
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨਿਚਰਵਾਰ ਨੂੰ ਲਗਾਤਾਰ 10ਵੇਂ ਦਿਨ ਕਮੀ ਵੇਖੀ ਗਈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ...
ਨਵੀਂ ਦਿੱਲੀ : (ਭਾਸ਼ਾ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ਨਿਚਰਵਾਰ ਨੂੰ ਲਗਾਤਾਰ 10ਵੇਂ ਦਿਨ ਕਮੀ ਵੇਖੀ ਗਈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਨਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇਕ ਮਹੀਨੇ 'ਚ ਦਿੱਲੀ 'ਚ ਪਟਰੌਲ 6.54 ਰੁਪਏ ਅਤੇ ਡੀਜ਼ਲ 6.43 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਹੈ।
Petrol, diesel price fall again
ਕੋਮਾਂਤਰੀ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਫਿਰ ਕੱਚੇ ਤੇਲ ਕੀਮਤ ਵਿਚ ਇਕ ਫ਼ੀ ਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਦਿੱਲੀ ਅਤੇ ਮੁੰਬਈ ਵਿਚ ਪਟਰੌਲ ਦੇ ਕੀਮਤ ਵਿਚ 34 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ, ਜਦੋਂ ਕਿ ਕੋਲਕਾਤਾ ਵਿਚ ਪਟਰੌਲ 33 ਪੈਸੇ ਅਤੇ ਚੇਨਈ ਵਿਚ 36 ਪੈਸੇ ਪ੍ਰਤੀ ਲਿਟਰ ਸਸਤਾ ਹੋਇਆ। ਡੀਜ਼ਲ ਦੀ ਕੀਮਤ ਵਿਚ ਦਿੱਲੀ 'ਚ 37 ਪੈਸੇ, ਕੋਲਕਾਤਾ ਵਿਚ 49 ਪੈਸੇ, ਮੁੰਬਈ 'ਚ 39 ਪੈਸੇ ਅਤੇ ਚੇਨਈ 'ਚ 40 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ।
Petrol, diesel price drops
ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਸ਼ਨਿਚਰਵਾਰ ਨੂੰ ਪਟਰੌਲ ਦੀ ਕੀਮਤ ਕ੍ਰਮਵਾਰ 72.53 ਰੁਪਏ, 74.55 ਰੁਪਏ, 78.09 ਰੁਪਏ ਅਤੇ 75.26 ਰੁਪਏ ਪ੍ਰਤੀ ਲਿਟਰ ਦਰਜ ਕੀਤੇ ਗਏ। ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 67.35 ਰੁਪਏ, 69.08 ਰੁਪਏ, 70.50 ਰੁਪਏ ਅਤੇ 71.12 ਰੁਪਏ ਪ੍ਰਤੀ ਲਿਟਰ ਦਰਜ ਦੀਆਂ ਗਈਆਂ।