Gurbaksh Singh: ਪੰਜਾਬੀ ਦਾ ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਸੀ ਗੁਰਬਖ਼ਸ਼ ਸਿੰਘ ਪ੍ਰੀਤਲੜੀ
Published : May 24, 2024, 9:15 am IST
Updated : May 24, 2024, 9:15 am IST
SHARE ARTICLE
Indian novelist Gurbaksh Singh News in punjabi
Indian novelist Gurbaksh Singh News in punjabi

Gurbaksh Singh: ਉਨ੍ਹਾਂ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਹੋਇ

Indian novelist Gurbaksh Singh News in punjabi : ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਦਾ ਇਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ। ਉਸ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਹੋਇਆ। ਗੁਰਬਖ਼ਸ਼ ਸਿੰਘ ਆਸ਼ਾਵਾਦੀ ਅਤੇ ਸੁਪਨਸਾਜ਼ ਮਨੁੱਖ ਸੀ। ਉਹ ਬਰਟਰਾਂਡ ਰਸਲ ਵਾਂਗ ਸਾਰੀ ਦੁਨੀਆਂ ਨੂੰ ਇਕ ਭਾਈਚਾਰੇ ਵਜੋਂ ਘੁੱਗ ਵਸਦੀ ਵੇਖਣਾ ਚਾਹੁੰਦਾ ਸੀ। ਉਹ ਆਰਥਕ ਅਤੇ ਸਮਾਜਕ ਬਰਾਬਰੀ ਦੇ ਸਮਾਜਵਾਦੀ ਅਸੂਲਾਂ ਦਾ ਸਮਰਥਕ ਸੀ। ਉਸ ਨੇ ਲੋਕਾਂ ਨੂੰ ਜਾਤ-ਪਾਤ, ਰੰਗ-ਨਸਲ ਦੇ ਫ਼ਰਕ ਤੋਂ ਉੱਚਾ ਉਠ ਕੇ ਜੀਵਨ ਬਤੀਤ ਕਰਨ ਲਈ ਕਿਹਾ।

ਇਹ ਵੀ ਪੜ੍ਹੋ: Jaya Badiga: ਭਾਰਤ ’ਚ ਜਨਮੀ ਜਯਾ ਬਡਿਗਾ ਅਮਰੀਕੀ ਅਦਾਲਤ ’ਚ ਜੱਜ ਨਿਯੁਕਤ 

ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਿਚ ਨਵੀਂ ਵਿਚਾਰਧਾਰਾ ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਲਿਆਂਦੀ ਅਤੇ ਅਪਣੀਆਂ ਸਾਰੀਆਂ ਰਚਨਾਵਾਂ ਨੂੰ ਇਸ ਸਿਧਾਂਤ ਤੇ ਢਾਲਿਆ। ਪਲੈਟੋ ਦੇ ਅਫ਼ਲਾਤੂਨੀ ਪਿਆਰ ਦੀ ਤਰਜ਼ ਤੇ ਗੁਰਬਖ਼ਸ਼ ਸਿੰਘ ਨੇ ਪਿਆਰ ਨੂੰ ਕਬਜ਼ੇ ਦੀ ਭਾਵਨਾ ਨਾਲ ਬੇਮੇਲ ਦਸ ਕੇ ਸਹਿਜ ਪਿਆਰ ਦੀ ਧਾਰਨਾ ਦੀ ਵਿਆਖਿਆ ਕੀਤੀ। ਪ੍ਰੀਤਲੜੀ ਵਿਚ ਛਪਦੇ ਰਹੇ ਉਨ੍ਹਾਂ ਦੇ ਸੰਪਾਦਕੀ, ਲੇਖ ਅਤੇ ‘ਪ੍ਰੀਤ ਝਰੋਖੇ ਵਿਚੋਂ’ ਵਰਗੇ ਕਾਲਮਾਂ ਦੀ ਚਰਚਾ ਪੰਜਾਬੀ ਪਾਠਕਾਂ ਵਿਚ ਆਮ ਹੁੰਦੀ ਸੀ। ਸਿਹਤ ਸਬੰਧੀ ਉਨ੍ਹਾਂ ਦੇ ਲੇਖਾਂ ਦੀ ਨੌਜਵਾਨਾਂ ਵਿਚ ਨਵੀਂ ਨਰੋਈ ਸੋਚ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਹੈ।

1932 ਵਿਚ ਰੇਲਵੇ ਦੀ ਨੌਕਰੀ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਆਦਰਸ਼ਕ ਸਮਾਜ ਦੀ ਉਸਾਰੀ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਇਕ ਮਾਸਕ ਰਸਾਲੇ ‘ਪ੍ਰੀਤਲੜੀ’ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਵਿਚ ਅਰੰਭ ਕੀਤੀ। ਪ੍ਰੀਤਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕਾ ਸੀ। ਇਹ ਮਾਸਿਕ ਪੱਤਰ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ।
ਸੰਨ 1936 ਵਿਚ ਆਪ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1938 ਵਿਚ ਇਨ੍ਹਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। 1947 ਵਿਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉਜੜ ਗਿਆ ਅਤੇ ਆਪ ਦਿੱਲੀ ਚਲੇ ਗਏ ਪਰ ਉਥੇ ਉਨ੍ਹਾਂ ਦਾ ਦਿਲ ਨਾ ਲੱਗਾ। ਉਹ ਮੁੜ 1950 ਵਿਚ ਪ੍ਰੀਤ ਨਗਰ ਆ ਕੇ ਉਸ ਦੀ ਪੁਨਰਸਥਾਪਨਾ ਵਿਚ ਜੁਟ ਗਏ ਅਤੇ ਆਖ਼ਰੀ ਦਮ ਤਕ ਇਥੇ ਹੀ ਰਹੇ। ਇੱਥੋਂ ਹੀ 1940 ਵਿਚ ਬਾਲ ਸੰਦੇਸ਼ ਨਾਂ ਦਾ ਮਾਸਕ ਪੱਤਰ ਸ਼ੁਰੂ ਕੀਤਾ।

ਇਹ ਵੀ ਪੜ੍ਹੋ: Punjab Lok Sabha Election: ਲੋਕ ਸਭਾ ਚੋਣਾਂ ਦਾ ਪੰਜਾਬ ਵਿਚ ਇਤਿਹਾਸ

ਗੁਰਬਖ਼ਸ਼ ਸਿੰਘ ਨੇ ਬੜੇ ਸਲੀਕੇ ਨਾਲ ਬੜੀ ਨੇਮਬੱਧ ਜ਼ਿੰਦਗੀ ਜੀਵੀ। ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹ ਕਿੱਤੇ ਵਜੋਂ ਉਸਾਰੀ ਇੰਜੀਨਿਅਰ ਤੇ ਪੱਤਰਕਾਰ, ਸ਼ੌਕ ਵਜੋਂ ਨਿਬੰਧਕਾਰ, ਕਹਾਣੀਕਾਰ, ਨਾਵਲਕਾਰ, ਇਕਾਂਗੀਕਾਰ, ਸਵੈ-ਜੀਵਨੀ ਲੇਖਕ, ਮਨੁੱਖ ਵਜੋਂ ਲੋਕ ਹਿਤੈਸ਼ੀ ਸਨ। ਉਨ੍ਹਾਂ ਦੇ 27 ਨਿਬੰਧ ਸੰਗ੍ਰਹਿ ਹਨ। ਗੁਰਬਖ਼ਸ਼ ਸਿੰਘ ਨੇ ਨਾਟਕ ਵੀ ਲਿਖੇ ਹਨ, ਜਿਵੇਂ ਰਾਜ ਕੁਮਾਰੀ ਲਤਿਕਾ, ਪ੍ਰੀਤ ਮੁਕਟ, ਪ੍ਰੀਤ ਮਣੀ, ਪੂਰਬ ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ, ਕੋਧਰੇ ਦੀ ਰੋਟੀ। ਆਪ ਨੇ ਤਿੰਨ ਨਾਵਲ ਅਣਵਿਆਹੀ ਮਾਂ, ਗੁਲਾਬੋ, ਰੁੱਖਾਂ ਦੀ ਚਰਾਂਦ ਵੀ ਲਿਖੇ। ਗੁਰਬਖਸ਼ ਸਿੰਘ ਨੇ ਕਹਾਣੀ ਵਾਲੀ ਵਿਧਾ ਨੂੰ ਅਪਣੇ ਵਿਅਕਤਿਤਵ ਦੇ ਪ੍ਰਗਟਾਅ ਲਈ ਚੁਣਿਆ।

ਉਸ ਦੀ ਪਹਿਲੀ ਕਹਾਣੀ ਪ੍ਰਤਿਮਾ 1913 ਵਿਚ ਲਿਖੀ ਗਈ ਸੀ ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿਤੇ ਹਨ ਜਿਵੇਂ ਪ੍ਰੀਤ ਕਹਾਣੀਆਂ, ਅਨੋਖੇ ਅਤੇ ਇਕੱਲੇ, ਨਾਗ ਪ੍ਰੀਤ ਦਾ ਜਾਦੂ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ, ਪ੍ਰੀਤਾਂ ਦੀ ਪਹਿਰੇਦਾਰ, ਭਾਬੀ ਮੈਨਾ, ਆਖ਼ਰੀ ਸਬਕ, ਸ਼ਬਨਮ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਜ਼ਿੰਦਗੀ ਵਾਰਸ ਹੈ, ਰੰਗ ਸਹਿਕਦਾ ਦਿਲ। ਉਸ ਨੇ ਅਪਣੀ ਸਵੈ-ਜੀਵਨੀ ਮੰਜ਼ਿਲ ਦਿਸ ਪਈ, ਮੇਰੀ ਜੀਵਨ ਕਹਾਣੀ ਭਾਗ 1, ਮੇਰੀ ਜੀਵਨ ਕਹਾਣੀ ਭਾਗ-2 1978 ਵਿਚ ਲਿਖੀਆਂ। ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਨੇ ਅਨੁਵਾਦ ਵੀ ਕੀਤੇ ਹਨ ਜਿਵੇਂ ਏਸ਼ੀਆ ਦਾ ਚਾਨਣ, ਸੁਪਨੇ, ਆਖ਼ਰੀ ਸ਼ਬਦ, ਮੌਲੀਘਰ ਦੇ ਨਾਟਕ, ਮਾਂ, ਘਾਹ ਦੀਆਂ ਪੱਤੀਆਂ, ਜ਼ਿੰਦਗੀ ਦੇ ਰਾਹਾਂ ’ਤੇ ਆਦਿ।

ਗੁਰਬਖਸ਼ ਸਿੰਘ ਨੂੰ ਅਪਣੀ ਸਖ਼ਸ਼ੀਅਤ ਦੇ ਗੁਣਾਂ ਕਰ ਕੇ ਅਪਣੇ ਜੀਵਨ ਕਾਲ ਵਿਚ ਅਪਣੀਆਂ ਕਰਨੀਆਂ ਲਈ, ਅਪਣੇ ਪਾਠਕਾਂ ਅਤੇ ਅਪਣੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਦੀ ਪ੍ਰਸ਼ੰਸਾ ਅਤੇ ਸਨੇਹ ਤਾਂ ਮਿਲਿਆ ਹੀ, ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਦੀ ਉੱਨਤੀ ਨਾਲ ਸਬੰਧਤ ਦੇਸ਼ ਅਤੇ ਵਿਦੇਸ਼ ਦੀਆਂ ਸੰਸਥਾਵਾਂ ਵਲੋਂ ਆਪ ਜੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਤੇ ਪੁਰਸਕਾਰ ਵੀ ਮਿਲੇੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

20 ਅਗੱਸਤ 1977 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਥੋਂ ਵਿਛੜ ਗਿਆ, ਗੁਰਬਖ਼ਸ਼ ਸਿੰਘ ਪੰਜਾਬੀ ਸਾਹਿਤ ਦਾ ਇਕ ਪ੍ਰਭਾਵਸ਼ਾਲੀ, ਨਿਪੁੰਨ ਅਤੇ ਸੁਚੱਜਾ ਕਲਾਕਾਰ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ‘ਪੰਜਾਬੀ ਭਾਸ਼ਾ ਨੂੰ ਇਕ ਨਵੀਂ ਨੁਹਾਰ ਅਤੇ ਪੁਸ਼ਾਕ ਦਿਤੀ ਹੈ, ਜਿਹੜੀ ਸਿੱਧੀ ਮਨਾਂ ਨੂੰ ਟੁੰਬਣ ਅਤੇ ਸਦੀਵੀ ਪ੍ਰਭਾਵ ਛੱਡਣ ਵਾਲੀ ਹੈ। ਉਸ ਨੇ ਪੰਜਾਬੀ ਸਾਹਿਤ ਵਿਚ ਢੁਕਵੇਂ ਅਤੇ ਆਕਰਸ਼ਕ ਸ਼ਬਦ ਸ਼ਾਮਲ ਕੀਤੇ ਹਨ। ਉਹ ਸ਼ਬਦਾਂ ਦੀ ਟਕਸਾਲ ਹੋ ਨਿਬੜਿਆ ਅਤੇ ਇਸ ਟਕਸਾਲ ਵਿਚੋਂ ਵੰਨ-ਸੁਵੰਨੇ ਸ਼ਬਦ ਅਤੇ ਮੁਹਾਵਰੇ ਸਿੱਕਾਬੰਦ ਬਣ ਕੇ ਪ੍ਰਚਲਿਤ ਹੋਏ। ਉਸ ਨੇ ਅਪਣੇ ਉਤਸ਼ਾਹ ਭਰਪੂਰ ਸ਼ਬਦਾਂ ਅਤੇ ਸਾਰਥਕ ਵਿਚਾਰਾਂ ਨਾਲ ਜ਼ਿੰਦਗੀ ਤੇ ਪੰਜਾਬੀ ਸਾਹਿਤ ਨੂੰ ਨਵਾਂ ਮੋੜ ਦਿਤਾ ਜਿਸ ਦਾ ਹਰ ਪੰਜਾਬੀ ਹਮੇਸ਼ਾ ਰਿਣੀ ਰਹੇਗਾ।

(For more Punjabi news apart from Indian novelist Gurbaksh Singh News in punjabi  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement