
ਉਪਭੋਗਤਾਵਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਟ੍ਰਾਈ ਨੇ ਸਾਰੇ ਪ੍ਰਸਾਰਕਾਂ ਅਤੇ ਸੇਵਾ ਪ੍ਰਦਾਤਾਵਾਂ...
ਨਵੀਂ ਦਿੱਲੀ: ਉਪਭੋਗਤਾਵਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਟ੍ਰਾਈ ਨੇ ਸਾਰੇ ਪ੍ਰਸਾਰਕਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਇਕ ਮਾਰਚ ਤੋਂ 160 ਰੁਪਏ ਮਹੀਨੇ ‘ਚ ਸਾਰੇ ਫ੍ਰੀ ਟੂ-ਇਅਰ (ਮੁਫ਼ਤ) ਚੈਨਲ ਦਿਖਾਉਣ ਦਾ ਹੁਕਮ ਦਿੱਤਾ ਹੈ। ਇਸਦੇ ਮੁਤਾਬਿਕ ਟਾਟਾ ਸਕਾਈ, ਵੀਡੀਓਕਾਨ, ਡਿਸ਼ ਟੀਵੀ, ਏਅਰਟੈੱਲ ਵਰਗੀਆਂ ਡੀਟੀਐਚ ਕੰਪਨੀਆਂ ਅਤੇ ਕੇਵਲ ਆਪਰੇਟਰ 130 ਰੁਪਏ ਦੇ ਮਾਸਿਕ ਨੈਟਵਰਕ ਕੈਪੇਸਿਟੀ ਫੀਸ ‘ਚ ਘੱਟ ਤੋਂ ਘੱਟ 200 ਚੈਨਲਾਂ ਦਾ ਪ੍ਰਸਾਰਣ ਕਰਨਗੇ।
TV channel
ਇਸ ਫੀਸ ‘ਚ ਟੈਕਸ ਸ਼ਾਮਲ ਨਹੀਂ ਹੈ। ਇਸ ਨਿਰਦੇਸ਼ ਤੋਂ ਉਪਭੋਗਤਾਵਾਂ ਦੇ ਟੀਵੀ ਦੇਖਣ ਦੇ ਖਰਚ ਵਿਚ ਕਮੀ ਆਉਣ ਦੀ ਉਮੀਦ ਹੈ। ਦਰਅਸਲ, ਐਨਸੀਐਫ਼ ਉਹ ਫ਼ੀਸ ਹੈ। ਜੋ ਉਪਭੋਗਤਾ ਟੀਵੀ ਕੁਨੈਕਸ਼ਨ ਨੂੰ ਐਕਟਿਵ ਰੱਖਣ ਲਈ ਭਰਦਾ ਹੈ।
Channel
ਇਸ ਵਿਚ ਉਹ ਚੈਨਲਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਹਿਲਾਂ ਤੋਂ ਲਾਜ਼ਮੀ ਰੱਖਿਆ ਹੈ। ਟ੍ਰਾਈ ਦਾ ਨਵਾਂ ਹੁਕਮ ਇਕ ਮਾਰਚ ਤੋਂ ਲਾਗੂ ਹੋਵੇਗਾ। ਵੱਖਰੇ ਪ੍ਰਸਾਰਕਾਂ ਨੂੰ ਅਪਣੇ ਚੈਨਲਾਂ ਦੀ ਤੈਅ ਫ਼ੀਸ ਦੀ ਜਾਣਕਾਰੀ 15 ਜਨਵਰੀ ਤੱਕ ਡੀਟੀਐਚ ਕੰਪਨੀਆਂ ਨੂੰ ਦੇਣੀ ਹੋਵੇਗੀ।
Channel
ਉਥੇ, ਡੀਟੀਐਚ ਕੰਪਨੀਆਂ ਨੂੰ ਚੈਨਲਾਂ ਦੀ ਫ਼ੀਸ ਦੀ ਜਾਣਕਾਰੀ 30 ਜਨਵਰੀ ਤੱਕ ਅਪਣੀ ਵੈਬਸਾਇਟ ਉਤੇ ਜਾਰੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ, ਫਰਵਰੀ 2019 ਵਿਚ ਨਵੇਂ ਟੈਰਿਫ਼ ਨਿਯਮਾਂ ਦੇ ਤਹਿਤ ਉਪਭੋਗਤਾਵਾਂ ਨੂੰ ਮਨਚਾਹੇ ਚੈਨਲਾ ਚੁਣਨ ਦੀ ਆਜ਼ਾਦੀ ਮਿਲੀ ਸੀ। ਇਸਦੇ ਅਧੀਨ ਉਪਭੋਗਤਾ ਨੂੰ ਸਿਰਫ਼ ਉਨ੍ਹਾਂ ਚੈਨਲਾ ਦੇ ਪੈਸੇ ਦੇਣ ਦਾ ਆਪਸ਼ਨ ਮਿਲਿਆ ਜੋ ਉਹ ਦੇਖਣਾ ਚਾਹੁੰਦੇ ਹਨ।