
ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅਪ੍ਰੈਲ 2020 ਤੋਂ ਡੀਜ਼ਲ ਕਾਰਾਂ ਨੂੰ ਹਟਾ ਦੇਵੇਗੀ
ਨਵੀਂ ਦਿੱਲੀ : ਪ੍ਰਦੁਸ਼ਣ ਸਬੰਧੀ ਨਿਯਮ ਵਿਚ ਬਦਲਾਅ ਨੂੰ ਦੇਖਦਿਆਂ ਵਾਹਨ ਖੇਤਰ ਦੀ ਪ੍ਰਮੁਖ ਕੰਪਨੀ ਟਾਟਾ ਮੋਟਰ ਹੌਲੀ-ਹੌਲੀ ਅਪਣੇ ਪੋਰਟਫ਼ੋਲੀਉ ਤੋਂ ਛੋਟੀ ਡੀਜ਼ਲ ਕਾਰਾਂ ਨੂੰ ਬਣਾਉਣਾ ਬੰਦ ਕਰਨ ਜਾ ਰਹੀ ਹੈ। ਕੰਪਨੀ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਗੇੜ-6 ਨਿਯਮਾਂ ਲਾਗੂ ਹੋਣ ਵਾਲੇ ਹਨ ਜਿਸ ਨਾਲ ਇਨ੍ਹ੍ਹਾਂ ਦੀ ਕੀਮਤ ਕਾਫੀ ਵਧ ਜਾਵੇਗੀ।
Tata Motors
ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਅਪ੍ਰੈਲ 2020 ਤੋਂ ਡੀਜ਼ਲ ਕਾਰਾਂ ਨੂੰ ਹਟਾ ਦੇਵੇਗੀ। ਉਦੋਂ ਹੀ ਬੀ. ਐੱਸ.-6 ਨਿਯਮ ਲਾਗੂ ਹੋਣੇ ਹਨ। ਮਾਰੂਤੀ ਸੁਜ਼ੂਕੀ ਹੁਣ ਪੈਟਰੋਲ, ਸੀ. ਐੱਨ. ਜੀ. ਤੇ ਹਾਈਬ੍ਰਿਡ ਬਦਲਾਂ ਨਾਲ ਬਾਜ਼ਾਰ 'ਚ ਕਾਰ੍ਹਾਂ ਨੂੰ ਉਤਾਰੇਗੀ। ਮਾਰੂਤੀ ਦਾ ਕਹਿਣਾ ਹੈ ਕਿ ਭਾਰਤ ਸਟੇਜ-6 (ਬੀ. ਐੱਸ.-6) ਨਾਲ ਛੋਟੀ ਡੀਜ਼ਲ ਗੱਡੀ ਕਾਫੀ ਮਹਿੰਗੀ ਹੋ ਜਾਵੇਗੀ, ਜੋ ਖਰੀਦਦਾਰਾਂ ਦੀ ਪਹੁੰਚ ਤੋਂ ਬਾਹਰ ਹੋਵੇਗੀ।
Tata Motors
ਟਾਟਾ ਮੋਟਰਜ਼ ਫਿਲਹਾਲ ਟਿਯਾਗੋ ਇਕ ਲਿਟਰ ਇੰਜਣ ਨਾਲ ਵੇਚਦੀ ਹੈ। ਇਸ ਦੇ ਇਲਾਵਾ ਉਸ ਕੋਲ 1.05 ਲਿਟਰ ਇੰਜਣ ਨਾਲ ਟਿਗੋਰ ਤੇ ਪੁਰਾਣੇ ਮਾਡਲ ਦੀ ਬੋਲਟ ਤੇ ਜੈਸਟ ਡੀਜ਼ਲ ਕਾਰਾਂ ਹਨ। ਕੰਪਨੀ ਦਾ ਕਹਿਣਾ ਹੈ ਕਿ ਛੋਟੀ ਗੱਡੀ 'ਚ 80 ਫ਼ੀ ਸਦੀ ਮੰਗ ਪਟਰੋਲ ਮਾਡਲ ਦੀ ਰਹਿੰਦੀ ਹੈ, ਅਜਿਹੇ 'ਚ ਡੀਜ਼ਲ ਇੰਜਣ ਲਈ ਵਾਧੂ ਨਿਵੇਸ਼ ਕਰਨਾ ਆਰਥਿਕ ਪੱਖੋਂ ਸਹੀ ਨਹੀਂ ਹੋਵੇਗਾ।
Tata Motors
ਉਨ੍ਹਾਂ ਕਿਹਾ ਕਿ ਬੀਐਸ-6 ਇੰਜਣਾਂ ਨਾਲ ਵਿਸ਼ੇਸ਼ ਰੂਪ ਵਿਚ ਛੋਟੀ ਡੀਜ਼ਲ ਕਾਰਾਂ ਲਈ ਕਾਫ਼ੀ ਮਹਿੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਅਖ਼ੀਰ ਇਸ ਵੱਧੀ ਲਾਗਤ ਦਾ ਬੋਝ ਅਖ਼ਰ ਗਾਹਕ 'ਤੇ ਪਵੇਗਾ ਜਿਸ ਨਾਲ ਅਜਿਹੇ ਵਾਹਨਾਂ ਦੀ ਮੰਗ ਘੱਟੇਗੀ।