ਹੂਰ ਰਾਜਸਥਾਨ ਦਾ ਇਤਿਹਾਸ, ਕਿਲੇ, ਮਹਿਲ ਅਤੇ ਸੰਸਕ੍ਰਿਤੀ ਨੂੰ ਦੇਖਣ ਲਈ ਸੈਲਾਨੀ ਦੂਰ - ਦੂਰ ਤੋਂ ਆਉਂਦੇ ਹਨ। ਇੱਥੇ ਘੁੰਮਣ ਲਈ ...
ਦੁਨੀਆ ਭਰ ਵਿਚ ਮਸ਼ਹੂਰ ਰਾਜਸਥਾਨ ਦਾ ਇਤਿਹਾਸ, ਕਿਲੇ, ਮਹਿਲ ਅਤੇ ਸੰਸਕ੍ਰਿਤੀ ਨੂੰ ਦੇਖਣ ਲਈ ਸੈਲਾਨੀ ਦੂਰ - ਦੂਰ ਤੋਂ ਆਉਂਦੇ ਹਨ। ਇੱਥੇ ਘੁੰਮਣ ਲਈ ਇੰਨੀਆਂ ਇਤਿਹਾਸਿਕ ਜਗ੍ਹਾਂਵਾਂ ਹਨ ਕਿ ਤੁਹਾਨੂੰ ਇੱਥੇ ਘੁੰਮਣ ਵਿਚ ਇਕ ਮਹੀਨਾ ਲੱਗ ਜਾਵੇਗਾ। ਉਂਜ ਤਾਂ ਰਾਜਸਥਾਨ ਵਿਚ ਘੁੰਮਣ ਲਈ ਕਈ ਪ੍ਰਸਿੱਧ ਅਤੇ ਖੂਬਸੂਰਤ ਜਗ੍ਹਾਂਵਾਂ ਹਨ ਪਰ ਅੱਜ ਅਸੀਂ ਤੁਹਾਨੂੰ ਇਥੇ ਸਥਿਤ ਜਲ ਮਹਿਲ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ। ਰਾਜਸਥਾਨ ਜੈਪੁਰ ਮਾਨ ਸਾਗਰ ਝੀਲ ਦੇ ਵਿਚ ਬਣੇ ਇਸ ਮਹਿਲ ਦੀ ਖੂਬਸੂਰਤੀ ਵੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਆਓ ਜੀ ਜਾਣਦੇ ਹਾਂ ਇਸ ਮਹਿਲ ਦੇ ਬਾਰੇ ਵਿਚ ਕੁੱਝ ਗੱਲਾਂ।
jal mahal
300 ਸਾਲ ਪਹਿਲਾਂ ਬਣਿਆ ਇਹ ਜਲ ਮਹਿਲ ਮਾਨ ਸਾਗਰ ਝੀਲ ਦੇ ਵਿਚ ਸਥਿਤ ਹੈ। ਇਸ ਮਹਿਲ ਨੂੰ ਦੇਖਣ ਲਈ ਤੁਹਾਨੂੰ ਕਿਸ਼ਤੀ ਤੋਂ ਜਾਣਾ ਪੈਂਦਾ ਹੈ। ਇਸ ਮਹਿਲ ਦੇ ਅੰਦਰ ਜਾਣ ਲਈ 3 ਦਰਵਾਜੇ ਬਣਾਏ ਗਏ ਹਨ। ਇਸ ਦੀ ਸੁੰਦਰਤਾ ਸੈਲਾਨੀਆਂ ਦੇ ਲਈ ਖਿੱਚ ਦਾ ਮੁੱਖ ਕਾਰਨ ਹੈ, ਜਿਸ ਨੂੰ ਦੇਖਣ ਲਈ ਸੈਲਾਨੀ ਦੂਰ - ਦੂਰ ਤੋਂ ਆਉਂਦੇ ਹਨ। ਪੰਜ ਮੰਜਿਲ ਦੇ ਇਸ ਮਹਿਲ ਦੀ ਚਾਰ ਮੰਜਿਲਾ ਪਾਣੀ ਦੇ ਅੰਦਰ ਰਹਿੰਦੀ ਹੈ। ਇਕ ਮੰਜਿਲ ਹੀ ਪਾਣੀ ਦੇ ਉਪਰ ਨਜ਼ਰ ਆਉਂਦੀ ਹੈ।
jal mahal
ਹਾਲਨੁਮਾ ਸਰੂਪ ਵਿਚ ਬਣੀ ਇਸ ਮਹਿਲ ਦੀਆਂ ਮੰਜਿਲਾਂ ਅੱਗੇ ਦੇ ਵੱਲ ਝੁਕੀਆਂ ਹੋਈਆਂ ਹਨ ਅਤੇ ਇਸ ਦੇ ਚਾਰੇ ਪਾਸੇ ਬਾਲਕਨੀ ਬਣੀ ਹੋਈ ਹੈ। ਇੱਥੇ ਖੜੇ ਹੋ ਕੇ ਤੁਸੀ ਮਾਨ ਸਾਗਰ ਝੀਲ ਦੀ ਠੰਡੀ ਹਵਾ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਮਹਿਲ ਦੀ ਖੂਬਸੂਰਤ ਨੱਕਾਸ਼ੀ ਚਾਰੇ ਪਾਸੇ ਬਣੇ 20 ਖੰਭੇ ਰਾਜਾਵਾਂ ਦੀ ਕਲਾ ਪ੍ਰੇਮ ਨੂੰ ਦਰਸਾਉਂਦੇ ਹਨ।
jal mahal
ਮਹਿਲ ਦੀ ਸੁੰਦਰਤਾ ਤੋਂ ਇਲਾਵਾ ਤੁਸੀ ਇੱਥੇ ਬਣੇ ਹੈਂਗਿਗ ਗਾਰਡਨ ਦੀ ਕੁਦਰਤੀ ਸੁੰਦਰਤਾ ਦਾ ਮਜ਼ਾ ਲੈ ਸਕਦੇ ਹੋ। ਰਾਤ ਦੇ ਸਮੇਂ ਇਸ ਮਹਿਲ ਦੀ ਖੂਬਸੂਰਤੀ ਵੀ ਵੱਧ ਜਾਂਦੀ ਹੈ। ਜਲ ਮਹਿਲ ਤੋਂ ਇਲਾਵਾ ਤੁਸੀ ਜੈਪੁਰ ਵਿਚ ਕਈ ਇਤਿਹਾਸਿਕ ਇਮਾਰਤਾਂ ਜਿਵੇਂ ਹਵਾ ਮਹਿਲ, ਆਮੇਰ ਦਾ ਕਿਲਾ ਅਤੇ ਨਾਹਰਗੜ ਦਾ ਕਿਲਾ ਵੀ ਵੇਖ ਸਕਦੇ ਹੋ।