
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦਸਿਆ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ ਨੂੰ ਜੋੜਦੀ ਹੈ।
ਨਵੀਂ ਦਿੱਲੀ: ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਦੇਸ਼ ਭਰ ਵਿਚ ਕਈ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਵਿਰਾਸਤੀ ਸਥਾਨਾਂ ਨੂੰ ਸਜਾਇਆ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਵਿਧਾਨ ਸਭਾ (Delhi Legislative Assembly) ’ਚ ਇਕ ਖੁਫ਼ੀਆ ਸੁਰੰਗ ਮਿਲੀ ਹੈ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦਸਿਆ ਕਿ ਇਹ ਸੁਰੰਗ ਵਿਧਾਨ ਸਭਾ ਨੂੰ ਲਾਲ ਕਿਲ੍ਹੇ (Red Fort) ਨੂੰ ਜੋੜਦੀ ਹੈ।
Tunnel connecting Delhi Legislative Assembly to Red Fort discovered
ਹਾਲਾਂਕਿ ਸੁਰੰਗ ਦੇ ਇਤਿਹਾਸ ’ਤੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਇਸਤੇਮਾਲ ਅੰਗਰੇਜ਼ਾਂ ਵਲੋਂ ਆਜ਼ਾਦੀ ਘੁਲਾਟਿਆਂ ਨੂੰ ਲਿਜਾਂਦੇ ਸਮੇਂ ਲੋਕਾਂ ਦੇ ਗੁੱਸੇ ਤੋਂ ਬਚਣ ਲਈ ਕੀਤਾ ਗਿਆ ਹੋਵੇਗਾ। ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਬਣੀ ਸੁਰੰਗ ਅਤੇ ਆਮ ਲੋਕਾਂ ਲਈ ਫਾਂਸੀ ਘਰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਨਵੇਂ ਰੂਪ ਵਿਚ ਵਿਕਸਤ ਕੀਤਾ ਜਾਵੇਗਾ ਅਤੇ ਅਗਲੇ 26 ਜਨਵਰੀ ਜਾਂ 15 ਅਗੱਸਤ ਤੋਂ ਪਹਿਲਾਂ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।
Red Fort
ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ
ਇਸਦੇ ਨਾਲ, ਉਨ੍ਹਾਂ ਕਿਹਾ ਕਿ ਮੈਂ ਸੈਰ -ਸਪਾਟਾ ਵਿਭਾਗ ਨੂੰ ਸਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਨੂੰ ਵਿਧਾਨ ਸਭਾ ਵਿਚ ਲਿਆਉਣ ਦੀ ਆਗਿਆ ਦੇਣ ਲਈ ਵਿਧਾਨ ਸਭਾ ਦਾ ਢਾਂਚਾ ਤਿਆਰ ਕਰ ਰਿਹਾ ਹਾਂ।’’ ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਨੂੰ 1912 ਵਿਚ ਕੋਲਕਾਤਾ ਤੋਂ ਰਾਜਧਾਨੀ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਕੇਂਦਰੀ ਵਿਧਾਨ ਸਭਾ ਵਜੋਂ ਵਰਤਿਆ ਗਿਆ ਸੀ।
Tunnel connecting Delhi Legislative Assembly to Red Fort discovered
ਇਸ ਤੋਂ ਬਾਅਦ ਇਸ ਨੂੰ 1926 ਵਿਚ ਅਦਾਲਤ ਵਿਚ ਬਦਲ ਦਿਤਾ ਗਿਆ ਅਤੇ ਅੰਗਰੇਜ਼ਾਂ ਨੇ ਇਸ ਸੁਰੰਗ ਦੀ ਵਰਤੋਂ ਸੁਤੰਤਰਤਾ ਸੰਗਰਾਮੀਆਂ ਨੂੰ ਅਦਾਲਤ ਵਿਚ ਲਿਆਉਣ ਲਈ ਕੀਤੀ। ਸਾਨੰ ਸਾਰਿਆਂ ਨੂੰ ਇਥੇ ਫਾਂਸੀ ਦਿਤੇ ਜਾਣ ਵਾਲੇ ਕਮਰਿਆਂ ਬਾਰੇ ਪਤਾ ਹੈ ਪਰ ਉਨ੍ਹਾਂ ਨੂੰ ਕਦੇ ਨਹੀਂ ਖੋਲ੍ਹਿਆ ਗਿਆ। ਹੁਣ ਆਜ਼ਾਦੀ ਦੇ 75 ਵੇਂ ਸਾਲ ਤੇ, ਮੈਂ ਉਸ ਕਮਰੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ। ਅਸੀਂ ਉਸ ਕਮਰੇ ਨੂੰ ਸ਼ਰਧਾਂਜਲੀ ਵਜੋਂ ਆਜ਼ਾਦੀ ਘੁਲਾਟੀਆਂ ਦੇ ਮੰਦਰ ਵਿਚ ਬਦਲਣਾ ਚਾਹੁੰਦੇ ਹਾਂ।