ਸਿਰਫ਼ ਹਿੰਦੂਆਂ ਲਈ ਕੰਮ ਕਰਨ ਕਾਰਪੋਰੇਟਸ ਕੰਪਨੀਆਂ, ਕਰਨਾਟਕ 'ਚ ਭਾਜਪਾ ਵਿਧਾਇਕ ਦਾ ਬੇਤੁਕਾ ਬਿਆਨ
Published : Jun 8, 2018, 9:57 am IST
Updated : Jun 8, 2018, 9:57 am IST
SHARE ARTICLE
Basanagouda Patil Yatnal
Basanagouda Patil Yatnal

ਹੁਣ ਤੋਂ ਤੁਸੀਂ ਸਿਰਫ਼ ਹਿੰਦੂਆਂ ਲਈ ਕੰਮ ਕਰਨਾ ਹੈ, ਮੁਸਲਮਾਨਾਂ ਲਈ ਨਹੀਂ ਕਿਉਂਕਿ ਉਨ੍ਹਾਂ ਨੂੰ ਇੱਥੇ ਸਿਰਫ਼ ਹਿੰਦੂਆਂ ਨੇ ਵੋਟ ਦਿਤਾ ਹੈ..........

ਨਵੀਂ ਦਿੱਲੀ : ਕਰਨਾਟਕ ਵਿਚ ਭਾਜਪਾ ਵਿਧਾਇਕ ਬਾਸਨਗੌੜਾ ਪਾਟਿਲ ਨੇ ਵਿਵਾਦਤ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸਾਰੇ ਕਾਰਪੋਰੇਟਸ ਨੂੰ ਕਿਹਾ ਹੈ ਕਿ ਹੁਣ ਤੋਂ ਤੁਸੀਂ ਸਿਰਫ਼ ਹਿੰਦੂਆਂ ਲਈ ਕੰਮ ਕਰਨਾ ਹੈ, ਮੁਸਲਮਾਨਾਂ ਲਈ ਨਹੀਂ ਕਿਉਂਕਿ ਉਨ੍ਹਾਂ ਨੂੰ ਇੱਥੇ ਸਿਰਫ਼ ਹਿੰਦੂਆਂ ਨੇ ਵੋਟ ਦਿਤਾ ਹੈ। ਇਸ ਸਬੰਧੀ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਉਨ੍ਹਾਂ ਦੇ ਸਮਾਜ ਦੇ ਨਾਲ ਹੋ ਰਹੇ ਅਨਿਆਂ ਸਬੰਧੀ ਬੋਲਿਆ ਹੈ।

Basanagouda Patil YatnalBasanagouda Patil Yatnalਬਾਸਨਗੌੜਾ ਪਾਟਿਲ ਨੇ ਇਹ ਵੀ ਕਿਹਾ ਕਿ ਕੀ ਹਿੰਦੂਆਂ ਦੇ ਨਾਲ ਹੋ ਰਹੇ ਅਨਿਆਂ ਸਬੰਧੀ ਬੋਲਣਾ ਗ਼ਲਤ ਹੈ। ਕੀ ਇਸ ਦੇ ਵਿਰੁਧ ਵੀ ਕੋਈ ਕਾਨੂੰਨ ਹੈ। ਸੋਸ਼ਲ ਮੀਡੀਆ 'ਤੇ ਫੈਲੇ ਇਸ ਵੀਡੀਓ ਵਿਚ ਯਤਨਾਲ ਕਥਿਤ ਤੌਰ 'ਤੇ ਕਹਿ ਰਹੇ ਹਨ, ਮੈਂ ਸਾਰੇ ਕੌਂਸਲਰਾਂ ਨੂੰ ਮਿਲਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਸਿਰਫ਼ ਹਿੰਦੂਆਂ ਦੇ ਲਈ ਕੰਮ ਕਰਨ ਜਿਨ੍ਹਾਂ ਨੇ ਬੀਜਾਪੁਰ ਵਿਚ ਮੇਰੇ ਪੱਖ ਵਿਚ ਵੋਟ ਪਾਇਆ, ਨਾ ਕਿ ਮੁਸਲਮਾਨਾਂ ਲਈ। BJPBJPਵੀਡੀਓ ਦੇ ਅਨੁਸਾਰ ਇਸ 'ਤੇ ਭੀੜ ਨੇ ਜਵਾਬ ਦਿਤਾ 'ਹਿੰਦੂ'। ਯਤਨਾਲ ਨੇ ਕਿਹਾ ਕਿ ਮੈਂ ਸ਼ੁਰੂ ਵਿਚ ਮੁਸਲਮਾਨਾਂ ਨੂੰ ਬਿਲਕੁਲ ਨਾਂਹ ਕਿਹਾ, ਮੈਂ ਅਪਣੇ ਲੋਕਾਂ ਨੂੰ ਨਿਰਦੇਸ਼ ਦਿਤਾ ਕਿ ਟੋਪੀ ਅਤੇ ਬੁਰਕਾ ਵਾਲਾ ਕੋਈ ਵੀ ਵਿਅਕਤੀ ਮੇਰੇ ਦਫ਼ਤਰ ਵਿਚ ਨਾ ਆਏ ਅਤੇ ਮੇਰੇ ਸਾਈਡ ਵਿਚ ਨਾ ਖੜ੍ਹਾ ਹੋਵੇ। ਖ਼ਬਰਾਂ ਅਨੁਸਾਰ ਯਤਨਾਲ ਨੇ ਚਾਰ ਜੂਨ ਨੂੰ ਵਿਜੈਪੁਰਾ ਵਿਚ ਇਕ ਪ੍ਰੋਗਰਾਮ ਵਿਚ ਇਹ ਬਿਆਨ ਤਿਾ। ਯਤਨਾਲ ਸਾਂਸਦ ਅਤੇ ਵਾਜਪਾਈ ਸਰਕਾਰ ਵਿਚ ਰਾਜ ਮੰਤਰੀ ਰਹਿ ਚੁੱਕੇ ਹਨ।Basanagouda Patil YatnalBasanagouda Patil Yatnalਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਵਿਧਾਇਕਾਂ ਦੇ ਅਜਿਹੇ ਬੇਤੁਕੇ ਬਿਆਨ ਸਾਹਮਣੇ ਆ ਚੁੱਕੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਯੂਪੀ ਤੋਂ ਭਾਜਪਾ ਦੇ ਬੜਬੋਲੇ ਵਿਧਾਇਕ ਸੁਰੇਂਦਰ ਸਿੰਘ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ  ਕਰਦੇ ਹੋਏ ਇਕ ਹੋਰ ਵਿਵਾਦਿਤ ਬਿਆਨ ਦਿਤਾ ਸੀ। ਬੈਰਿਆ ਵਿਧਾਨ ਸਭਾ ਤੋਂ ਵਿਧਾਇਕ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ  ਕਰਦੇ ਹੋਏ ਕਿਹਾ ਸੀ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਤਾਂ ਵੇਸ਼ਵਾਵਾਂ ਹੀ ਚੰਗੀਆਂ ਹਨ ਜੋ ਪੈਸਾ ਲੈ ਕੇ ਨੱਚਣ ਲਈ ਤਿਆਰ ਹੋ ਜਾਂਦੀਆਂ ਹਨ ਪਰ ਕਰਮਚਾਰੀ ਅਤੇ ਅਧਿਕਾਰੀ ਤਾਂ ਪੈਸਾ ਲੈ ਕੇ ਵੀ ਕੰਮ ਨਹੀਂ ਕਰਦੇ।Surender SinghSurender Singhਵਿਧਾਇਕ ਸੁਰਿੰਦਰ ਇੱਥੇ ਨਹੀਂ ਰੁਕੇ ਅਤੇ  ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਇਥੋਂ ਤਕ ਆਖ ਦਿਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਘਸੁੰਨ ਮੁੱਕੇ ਮਾਰੋ ਤੇ ਜੇ ਨਹੀਂ ਮੰਨਦੇ ਤਾਂ ਜੁੱਤੀਆਂ ਨਾਲ ਕੁੱਟੋ। ਸੁਰੇਂਦਰ ਸਿੰਘ ਨੇ ਮੰਗਲਵਾਰ ਨੂੰ ਤਹਸੀਲ ਦਫ਼ਤਰ ਦੇ ਸਾਹਮਣੇ  ਭ੍ਰਿਸ਼ਟਾਚਾਰ ਦੇ ਵਿਰੁਧ ਪੈਦਲ ਮਾਰਚ ਕੱਢਿਆ, ਜਿਸ ਦੌਰਾਨ ਜਨਤਾ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਇਹ ਬਿਆਨ ਦਿਤਾ। ਵਿਧਾਇਕ ਨੇ ਇਸ ਤੋਂ ਪਹਿਲਾਂ ਉਨਾਵ ਰੇਪ ਮਾਮਲੇ ਵਿਚ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਕੋਈ ਵੀ ਤਿੰਨ ਬੱਚਿਆਂ ਦੀ ਮਾਂ ਦੇ ਨਾਲ ਰੇਪ ਨਹੀਂ ਕਰ ਸਕਦਾ। Surender SinghSurender Singhਸੁਰਿੰਦਰ ਸਿੰਘ ਦੇ ਇਸ ਬਿਆਨ 'ਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵਿਧਾਇਕ ਖਿਲਾਫ਼ ਨੋਟਿਸ ਜਾਰੀ ਕੀਤਾ ਸੀ। ਹਾਲ ਹੀ ਵਿਚ ਵਿਧਾਇਕ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹੋਏ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵਾਨ ਬਨਾਮ ਇਸਲਾਮ ਦਾ ਮੁਕਾਬਲਾ ਹੋਵੇਗਾ। ਸੁਰੇਂਦਰ ਸਿੰਘ  ਨੇ ਅਪ੍ਰੈਲ ਮਹੀਨਾ ਵਿਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੂੰ ਸ਼ਰੂਪਨਖਾ ਤਕ ਆਖ ਦਿਤਾ ਸੀ। ਇਸ ਤੋਂ ਇਲਾਵਾ ਸੁਰੇਂਦਰ ਸਿੰਘ ਨੇ  ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਸ਼ਰੂਪਨਖਾ ਦੀ ਨੱਕ ਕੱਟੇਗੀ ਅਤੇ ਕਾਂਗਰਸ ਰਾਵਣ ਦੀ ਭੂਮਿਕਾ ਨਿਭਾਅ ਰਹੀ ਹੈ। ਹੁਣ ਕਰਨਾਟਕ ਦੇ ਭਾਜਪਾ ਸਾਂਸਦ ਨੇ ਬੇਤੁਕਾ ਬਿਆਨ ਦੇ ਕੇ ਭਾਜਪਾ ਵਿਚਲੀ ਇਸ ਰੀਤ ਨੂੰ ਕਾਇਮ ਰਖਿਆ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement