ਨਵੇਂ ਸਾਲ 'ਚ ਫ਼ੂਡ ਉਤਪਾਦਾਂ ਨੂੰ ਜ਼ਹਿਰੀਲਾ ਬਣਾਉਣ ਵਾਲੀਆਂ ਚੀਜ਼ਾਂ 'ਤੇ ਲੱਗੇਗੀ ਪਾਬੰਦੀ 
Published : Jan 3, 2019, 5:38 pm IST
Updated : Jan 3, 2019, 5:38 pm IST
SHARE ARTICLE
food product
food product

ਕੋਈ ਵੀ ਫੂਡ ਪ੍ਰੋਡਕਟ ਜੋ ਤੁਸੀਂ ਖਾ ਰਹੇ ਹੋ, ਉਸਦੀ ਸ਼ੁੱਧਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸਦੀ ਪੈਕਿੰਗ ਕਿਵੇਂ ਦੀ ਹੈ। ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ....

ਨਵੀਂ ਦਿੱਲੀ : ਕੋਈ ਵੀ ਫੂਡ ਪ੍ਰੋਡਕਟ ਜੋ ਤੁਸੀਂ ਖਾ ਰਹੇ ਹੋ, ਉਸਦੀ ਸ਼ੁੱਧਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸਦੀ ਪੈਕਿੰਗ ਕਿਵੇਂ ਦੀ ਹੈ। ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਇਕ ਸਰਵੇ ਦੇ ਮੁਤਾਬਕ ਕਈ ਪ੍ਰੋਡਕਟ ਦੀ ਪੈਕਿੰਗ ਠੀਕ ਨਹੀਂ ਹੁੰਦੀ। 80 ਫੀਸਦੀ ਰੰਗੀਨ ਪੈਕੇਟਾਂ, 59 ਫੀਸਦੀ ਕਾਲੇ ਕੈਰੀਬੈਗ, 24 ਫੀਸਦੀ ਐਲੂਮੀਨੀਅਮ ਕੋਟੇਡ ਡਿਸਪੋਜੇਬਲ ਕੰਟੇਨਰ ਵਿਚ ਖਤਰਨਾਕ ਕੈਮੀਕਲ ਹੁੰਦਾ ਹੈ।

FSSAIFSSAI

ਇਹ ਕੈਮੀਕਲ ਸਾਡੀ ਸਿਹਤ ਲਈ ਖਤਰਨਾਕ ਹੁੰਦਾ ਹੈ ਪਰ ਨਵੇਂ ਸਾਲ ਵਿਚ ਇਨ੍ਹਾਂ ਚੀਜ਼ਾਂ ਤੋਂ ਮੁਕਤੀ ਮਿਲ ਸਕਦੀ ਹੈ। ਨਵੇਂ ਸਾਲ ਵਿਚ ਇਕ ਜਨਵਰੀ ਤੋਂ ਦਾਲ, ਆਰਗੇਨਿਕ ਫੂਡ, ਸ਼ਹਿਦ, ਛੌਲੇ, ਦਾਲਾਂ ਆਦਿ ਫੂਡ ਪ੍ਰੋਡਕਟ ਦੀ ਲੇਬਲਿੰਗ ਅਤੇ ਸਰਟੀਫਿਕੇਸ਼ਨ 'ਤੇ ਨਵੇਂ ਨਿਯਮ ਲਾਗੂ ਹੋ ਗਏ ਹਨ। ਇਹ ਕਰੀਬ 28 ਸਟੈਂਡਰਡ ਹਨ ਜਿਨ੍ਹਾਂ ਨੂੰ 2018 ਵਿਚ ਤਿਆਰ ਕੀਤਾ ਗਿਆ ਸੀ। ਨਵੇਂ ਨਿਯਮਾਂ ਵਿਚ ਸਾਫ਼ ਲਿਖਿਆ ਹੋਵੇਗਾ ਕਿ ਪੈਕੇਜਿੰਗ ਲਈ ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਹੋਵੇਗਾ,

 Disposable AluminumDisposable Aluminum

ਨਾਲ ਹੀ ਨਵੇਂ ਮਲਟੀਲੇਅਰ ਪੈਕੇਜਿੰਗ ਦੀ ਵਿਵਸਥਾ ਹੋਵੇਗੀ ਤਾਂਕਿ ਖਾਣ ਦੀਆਂ ਚੀਜ਼ਾ ਸਿੱਧੇ ਪੈਕੇਟ ਦੇ ਟਚ ਵਿਚ ਨਾ ਆ ਸਕਣ। ਇਸ ਤੋਂ ਇਲਾਵਾ ਸਿਹਤ ਦਾ ਧਿਆਨ ਰੱਖਣ ਲਈ ਪ੍ਰਿੰਟਿੰਗ ਇੰਕ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਨਿਊਜ ਪੇਪਰ ਜਾਂ ਕਿਸੇ ਵੀ ਪ੍ਰਕਾਰ ਨਾਲ ਲਿਖੇ ਹੋਏ ਕਾਗਜ ਤੋਂ ਕੁੱਝ ਵੀ ਪੈਕ ਕਰਨਾ ਗਲਤ ਹੋਵੇਗਾ। ਨਵੇਂ ਨਿਯਮ ਦੇ ਤਹਿਤ ਸਸਤੇ ਅਤੇ ਘਟੀਆ ਕਿਸਮ ਦੇ ਉਤਪਾਦ ਪੈਕਿੰਗ ਵਿਚ ਇਸਤੇਮਾਲ ਨਹੀਂ ਹੋਣਗੇ।

BISBIS

ਮਿਨਰਲ ਵਾਟਰ ਜਾਂ ਪੈਕੇਜਡ ਡਰਿੰਕਿੰਗ ਵਾਟਰ ਟਰਾਂਸਪੇਰੈਂਟ, ਕਲਰਲੇਸ ਡੱਬਿਆਂ ਵਿਚ ਹੀ ਪੈਕ ਹੋਣਗੇ। ਮੌਜੂਦਾ ਨਿਯਮਾਂ ਦੇ ਮੁਤਾਬਕ ਪੈਕੇਜਿੰਗ ਲਈ ਐਲੂਮੀਨੀਅਮ, ਕਾਪਰ, ਪਲਾਸਟਿਕ ਅਤੇ ਟਿਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਹੁਣ ਖਾਣ  - ਪੀਣ ਦੀਆਂ ਚੀਜਾਂ ਦੀ ਪੈਕੇਜਿੰਗ ਵਿਚ ਸਰੀਰ ਨੂੰ ਨੁਕਸਾਨ ਪਹੁੰਚਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਹੋਵੇਗਾ।

Packaging and labelingPackaging and labeling

ਹੁਣ ਜਿਸ ਰੈਪਰ ਜਾਂ ਡਿੱਬੇ ਵਿਚ ਤੁਹਾਡਾ ਖਾਣਾ ਪੈਕ ਹੋਵੇਗਾ, ਉਸ ਵਿਚ ਨੁਕਸਾਨਦਾਇਕ ਤੱਤ ਹਨ ਜਾਂ ਨਹੀਂ ਇਸਦੀ ਮਾਤਰਾ ਤੈਅ ਹੋਵੇਗੀ। ਨਾਲ ਹੀ ਰੀਸਾਇਕਲ ਕੀਤਾ ਗਿਆ ਪਲਾਸਟਿਕ ਪੈਕਿੰਗ ਵਿਚ ਪ੍ਰਯੋਗ ਨਹੀਂ ਹੋਵੇਗਾ। ਹਲੇ BIS ਦੇ ਕੋਲ ਪੈਕੇਜਿੰਗ ਦੇ ਨਿਯਮ ਸਨ ਪਰ ਹੁਣ FSSAI ਦੇ ਨਿਯਮ ਲਾਜ਼ਮੀ ਹੋਣਗੇ। ਇਹ ਤਿੰਨ ਹਿੱਸੇ ਵਿਚ ਹੋਣਗੇ ਪੈਕੇਜਿੰਗ, ਲੇਬਲਿੰਗ ਅਤੇ ਕਲੇਮ ਐਂਡ ਐਡਵਰਟਾਈਜਮੈਂਟ। ਜੋ ਇਨ੍ਹਾਂ ਤਿੰਨ ਨਿਯਮਾਂ ਨੂੰ ਤੋੜੇਗਾ ਉਨ੍ਹਾਂ 'ਤੇ ਕਾਰਵਾਈ ਹੋਵੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement