GST Collection News: ਫਰਵਰੀ ਵਿਚ 1.68 ਲੱਖ ਕਰੋੜ ਰੁਪਏ ਰਿਹਾ GST ਕੁਲੈਕਸ਼ਨ; ਪਿਛਲੇ ਸਾਲ ਨਾਲੋਂ12.5 ਫ਼ੀ ਸਦੀ ਜ਼ਿਆਦਾ
Published : Mar 1, 2024, 6:37 pm IST
Updated : Mar 1, 2024, 6:37 pm IST
SHARE ARTICLE
GST collection increased by 12.5 percent in February
GST collection increased by 12.5 percent in February

ਪੰਜਾਬ ਦੇ ਜੀਐੱਸਟੀ ਕੁਲੈਕਸ਼ਨ ਵਿਚ 18% ਦਾ ਵਾਧਾ ਹੋਇਆ ਹੈ

GST Collection News: ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰੇਲੂ ਲੈਣ-ਦੇਣ ਵਧਣ ਕਾਰਨ ਫਰਵਰੀ 'ਚ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੀ ਕੁਲੈਕਸ਼ਨ 12.5 ਫ਼ੀ ਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ। ਇਸ ਦੌਰਾਨ ਪੰਜਾਬ ਦੇ ਜੀਐੱਸਟੀ ਕੁਲੈਕਸ਼ਨ ਵਿਚ 18% ਦਾ ਵਾਧਾ ਹੋਇਆ ਹੈ, ਜੋ ਕਿ ਫਰਵਰੀ 2023 ਵਿਚ 1651 ਕਰੋੜ ਦੇ ਮੁਕਾਬਲੇ ਫਰਵਰੀ 2024 ਵਿਚ 1955 ਕਰੋੜ ਰੁਪਏ ਰਿਹਾ ਹੈ।

ਇਸ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ 'ਚ ਕੁੱਲ ਜੀਐੱਸਟੀ ਕੁਲੈਕਸ਼ਨ 18.40 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਹੋਈ ਟੈਕਸ ਉਗਰਾਹੀ ਨਾਲੋਂ 11.7 ਫ਼ੀ ਸਦੀ ਜ਼ਿਆਦਾ ਹੈ। ਮੌਜੂਦਾ ਵਿੱਤੀ ਸਾਲ 'ਚ ਔਸਤ ਮਾਸਿਕ ਕੁਲ ਕੁਲੈਕਸ਼ਨ 1.67 ਲੱਖ ਕਰੋੜ ਰੁਪਏ ਰਹੀ ਹੈ, ਜੋ ਪਿਛਲੇ ਵਿੱਤੀ ਸਾਲ ਦੇ 1.5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਫਰਵਰੀ 2024 'ਚ ਕੁਲ ਜੀਐੱਸਟੀ ਮਾਲੀਆ 1,68,337 ਕਰੋੜ ਰੁਪਏ ਹੈ, ਜੋ ਕਿ 2023 ਦੇ ਇਸੇ ਮਹੀਨੇ ਦੇ ਮੁਕਾਬਲੇ 12.5 ਫ਼ੀ ਸਦੀ ਜ਼ਿਆਦਾ ਹੈ। ਟੈਕਸ ਕੁਲੈਕਸ਼ਨ 'ਚ ਮਜ਼ਬੂਤ ਵਾਧੇ ਪਿਛੇ ਘਰੇਲੂ ਲੈਣ-ਦੇਣ ਤੋਂ ਟੈਕਸ 'ਚ 13.9 ਫ਼ੀ ਸਦੀ ਅਤੇ ਵਸਤੂਆਂ ਦੀ ਦਰਾਮਦ ਤੋਂ ਜੀਐੱਸਟੀ 'ਚ 8.5 ਫ਼ੀ ਸਦੀ ਵਾਧੇ ਅਹਿਮ ਭੂਮਿਕਾ ਰਹੀ ਹੈ।

(For more Punjabi news apart from GST collection increased by 12.5 percent in February , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement