
ਕੋਚੀ ਵਿਚ ਸਥਾਪਿਤ ਸੈਂਟ ਫ੍ਰਾਂਸਿਸ ਚਰਚ ਭਾਰਤ ਦਾ ਪਹਿਲਾ ਯੂਰੋਪੀਅਨ ਚਰਚ ਹੈ।
ਨਵੀਂ ਦਿੱਲੀ: ਭਾਰਤ ਪੂਰੀ ਦੁਨੀਆ ਵਿਚ ਖੂਬਸੂਰਤ ਸੱਭਿਆਚਾਰ ਅਤੇ ਸੱਭਿਅਤਾ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ ਦੀ ਬਹੁਤ ਹੀ ਖੂਬਸੂਰਤ ਇਮਾਰਤਾਂ, ਮੰਦਿਰ, ਮਸਜਿਦ, ਗੁਰਦੁਆਰੇ ਅਤੇ ਗਿਰਜਾਘਰਾਂ ਨੂੰ ਉਹਨਾਂ ਦੀ ਬੇਜੋੜ ਨਕਾਕਸ਼ਿਆਂ ਲਈ ਵੀ ਜਾਣਿਆ ਜਾਂਦਾ ਹੈ। ਕੋਚੀ ਵਿਚ ਸਥਾਪਿਤ ਸੈਂਟ ਫ੍ਰਾਂਸਿਸ ਚਰਚ ਭਾਰਤ ਦਾ ਪਹਿਲਾ ਯੂਰੋਪੀਅਨ ਚਰਚ ਹੈ।
Photoਕਿਹਾ ਜਾਂਦਾ ਹੈ ਕਿ ਪ੍ਰਸਿੱਧ ਪੁਰਤਗਾਲੀ ਨਾਵਿਕ ਵਾਸਕੋ ਡੀ ਗਾਮਾ ਨੂੰ ਇਸ ਚਰਚ ਵਿਚ ਦਫ਼ਨਾਇਆ ਗਿਆ ਸੀ। ਤਕਰੀਬਨ 200 ਸਾਲ ਪਹਿਲਾਂ ਬਣੇ ਸੈਂਟ ਫਿਲੋਮੇਨਾ ਚਰਚ ਮੈਸੂਰ ਵਿਚ ਸਥਾਪਿਤ ਹੈ। ਇਸ ਦੀ ਨਿਰਮਾਣ ਸ਼ੈਲੀ ਕਾਫੀ ਖੂਬਸੂਰਤ ਹੈ। ਦਸ ਦਈਏ ਕਿ ਚਰਚ ਨੂੰ ਨਿਓ-ਗੋਥਿਕ ਸ਼ੈਲੀ ਵਿਚ ਬਣਾਇਆ ਗਿਆ ਹੈ। ਇਲਾਹਾਬਾਦ ਦੇ ਆਲ ਸੈਂਟ ਕੈਥੇਡ੍ਰਲ ਦਾ ਨਿਰਮਾਣ 19ਵੀਂ ਸਦੀ ਵਿਚ ਹੋਇਆ ਸੀ।
Photoਇਹ ਅਪਣੀ ਯੂਰੋਪੀਨ ਸੰਰਚਨਾ ਦੇ ਚਲਦੇ ਜਾਣਿਆ ਜਾਂਦਾ ਹੈ। ਇਹ ਚਰਚ ਕਾਫੀ ਵੱਡਾ ਵੀ ਹੈ। ਇੱਥੇ ਤਕਰੀਬਨ 300 ਤੋਂ 400 ਲੋਕ ਪ੍ਰੇਅਰ ਕਰ ਸਕਦੇ ਹਨ। ਕੇਰਲਾ ਵਿਚ ਸਥਾਪਿਤ ਪਰੂਮਲਾ ਚਰਚ ਮਹਾਨ ਸੰਤ ਗ੍ਰੇਗਰੀਆ ਗਿਵਰਨੇਸ ਨੂੰ ਸਮਰਪਿਤ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਸਥਾਨ ਤੇ ਦਫ਼ਨ ਕੀਤਾ ਗਿਆ ਸੀ। ਚਰਚ ਦੀ ਸਮਰੱਥਾ ਦੀ ਗੱਲ ਕਰੀਏ ਤਾਂ 2 ਹਜ਼ਾਰ ਲੋਕ ਪ੍ਰੇਅਰ ਕਰ ਸਕਦੇ ਹਨ।
PhotoMangalore ਵਿਚ ਸਥਾਪਿਤ ਰੋਜਰੀ ਚਰਚ ਦਾ ਨਿਰਮਾਣ ਫ੍ਰਾਂਸੀਸੀਆਂ ਨੇ ਕਰਵਾਇਆ ਸੀ। ਦਸ ਦਈਏ ਕਿ ਜਦੋਂ ਵੀ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਚਰਚ ਦਾ ਅੱਧਾ ਹਿੱਸਾ ਪਾਣੀ ਵਿਚ ਡੁੱਬ ਜਾਂਦਾ ਹੈ। ਕੇਵਲ ਚਰਚ ਦਾ ਸਿਖਰ ਹੀ ਨਜ਼ਰ ਆਉਂਦਾ ਹੈ।
Photo ਸ਼ਿਮਲਾ ਵਿਚ ਸਥਾਪਿਤ ਕ੍ਰਾਈਸਟ ਚਰਚ ਦੀ ਉਸਾਰੀ 1857 ਵਿਚ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਚਰਚ ਦੀ ਨੱਕਾਸ਼ੀ ਵੀ ਬਹੁਤ ਖੂਬਸੂਰਤ ਹੈ। ਇਹ ਚਰਚ ਨੀਓ-ਗੋਥਿਕ ਸ਼ੈਲੀ ਵਿਚ ਬਣਾਇਆ ਗਿਆ ਹੈ।
Photo ਬੋਮਿਲ ਜੀਸਕਾ ਦਾ ਬੇਸਿਲਕਾ ਗੋਆ ਦਾ ਇਕ ਪ੍ਰਸਿੱਧ ਚਰਚ ਹੈ। ਇਹ ਮੰਨਿਆ ਜਾਂਦਾ ਹੈ ਕਿ ਸੇਂਟ ਫ੍ਰਾਂਸਿਸ ਜ਼ੇਵੀਅਰ ਦੀ ਦੇਹ ਇਸ ਚਰਚ ਵਿਚ ਰੱਖੀ ਗਈ ਹੈ। ਦੱਸ ਦੇਈਏ ਕਿ ਇਹ ਚਰਚ ਵਿਸ਼ਵ ਵਿਰਾਸਤ ਸਾਈਟ ਵਜੋਂ ਵੀ ਜਾਣਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।