
ਪੁਲਿਸ ਨੇ ਬਰਲਿਨ ਦੇ ਮੁੱਖ ਗਿਰਜ਼ਾ ਘਰ ਵਿਚ ਇਕ ਚਾਕੂ ਲਏ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ.....
ਬਰਲਿਨ : ਪੁਲਿਸ ਨੇ ਬਰਲਿਨ ਦੇ ਮੁੱਖ ਗਿਰਜ਼ਾ ਘਰ ਵਿਚ ਇਕ ਚਾਕੂ ਲਏ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ। ਪੁਲਿਸ ਨੇ ਹਾਲਾਂਕਿ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਹਮਲਾਵਰ ਦੀ ਕੋਈ ਅਤਿਵਾਦੀ ਮੰਨਸ਼ਾ ਸੀ। ਅਧਿਕਾਰੀਆਂ ਨੇ ਗਿਰਜ਼ਾ ਘਰ ਦੇ ਮੇਟ ਗੇਟਾਂ ਦੀ ਘੇਰਾਬੰਦੀ ਕਰ ਦਿਤੀ। ਘਟਨਾ ਦੇ ਸਮੇਂ ਕਰੀਬ 100 ਲੋਕ ਗਿਰਜ਼ਾ ਘਰ ਦੇ ਅੰਦਰ ਸਨ ਅਤੇ ਦੋ ਪੁਲਿਸ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਕਰਮਚਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ।
Berlin chapelਪੁਲਿਸ ਨੇ ਟਵੀਟ ਕੀਤਾ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ ਚਾਰ ਵਜੇ ਤੋਂ ਬਾਅਦ ਪੁਲਿਸ ਨੇ ਬਰਲਿਨ ਮੁੱਖ ਗਿਰਜ਼ਾ ਘਰ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿਤੀ। ਪੁਲਿਸ ਨੇ ਕਿਹਾ ਕਿ ਉਸ ਨੂੰ ਪੈਰ ਵਿਚ ਗੋਲੀ ਵੱਜੀ। ਹਮਲਾਵਰ ਅਤੇ ਜ਼ਖ਼ਮੀ ਪੁਲਿਸ ਮੁਲਾਜ਼ਮ ਦਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
Berlin chapelਦਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਅਤਿਵਾਦੀਆਂ ਨੇ ਇਸ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਬਰਲਿਨ ਪੁਲਿਸ ਨੇ ਵੀ ਇਸੇ ਸ਼ੱਕ ਦੇ ਚਲਦਿਆਂ ਗੋਲੀ ਚਲਾਈ ਸੀ ਪਰ ਵਿਅਕਤੀ ਦੀ ਅਤਿਵਾਦੀ ਮੰਨਸ਼ਾ ਨਹੀਂ ਸੀ।