ਆਜ਼ਾਦ ਨਿਰਦੇਸ਼ਕ ਬਣਨ ਲਈ ਦੇਣੀ ਹੋਵੇਗੀ ਪ੍ਰੀਖਿਆ, ਸਰਕਾਰ ਕਰ ਰਹੀ ਹੈ ਤਿਆਰ
Published : Sep 2, 2018, 4:20 pm IST
Updated : Sep 2, 2018, 4:20 pm IST
SHARE ARTICLE
Exams
Exams

ਸਰਕਾਰ ਅਜਿਹੇ ਲੋਕਾਂ ਲਈ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ ਜੋ ਕਿਸੇ ਕੰਪਨੀ ਵਿਚ ਆਜ਼ਾਦ ਨਿਰਦੇਸ਼ਕ ਬਣਨਾ ਚਾਹੁੰਦੇ ਹਨ। ਕਾਰਪੋਰੇਟ ਮਾਮਲਿਆਂ ਦੇ ਰਾਜਮੰਤਰੀ ਪੀ ਪੀ ਚੌ...

ਨਵੀਂ ਦਿੱਲੀ : ਸਰਕਾਰ ਅਜਿਹੇ ਲੋਕਾਂ ਲਈ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ ਜੋ ਕਿਸੇ ਕੰਪਨੀ ਵਿਚ ਆਜ਼ਾਦ ਨਿਰਦੇਸ਼ਕ ਬਣਨਾ ਚਾਹੁੰਦੇ ਹਨ। ਕਾਰਪੋਰੇਟ ਮਾਮਲਿਆਂ ਦੇ ਰਾਜਮੰਤਰੀ ਪੀ ਪੀ ਚੌਧਰੀ ਨੇ ਕਿਹਾ ਕਿ ਇਸ ਦੇ ਪਿੱਛੇ ਮਕਸਦ ਕੰਪਨੀਆਂ ਦੇ ਕਾਰੋਬਾਰ ਨੂੰ ਚਲਾਉਣ ਵਿਚ ਸੁਧਾਰ ਲਿਆਉਣ ਹੈ। ਹਾਲਾਂਕਿ, ਕੰਪਨੀ ਕਾਨੂੰਨ, 2013 ਦੇ ਤਹਿਤ ਕਾਰੋਬਾਰ ਨੂੰ ਬਿਹਤਰ ਤਰੀਕੇ ਨਾਲ ਚਲਾਉਣਾ ਨਿਸ਼ਚਿਤ ਕਰਨ ਨੂੰ ਬੁਤ ਸਖਤ ਪ੍ਰਬੰਧ ਹਨ। ਹਾਲ ਦੇ ਸਮੇਂ ਵਿਚ ਕਈ ਕੰਪਨੀਆਂ ਵਿਚ ਘਪਲੇ ਨੂੰ ਲੈ ਕੇ ਆਜ਼ਾਦ ਨਿਰਦੇਸ਼ਕਾਂ ਦੀ ਭੂਮਿਕਾ ਜਾਂਚ ਦੇ ਘੇਰੇ ਵਿਚ ਹੈ।

PP ChaudharyPP Chaudhary

ਅਜਿਹੇ ਸਮੇਂ ਜਦੋਂ ਕਿ ਸਰਕਾਰ ਕੰਪਨੀਆਂ ਦੇ ਕਾਰੋਬਾਰ ਵਿਚ ਅਪਣੀ ਭੂਮਿਕਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਆਜ਼ਾਦ ਨਿਰਦੇਸ਼ਕਾਂ ਦੀ ਭੂਮਿਕਾ ਅਤੇ ਮਹੱਤਵਪੂਰਣ ਹੋ ਜਾਂਦੀ ਹੈ। ਚੌਧਰੀ ਨੇ ਕਿਹਾ ਕਿ ਸਰਕਾਰ ਕਾਰੋਬਾਰ ਨੂੰ ਚਲਾਉਣ ਨੂੰ ਲੈ ਕੇ ਚੀਜ਼ਾਂ ਨੂੰ ਦੁਰੁਸਤ ਕਰਨ ਨੂੰ ਪ੍ਰਤਿਬਧ ਹੈ। ਕੰਪਨੀਆਂ ਦੇ ਕੰਮਧੰਦੇ ਵਿਚ ਆਜ਼ਾਦ ਨਿਰਦੇਸ਼ਕਾਂ ਦੀ ਭੂਮਿਕਾ ਨੂੰ ਮਜਬੂਤ ਕਰਨਾ ਇਸ ਦਿਸ਼ਾ ਵਿਚ ਇਕ ਕੋਸ਼ਿਸ਼ ਹੈ। ਚੌਧਰੀ ਨੇ ਇੰਟਵਿਊ ਵਿਚ ਕਿਹਾ ਕਿ ਕਿਸੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ 'ਚ ਆਜ਼ਾਦ ਨਿਰਦੇਸ਼ਕ ਬਣਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਦੀ ਘੱਟੋ ਘੱਟ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ।

examsexams

ਉਨ੍ਹਾਂ ਦੇ ਲਈ ਇਕ ਸਰਟਿਫਿਕੇਟ ਕੋਰਸ ਜਾਂ ਪ੍ਰੀਖਿਆ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਇਸ ਉਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਸ ਬਾਰੇ  ਅੰਤਮ ਫੈਸਲਾ ਲੈਣ ਤੋਂ ਪਹਿਲਾਂ ਸ਼ੇਅਰਧਾਰਕ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਸਤਾਵ ਅਜਿਹੇ ਨਵੇਂ ਲੋਕਾਂ ਲਈ ਜੋ ਨਿਰਦੇਸ਼ਕ ਬਣਨਾ ਚਾਹੁੰਦੇ ਹਨ। ਪਹਿਲਾਂ ਤੋਂ ਜੋ ਲੋਕ ਆਜ਼ਾਦ ਨਿਰਦੇਸ਼ਕ ਦੇ ਅਹੁਦੇ 'ਤੇ ਹਨ ਉਨ੍ਹਾਂ ਦੇ  ਲਈ ਇਹ ਇਹ ਪ੍ਰੀਖਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਆਜ਼ਾਦ ਨਿਰਦੇਸ਼ਕਾਂ ਲਈ ਅਡੈਪਟੇਸ਼ਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement