
ਐਪਲ ਵੀਰਵਾਰ ਨੂੰ ਇਕ ਟ੍ਰਿਲੀਅਨ ਡਾਲਰ (ਲਗਭਗ 68,620 ਅਰਬ ਰੁਪਏ) ਦੀ ਪਹਿਲੀ ਲਿਸਟਿਡ ਕੰਪਨੀ ਹੋ ਗਈ..............
ਸਨ ਫਰਾਂਸਿਸਕੋ : ਐਪਲ ਵੀਰਵਾਰ ਨੂੰ ਇਕ ਟ੍ਰਿਲੀਅਨ ਡਾਲਰ (ਲਗਭਗ 68,620 ਅਰਬ ਰੁਪਏ) ਦੀ ਪਹਿਲੀ ਲਿਸਟਿਡ ਕੰਪਨੀ ਹੋ ਗਈ। ਐਪਲ ਕੰਪਨੀ ਦੇ ਸਟਾਕ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਹ ਕੰਪਨੀ ਭਾਰਤੀ ਆਰਥਿਕਤਾ ਦਾ 38 ਫ਼ੀ ਸਦੀ ਹੈ। ਜ਼ਿਕਰਯੋਗ ਹੈ ਕਿ ਕਿ ਭਾਰਤ ਹਾਲ ਵਿਚ ਕਰੀਬ 2.6 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਨਾਲ ਫ਼ਰਾਂਸ ਨੂੰ ਪਿੱਛੇ ਛੱਡ ਦੁਨੀਆ ਦੀ ਛੇਵੀਂ ਸੱਭ ਤੋਂ ਵੱਡੀ ਆਰਥਿਕਤਾ ਵਾਲਾ ਦੇਸ਼ ਬਣਿਆ ਸੀ।
ਇਸ ਤੋਂ ਪਹਿਲਾਂ ਸ਼ੰਘਾਈ ਦੇ ਸ਼ੇਅਰ ਬਾਜ਼ਾਰ ਵਿਚ ਪੈਟਰੋਚਾਈਨਾ ਦਾ ਮਾਰਕੀਟ ਵੈਲਿਉਏਸ਼ਨ ਇਸ ਪੱਧਰ ਤਕ ਪਹੁੰਚਿਆ ਸੀ। ਅਜਿਹੇ ਵਿਚ ਇਕ ਟ੍ਰਿਲੀਅਨ ਡਾਲਰ ਤਕ ਪਹੁੰਚਣ ਵਾਲੀ ਕੰਪਨੀਆਂ ਵਿਚ ਐਪਲ ਅਮਰੀਕਾ ਪਹਿਲੀ ਅਤੇ ਦੁਨੀਆ ਦੀ ਦੂਜੀ ਕੰਪਨੀ ਹੈ। 1980 ਵਿਚ ਲਿਸਟਿਡ ਕੰਪਨੀ ਬਣਨ ਤੋਂ ਬਾਅਦ ਤੋਂ ਹੁਣ ਤਕ ਐਪਲ ਨੇ 50 ਹਜ਼ਾਰ ਫ਼ੀ ਸਦੀ ਦਾ ਵਾਧਾ ਕੀਤਾ ਹੈ। (ਏਜੰਸੀ)