
ਆਲੂਆਂ ਦੀ ਥੋਕ ਕੀਮਤਾਂ ਵਿਚ 10-15% ਦਾ ਵਾਧਾ ਹੋਇਆ ਹੈ
ਨਵੀਂ ਦਿੱਲੀ- ਦੇਸ਼ ਵਿਚ ਆਲੂਆਂ ਦੀ ਨਵੀਂ ਫਸਲ ਦੀ ਆਮਦ ਵਿਚ ਵਾਧੇ ਦੇ ਬਾਵਜੂਦ ਇਸ ਮਹੀਨੇ ਉੱਤਰ ਪ੍ਰਦੇਸ਼ ਵਿਚ ਆਲੂਆਂ ਦੇ ਥੋਕ ਕੀਮਤਾਂ ਵਿਚ 10-15% ਦਾ ਵਾਧਾ ਹੋਇਆ ਹੈ। ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਆਲੂ ਦੀਆਂ ਕੀਮਤਾਂ ਹੁਣ ਪਿਛਲੇ ਸਾਲ ਦੀ ਤੁਲਣਾ ਵਿਚ 120-150% ਵੱਧ ਹਨ। ਇਹ ਦੋਵੇਂ ਰਾਜ ਦੇਸ਼ ਦੇ ਕੁਲ ਉਤਪਾਦਨ ਦੇ ਅੱਧੇ ਹਿੱਸੇ ਵਿਚ ਯੋਗਦਾਨ ਪਾਉਂਦੇ ਹਨ।
File
ਉੱਤਰ ਪ੍ਰਦੇਸ਼ ਦੀ ਕੋਲਡ ਸਟੋਰੇਜ਼ ਐਸੋਸੀਏਸ਼ਨ ਦੇ ਸਕੱਤਰ ਅਰਵਿੰਦ ਅਗਰਵਾਲ ਨੇ ਈਟੀ ਨੂੰ ਦੱਸਿਆ, “ਰਾਜ ਵਿੱਚ ਫਰੂਖਾਬਾਦ ਅਤੇ ਕੰਨੌਜ ਵਰਗੇ ਆਲੂ ਉਗਾਉਣ ਵਾਲੇ ਇਲਾਕਿਆਂ ਵਿੱਚ ਝਾੜ ਘੱਟ ਹੋਣ ਕਾਰਨ ਕੀਮਤਾਂ ਵਿੱਚ ਤੇਜ਼ੀ ਆਈ ਹੈ। ਕੋਲਡ ਸਟੋਰੇਜ ਦੇ ਮਾਲਕ ਉਲਝਣ ਵਿਚ ਫਸੇ ਹੋਏ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਕੀਮਤਾਂ ਦੇ ਮੌਜੂਦਾ ਪੱਧਰ 'ਤੇ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ।
File
ਉੱਤਰ ਪ੍ਰਦੇਸ਼ ਵਿੱਚ ਆਲੂਆਂ ਦੀਆਂ ਵਧ ਰਹੀਆਂ ਕੀਮਤਾਂ ਦਾ ਦੂਸਰੇ ਰਾਜਾਂ ਉੱਤੇ ਵੀ ਵੱਡਾ ਪ੍ਰਭਾਵ ਪੈ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਤਾਜ਼ਾ ਵਾਧਾ ਉਮੀਦ ਨਾਲੋਂ ਘੱਟ ਪੈਦਾਵਾਰ ਹੋਣ ਨਾਲ ਕੋਲਡ ਮਟੋਰੇਜ਼ ਮਾਲਕਾਂ ਵਿਚ ਫੈਲੀ ਦਹਿਸ਼ਤ ਦਾ ਨਤੀਜਾ ਹੈ। ਕੇਂਦਰ ਸਰਕਾਰ ਦੇ ਪੋਰਟਲ ਐਗਮਾਰਕਨੇਟ ਦੇ ਅੰਕੜਿਆਂ ਅਨੁਸਾਰ ਫਰਵਰੀ ਦੇ ਪਹਿਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ ਉੱਤਰ ਪ੍ਰਦੇਸ਼ ਵਿੱਚ ਆਲੂ ਦੀਆਂ ਕੀਮਤਾਂ ਵਿੱਚ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
File
ਅਗਰਵਾਲ ਨੇ ਕਿਹਾ, "ਕਿਸਾਨ ਨਿਰੰਤਰ ਆਲੂ ਦੀਆਂ ਫਸਲਾਂ ਪਹੁੰਚਾ ਰਹੇ ਹਨ।" ਇਕ ਕੋਲਡ ਸਟੋਰੇਜ ਦੇ ਮਾਲਕ ਨੇ ਕਿਹਾ ਕਿ ਪਿਛਲੇ ਸਾਲਾਂ ਨਾਲੋਂ ਕੀਮਤਾਂ ਵੱਧਿਆਂ ਹਨ। ਇਸ ਲਈ ਬਹੁਤ ਸਾਰੇ ਕਿਸਾਨ ਉਤਪਾਦਾਂ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹਨ। ਕੋਲਡ ਸਟੋਰੇਜ਼ ਮਾਲਕ ਭਾਰੀ ਮਾਤਰਾ ਵਿੱਚ ਸਟੋਰ ਕਰ ਰਹੇ ਹਨ। ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਆਲੂ ਦੀ ਕੀਮਤ 12 ਤੋਂ 13 ਰੁਪਏ ਪ੍ਰਤੀ ਕਿੱਲੋ ਹੈ।
File
ਇਸ ਮਹੀਨੇ ਮੱਧ ਪ੍ਰਦੇਸ਼ ਵਿੱਚ ਆਲੂਆਂ ਦੇ ਥੋਕ ਕੀਮਤਾਂ ਵਿੱਚ 10-12% ਦਾ ਵਾਧਾ ਹੋਇਆ ਹੈ। ਆਲੂ ਦੇ ਭਾਅ ਇਸ ਹਫਤੇ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੇ ਹਨ, ਜੋ ਕਿ ਮਹੀਨੇ ਦੀ ਸ਼ੁਰੂਆਤ ਵਿਚ 9 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਗੁਜਰਾਤ ਵਿੱਚ ਆਲੂ ਦੇ ਇੱਕ ਵੱਡੇ ਨਿਰਯਾਤਕਰਤਾ ਨੇ ਕਿਹਾ, "ਮੌਜੂਦਾ ਕੀਮਤਾਂ ਦਾ ਕਾਰਨ ਲਾਗਤ ਵਿਚ ਹੋਇਆ ਵਾਧਾ ਹੈ।
File
ਉਨ੍ਹਾਂ ਦੇ ਮੌਜੂਦਾ ਪੱਧਰ ਤੋਂ ਹੇਠਾਂ ਜਾਣ ਦੀ ਸੰਭਾਵਨਾ ਘੱਟ ਹੈ। ਖੇਤੀ ਲਈ ਤਕਰੀਬਨ 7 ਰੁਪਏ ਪ੍ਰਤੀ ਕਿੱਲੋ ਖਰਚ ਆਉਂਦਾ ਹੈ। ਆਲੂ ਦੀ ਖੇਤੀ ਕਰਨ ਵਾਲੇ ਜ਼ਿਆਦਾਤਰ ਕਿਸਾਨ ਗਰੀਬ ਹਨ। ਭਾਰਤ ਚੀਨ ਤੋਂ ਬਾਅਦ ਆਲੂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਦੇਸ਼ ਵਿਚ ਸਾਲਾਨਾ 510-530 ਲੱਖ ਟਨ ਆਲੂ ਪੈਦਾ ਹੁੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।