ਮਿੰਨੀ ਕਹਾਣੀਆਂ
Published : Jul 15, 2018, 6:26 pm IST
Updated : Jul 15, 2018, 6:26 pm IST
SHARE ARTICLE
Short Stories
Short Stories

ਵੱਡੇ ਆਪਰੇਸ਼ਨ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਸ ਦਾ ਪਤੀ ਅਪਣੇ ਤਿੰਨ ਬੱਚਿਆਂ ਨਾਲ ਉਸ ਨੂੰ ਲੈਣ ਆਇਆ ਸੀ। ਉਹ ਅਪਣਾ ਸਾਮਾਨ ਵਗ਼ੈਰਾ ਸਮੇਟ ...

ਮਾਟੋ : ਵੱਡੇ ਆਪਰੇਸ਼ਨ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਸ ਦਾ ਪਤੀ ਅਪਣੇ ਤਿੰਨ ਬੱਚਿਆਂ ਨਾਲ ਉਸ ਨੂੰ ਲੈਣ ਆਇਆ ਸੀ। ਉਹ ਅਪਣਾ ਸਾਮਾਨ ਵਗ਼ੈਰਾ ਸਮੇਟ ਰਹੀ ਸੀ। ਤਿੰਨੇ ਬੱਚੇ ਅਪਣੇ ਨਵੇਂ ਭਰਾ ਨੂੰ ਬੜੇ ਪਿਆਰ ਨਾਲ ਨਿਹਾਰ ਰਹੇ ਸਨ। ''ਮੈਂ ਥ੍ਰੀ-ਵੀਲ੍ਹਰ ਲੈ ਕੇ ਆਉਂਦਾ ਹਾਂ। ਬਸ ਤੁਸੀ ਅਪਣੀ ਤਿਆਰੀ ਰੱਖੋ।'' ਪਤੀ ਨੇ ਕਿਹਾ। ਇਕ ਸਫ਼ਾਈ ਸੇਵਕ ਨੇ ਆ ਕੇ ਕਿਹਾ, ''ਜਾਂਦੇ-ਜਾਂਦੇ ਮੇਰਾ ਵੀ ਥੋੜ੍ਹਾ ਚਾਹ-ਪਾਣੀ ਕਰ ਜਾਂਦੇ।''

ChlidrenChlidren

''ਕਿਉਂ ਤੈਨੂੰ ਤਨਖ਼ਾਹ ਨਹੀਂ ਮਿਲਦੀ? ਨਾਲੇ ਉਹ ਸਾਹਮਣੇ ਵੇਖ ਕੰਧ ਉਤੇ ਕੀ ਮਾਟੋ ਲਿਖਿਆ ਹੈ। 'ਹਸਪਤਾਲ ਦੇ ਕਿਸੇ ਕਰਮਚਾਰੀ ਨੂੰ ਰਿਸ਼ਵਤ ਨਾ ਦੇਵੋ'।'' ਅੱਗੋਂ ਸਫ਼ਾਈ ਸੇਵਕ ਨੇ ਕਿਹਾ, ''ਤੁਸੀ ਉਸ ਕੰਧ ਉਤੇ ਲਿਖਿਆ ਤਾਂ ਪੜ੍ਹ ਲਿਆ, ਪਰ ਅਪਣੇ ਸੱਜੇ ਪਾਸੇ ਵਾਲੀ ਕੰਧ ਉਤੇ ਲਿਖਿਆ ਮਾਟੋ ਨਹੀਂ ਪੜ੍ਹਿਆ ਜਿਥੇ ਲਿਖਿਆ ਹੈ 'ਬੱਚੇ ਦੋ ਹੀ ਕਾਫ਼ੀ ਹੋਰ ਤੋਂ ਮਾਫ਼ੀ'।'' ਰਮੇਸ਼ ਕੁਮਾਰ ਸ਼ਰਮਾ, ਸੰਪਰਕ : 99888-73637

ਅਸਲੀ ਭਾਰਤ : ਚੋਣ ਪ੍ਰਚਾਰ ਭਖ ਚੁੱਕਾ ਸੀ। ਪੂਰਾ ਦਾ ਪੂਰਾ ਦੇਸ਼ ਚੋਣਾਂ ਦੀ ਲਪੇਟ 'ਚ ਆ ਗਿਆ। ਸਿਆਸਤਦਾਨ ਬਰਸਾਤੀ ਡੱਡੂਆਂ ਵਾਂਗ ਛੱਪੜਾਂ 'ਚੋਂ ਬਾਹਰ ਨਿਕਲ ਆਏ। ਉਹ ਗ਼ਰੀਬਾਂ ਦਾ ਮਸੀਹਾ ਬਣਨ ਲਈ ਉਤਾਵਲੇ ਦਿਸ ਰਹੇ ਸਨ। ਗੰਦੀਆਂ-ਗੰਦੀਆਂ ਗ਼ਰੀਬਾਂ ਦੀਆਂ ਬਸਤੀਆਂ 'ਚ ਸਾਫ਼ ਦਿਸ ਰਹੇ ਸਨ। ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿਤੇ ਜਾ ਰਹੇ ਸਨ। ਲਿਬੜੇ ਨੰਗ-ਧੜੰਗੇ ਬੱਚਿਆਂ ਨੂੰ ਚੁੱਕ-ਚੁੱਕ ਕੇ ਚੁੰਮ ਚੱਟ ਰਹੇ ਸਨ, ਦਿਲੋਂ ਭਾਵੇਂ ਨਫ਼ਰਤ ਹੀ ਕਰ ਰਹੇ ਹੋਣ।
ਰਾਮ ਨਗਰ ਦੀ ਗੰਦੀ ਜਹੀ ਬਸਤੀ ਵਿਚ ਵਸੋਂ ਕਾਫ਼ੀ ਸੰਘਣੀ ਸੀ। ਛੋਟੀਆਂ-ਛੋਟੀਆਂ ਝੁੱਗੀਆਂ ਸਨ। ਅੱਜ ਇਕ ਸਿਆਸੀ ਪਾਰਟੀ ਦਾ ਆਗੂ ਅਪਣੇ ਚੇਲੇ ਚਮਟਿਆਂ ਨਾਲ ਆਇਆ।

CandidateCandidate

ਇਕ ਪਾਰਟੀ ਦਾ ਆਗੂ ਅਪਣੇ ਹੱਥਾਂ ਨਾਲ ਲੋਕਾਂ ਦੇ ਘਰ-ਘਰ ਜਾ ਕੇ ਸਾਮਾਨ ਦੇ ਰਿਹਾ ਸੀ। ਲੋਕ ਘਰ 'ਚੋਂ ਨਿਕਲ-ਨਿਕਲ ਕੇ ਸਾਮਾਨ ਲੈਂਦੇ ਪਏ ਸਨ ਅਤੇ ਨੇਤਾ ਜੀ ਨੂੰ ਭਰੋਸਾ ਵੀ ਦੇ ਰਹੇ ਸਨ ਕਿ 'ਅਸੀ ਤੁਹਾਨੂੰ ਅਪਣੀਆਂ ਵੋਟਾਂ ਪਾ ਕੇ ਸਫ਼ਲ ਕਰਾਂਗੇ।' ਨੇਤਾ ਜੀ ਰਾਮ ਪਿਆਰੀ ਦੀ ਝੋਪੜੀ ਅੱਗੇ ਖੜੇ ਹੋ ਗਏ। ਲੋਕਾਂ ਨੇ ਰਾਮ ਪਿਆਰੀ ਨੂੰ ਬਹੁਤ ਆਵਾਜ਼ਾਂ ਮਾਰੀਆਂ। ''ਰਾਮ ਪਿਆਰੀ ਤੈਨੂੰ ਸਾਮਾਨ ਨਹੀਂ ਚਾਹੀਦਾ, ਜਿਹੜਾ ਤੂੰ ਬਾਹਰ ਨਹੀਂ ਆ ਰਹੀ?'' ''ਸਾਮਾਨ ਤਾਂ ਮੈਨੂੰ ਚਾਹੀਦਾ ਹੈ ਪਰ ਮੈਂ ਬਾਹਰ ਨਹੀਂ ਆ ਸਕਦੀ।'' ''ਕਿਉਂ?'' ''ਮੈਂ ਅੰਦਰ ਨੰਗੀ ਹਾਂ, ਮੇਰੇ ਕੋਲ ਇਕੋ ਸਾੜੀ ਹੈ, ਉਹ ਧੋ ਦਿਤੀ ਹੈ।'' 
ਵਰਿੰਦਰ ਆਜ਼ਾਦ, ਸੰਪਰਕ : 98150-21527

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement