ਇਸ ਵਾਰ ਭਰਨਾ ਹੋਵੇਗਾ ਨਵਾਂ ITR ਫ਼ਾਰਮ, ਜਾਣੋ ਬਦਲਾਅ
Published : Apr 6, 2018, 3:08 pm IST
Updated : Apr 6, 2018, 3:08 pm IST
SHARE ARTICLE
 ITR Forms
ITR Forms

ਸੀਬੀਡੀਟੀ ਨੇ ਨਿਰਧਾਰਨ ਸਾਲ 2018-19 ਦੇ ਆਮਦਨ ਟੈਕਸ ਰਿਟਰਨ ਫ਼ਾਈਲ ਦੇ ਫ਼ਾਰਮ 'ਚ ਬਦਲਾਅ ਕੀਤਾ ਹੈ। ਟੈਕਸ ਵਿਭਾਗ ਦੀ ਪਾਲਿਸੀ ਬਣਾਉਣ ਵਾਲੀ ਸੰਸਥਾ ਨੇ ਦੱਸਿਆ ਕਿ ਨਵੇਂ..

ਸੀਬੀਡੀਟੀ ਨੇ ਨਿਰਧਾਰਨ ਸਾਲ 2018-19 ਦੇ ਆਮਦਨ ਟੈਕਸ ਰਿਟਰਨ ਫ਼ਾਈਲ ਦੇ ਫ਼ਾਰਮ 'ਚ ਬਦਲਾਅ ਕੀਤਾ ਹੈ। ਟੈਕਸ ਵਿਭਾਗ ਦੀ ਪਾਲਿਸੀ ਬਣਾਉਣ ਵਾਲੀ ਸੰਸਥਾ ਨੇ ਦੱਸਿਆ ਕਿ ਨਵੇਂ ਫ਼ਾਰਮ 'ਚ ਕੁੱਝ ਚੀਜ਼ਾਂ ਨੂੰ ਬਦਲਿਆ ਗਿਆ ਹੈ। ਸੀਬੀਡੀਟੀ ਨੇ ਸਾਫ਼ ਕੀਤਾ ਕਿ ਟੈਕਸ ਫ਼ਾਈਲ ਕਰਨ ਦੀ ਪਰਿਕ੍ਰੀਆ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਉਹ ਪਿਛਲੇ ਸਾਲ ਦੀ ਤਰ੍ਹਾਂ ਹੋਵੇਗੀ। 

ITR FormsITR Forms

ਤਨਖ਼ਾਹ ਦੀ ਦੇਣੀ ਹੋਵੇਗੀ ਜ਼ਿਆਦਾ ਜਾਣਕਾਰੀ
ਸੱਭ ਤੋਂ ਬੇਸਿਕ ITR -1 ਜਾਂ ਸਹਿਜ ਟੈਟੈਕਸ ਭੁਗਤਾਨ ਕਰਤਾ ਦੀ ਸੈਲਰੀਡ ਕਲਾਸ ਫ਼ਾਈਲ ਕਰਦੀ ਹੈ। ਪਿਛਲੇ ਵਿੱਤੀ ਸਾਲ 'ਚ 3 ਕਰੋਡ਼ ਟੈਕਸ ਭੁਗਤਾਨ ਕਰਤਾ ਨੇ ਇਸ ਦਾ ਪ੍ਰਯੋਗ ਕੀਤਾ ਸੀ। ITR - 1 ਦੇ ਬਦਲੇ ਹੋਏ ਫ਼ਾਰਮ 'ਚ ਟੈਕਸ ਦੇ ਦਰਜ 'ਚ ਆਉਣ ਵਾਲੇ ਭੱਤੇ, ਤਨਖ਼ਾਹ 'ਤੇ ਹੋਣ ਵਾਲੇ ਲਾਭ ਲਈ ਵੱਖ ਕਾਲਮ 'ਤੇ ਗਏ ਹਨ। ਯਾਨੀ ਇਸ ਵਾਰ ਸੈਲਰੀਡ ਕਲਾਸ ਨੂੰ ਅਪਣੇ ਤਨਖ਼ਾਹ ਬਣਤਰ ਬਾਰੇ 'ਚ ਜ਼ਿਆਦਾ ਜਾਣਕਾਰੀ ਦੇਣੀ ਹੋਵੇਗੀ। 

ITR FormsITR Forms

ਸਧਾਰਨ ਫ਼ਾਰਮ
ਸੀਬੀਡੀਟੀ ਨੇ ਕਿਹਾ ਕਿ ITR - 1 ਉਹ ਲੋਕ ਫ਼ਾਈਲ ਕਰ ਸਕਦੇ ਹਨ ਜੋ ਭਾਰਤ ਦੇ ਨਾਗਰਿਕ ਹਨ ਅਤੇ ਉਨ੍ਹਾਂ ਦੀ ਆਮਦਨ 50 ਲੱਖ ਰੁਪਏ ਤਕ ਹੈ। ਨਾਲ ਹੀ ਜਿਨ੍ਹਾਂ ਦੀ ਆਮਦਨ ਤਨਖ਼ਾਹ ਤੋਂ ਇਕ ਘਰ ਦੀ ਜਾਇਦਾਦ ਤੋਂ ਜਾਂ ਵਿਆਜ ਨਾਲ ਹੋ ਰਹੀ ਹੈ। ਤਨਖ਼ਾਹ ਦੀ ਆਮ ਜਾਣਕਾਰੀ (ਫ਼ਾਰਮ 16 'ਚ ਮੌਜੂਦ) ਅਤੇ ਘਰ ਦੀ ਜਾਇਦਾਦ ਤੋਂ ਹੋਣ ਵਾਲੀ ਆਮਦਨ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। 

TaxTax

ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨ ਹੋਵੇ ਤਾਂ
ITR-2 'ਚ ਵੀ ਬਦਲਾਅ ਕੀਤੇ ਗਏ ਹਨ। ਹਿੰਦੂ ਸਾਂਝੇ ਪਰਵਾਰਾਂ ਜਿਨ੍ਹਾਂ ਦੀ ਆਮਦਨ ਕਾਰੋਬਾਰ ਜਾਂ ਪੇਸ਼ੇ ਦੇ ਇਲਾਵਾ ਕਿਸੇ ਤੋਂ ਹੁੰਦੀ ਹੈ ਉਹ ਇਸ ਦੇ ਜ਼ਰੀਏ ITR-2 ਫ਼ਾਈਲ ਕਰ ਸਕਦੇ ਹੈ। ਉਹ ਵਿਅਕਤੀ ਜਾਂ ਹਿੰਦੂ ਸਾਂਝੇ ਪਰਵਾਰ ਜਿਨ੍ਹਾਂ ਨੂੰ ਆਮਦਨ ਕਾਰੋਬਾਰ ਜਾਂ ਪੇਸ਼ੇ ਤੋਂ ਹੁੰਦੀ ਹੈ ਉਹ ITR -3 ਜਾਂ ITR- 4 ਫ਼ਾਈਲ ਕਰ ਸਕਦੇ ਹੋ। 

TaxTax

NRI ਨੂੰ ਦੇਣੀ ਹੋਵੇਗੀ ਆਧਾਰ ਆਈਡੀ
ਐਨਆਰਆਈ ਟੈਕਸ ਭੁਗਤਾਨ ਕਰਤਾ ਦੇ ਮਾਮਲੇ 'ਚ ਕਿਸੇ ਇਕ ਵਿਦੇਸ਼ੀ ਬੈਂਕ ਖ਼ਾਤੇ ਦੀ ਜਾਣਕਾਰੀ ਕਰੈਡਿਟ ਜਾਂ ਰਿਫ਼ੰਡ ਲਈ ਦੇਣੀ ਹੋਵੇਗੀ। ਨਿਰਧਾਰਨ ਸਾਲ 2017-18 ਲਈ ਆਈਟੀਆਰ ਫ਼ਾਰਮ 'ਚ ਇਕ ਨਿਸ਼ਚਿਤ ਮਿਆਦ (ਨੋਟਬੰਦੀ ਨੂੰ ਦੇਖਦੇ ਹੋਏ) 'ਚ ਕੀਤੇ ਗਏ ਕੈਸ਼ ਡਿਪਾਜ਼ਿਟ ਦੀ ਜਾਣਕਾਰੀ ਇਸ ਵਾਰ ਨਹੀਂ ਦੇਣੀ ਹੈ। ਇਸ ਵਾਰ 12 ਅੰਕਾਂ ਦੇ ਆਧਾਰ ਨੰਬਰ ਜਾਂ 28 ਅੰਕਾਂ ਦੀ ਆਧਾਰ ਦਾਖਲਾ ਆਈਡੀ ਭਰਨੀ ਹੋਵੇਗੀ।

ITR FormsITR Forms

ਪੇਪਰ ਫ਼ਾਰਮ ਕੇਵਲ ਇਨ੍ਹਾਂ ਦੇ ਲਈ
ਸੀਬੀਡੀਟੀ ਨੇ ਕਿਹਾ ਕਿ 80 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਟੈਕਸ ਭੁਗਤਾਨ ਕਰਤਾ ਅਤੇ ਅਜਿਹੇ ਟੈਕਸ ਭੁਗਤਾਨ ਕਰਤਾ ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਘੱਟ ਹੈ ਅਤੇ ਉਨ੍ਹਾਂ ਨੇ ਕੋਈ ਰਿਫ਼ੰਡ ਦਾ ਦਾਅਵਾ ਨਹੀਂ ਕੀਤਾ ਹੈ ਉਹ ਪੇਪਰ ਫ਼ਾਰਮ 'ਚ ਆਮਦਨ ਟੈਕਸ ਰਿਟਰਨ ਫ਼ਾਈਲ ਕਰ ਸਕਦੇ ਹਨ। ਇਸ ਦੇ ਲਈ ਉਹ ITR - 1 ਜਾਂ ITR - 4 ਦਾ ਇਸਤੇਮਾਲ ਕਰ ਸਕਦੇ ਹਨ। ਨਵੇਂ ਇਨਕਮ ਟੈਕਸ ਰਿਟਰਨ ਫ਼ਾਰਮ ਵੈਬਸਾਈਟ ww.incometaxindia.gov.in 'ਤੇ ਉਪਲਬਧ ਹੈ। ਆਈਟੀਆਰ ਫ਼ਾਈਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement