
ਵਿਤੀ ਸਾਲ 2017-18 ਦਾ ਇਨਕਮ ਟੈਕਸ ਭਰਵਾਉਣ ਦੀਆਂ ਲੋਕਾਂ ਨੇ ਤਿਆਰੀਆਂ ਕਰ ਲਈਆਂ ਹਨ। ਨਿਵੇਸ਼ਕ ਇਮਕਮ ਟੈਕਸ ਉਤੇ ਛੋਟ ਪਾਉਣ ਲਈ ਸੈਕਸ਼ਨ 80ਸੀ ਦੇ ਅਧੀਨ ਨਿਵੇਸ਼....
ਨਵੀਂ ਦਿੱਲੀ : ਵਿਤੀ ਸਾਲ 2017-18 ਦਾ ਇਨਕਮ ਟੈਕਸ ਭਰਵਾਉਣ ਦੀਆਂ ਲੋਕਾਂ ਨੇ ਤਿਆਰੀਆਂ ਕਰ ਲਈਆਂ ਹਨ। ਨਿਵੇਸ਼ਕ ਇਮਕਮ ਟੈਕਸ ਉਤੇ ਛੋਟ ਪਾਉਣ ਲਈ ਸੈਕਸ਼ਨ 80ਸੀ ਦੇ ਅਧੀਨ ਨਿਵੇਸ਼ ਦੇ ਸਬੂਤ ਜਮ੍ਹਾ ਕਰਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਕਈਂ ਲੋਕ ਅਜਿਹੇ ਹਨ, ਕਿ ਜਿਨ੍ਹਾਂ ਨੇ ਇਸ ਦਾ ਇੰਤਜ਼ਾਮ ਪਹਿਲਾਂ ਤੋਂ ਕਰ ਲਿਆ ਹੈ। ਪਰ ਕਈਂ ਅਜਿਹੇ ਵੀ ਹਨ, ਜਿਹੜੇ ਇਸ ਦੇ ਲਈ ਕਿਸੇ ਵਧੀਆ ਸਾਧਨ ਦੀ ਭਾਲ ਵਿਚ ਹਨ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਾਧਨ ਦੇ ਬਾਰੇ ਵਿਚ ਨਾ ਸਿਰਫ਼ ਦੱਸ ਰਹੇ ਹਾਂ, ਸਗੋਂ ਉਹਨਾਂ ਦੇ ਵਿਚਕਾਰ ਤੁਲਨਾ ਵੀ ਕਰ ਹਾਂ। ਤਾਂ ਆਓ ਜਾਣਦੇ ਹਾਂ, ਤੁਹਾਡੇ ਲਈ ਕਿਹੜਾ ਨਿਵੇਸ਼ ਵਧੀਆ ਰਹੇਗਾ।
- ਈਐਲਐਸਐਸ ਫੰਡ :-
ਵੈਲਥ ਮੈਨੇਜ਼ਰ ਸੈਕਸ਼ਨ 80ਸੀ ਦੇ ਅਧੀਨ ਟੈਕਸ ਬਚਾਉਣ ਦੇ ਲਈ ਈ.ਐਲ.ਐਸ.ਐਸ ਫੰਡ ਵਿਚ ਨਿਵੇਸ਼ ਦੀ ਸਲਾਹ ਦਿੰਦੇ ਹਨ, ਕਿਉਂਕਿ ਇਸ ਵਿਚ ਲਾਕ-ਇਨ ਪੀਰੀਅਡ ਸਿਰਫ਼ ਤਿੰਨ ਸਾਲ ਦਾ ਹੁੰਦਾ ਹੈ। ਈ.ਐਲ.ਐਸ.ਐਸ ਫੰਡ ਦੀ ਇਕ ਹੋਰ ਖ਼ਾਸ ਗੱਲ ਹੈ ਕਿ ਇਸ ਵਿਚ ਤੁਹਾਨੂੰ ਟੈਕਸ ਬਚਾਉਣ ਦੇ ਨਾਲ ਸ਼ੇਅਰ ‘ਚ ਨਿਵੇਸ਼ ਕਰਨ ਦਾ ਮੌਕਾ ਮਿਲਦਾ ਹੈ। ਇਸ ਨਾਲ ਤੁਹਾਨੂੰ ਲੌਂਗ ਟਰਮ ਵਿਚ ਮਹਿੰਗਾਈ ਦਰ ਉਤੇ ਵੱਧ ਰਿਟਰਨ ਹਾਂਸਲ ਹੋਵੇਗੀ।
- ਨੈਸ਼ਨਲ ਪੈਂਨਸ਼ਨ ਸਕੀਮ :-
ਰਿਟਾਇਰਮੈਂਟ ਫੋਕਸਡ ਇਨਵੈਸਟਮੈਂਟ ਲਈ ਇਹ ਸਕੀਮ ਕਾਫ਼ੀ ਉਪਯੋਗੀ ਹੈ। ਇਹ ਦੋ ਤਰੀਕਿਆਂ ਨਾਲ ਹੁੰਦੀ ਹੈ। ਪੜਾਅ 1 ਵਿਚ ਤੁਸੀਂ ਜਿਹੜਾ ਵੀ ਨਿਵੇਸ਼ ਕਰੋਗੇ ਉਸ ਨੂੰ 60 ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਕੱਢਵਾ ਸਕਦੇ। ਉਥੇ ਪੜਾਅ 2 ਟਾਇਪ ਇਕ ਸੈਵਿੰਗ ਅਕਾਉਂਟ ਦੀ ਤਰ੍ਹਾਂ ਹੁੰਦਾ ਹੈ। ਸਰਕਾਰ ਵੱਲੋਂ ਇਸ ਸਕੀਮ ਵਿਚ ਟੈਕਸ ਛੋਟ ਵੀ ਮਿਲਦੀ ਹੈ।
- ਪਬਲਿਕ ਪ੍ਰੋਵਿਡੈਂਟ ਫੰਡ :-
ਪੀ.ਪੀ.ਐਫ਼ ਦਾ ਸਮਾਂ 15 ਸਾਲ ਦਾ ਹੁੰਦਾ ਹੈ। ਇਸ ਵਿਚ ਟੈਕਸ ਫ੍ਰੀ ਵਿਆਜ ਵਧੀਆ ਮਿਲ ਜਾਂਦਾ ਹੈ। ਨਿਵੇਸ਼ ਦਾ ਪ੍ਰਿੰਸੀਪਲ ਅਮਾਉਂਟ ਚੰਗੇ ਵਿਆਜ ਦੇ ਨਾਲ ਮਿਲ ਜਾਣ ਦੀ ਵਜ੍ਹਾ ਤੋਂ ਇਸ ਨੂੰ ਸੁਰੱਖਿਅਤ ਇਨਵੈਸਟਮੈਂਟ ਮੰਨਿਆ ਜਾਂਦਾ ਹੈ।
- ਸੀਨੀਅਰ ਸਿਟੀਜਨ ਸੈਵਿੰਗ ਸਕੀਮ :-
ਸੀਨੀਅਰ ਸਿਟੀਜਨ ਸੈਵਿੰਗ ਸਕੀਮ ਵਿਚ ਨਿਵੇਸ ਦੀ ਹੱਦ 15 ਲੱਖ ਰੁਪਏ ਹੈ। ਇਸ ਦਾ ਮਿਚੋਉਰੀਟੀ ਪੀਰੀਅਡ 5 ਸਾਲ ਹੈ ਅਤੇ ਇਸ ਵਿ ਸਾਲਨਾ 9.3 ਪ੍ਰਤੀਸ਼ਤ ਦਾ ਵਿਆਜ ਮਿਲਦਾ ਹੈ।
- ਸੁਕੱਨਿਆ ਸਮ੍ਰਿਧੀ ਯੋਜਨਾ :-
ਬੱਚਿਆਂ ਦੀ ਸਿੱਖਿਆ ਅਤੇ ਉਹਨਾਂ ਦੇ ਵਿਆਹ ਲਈ ਬੱਚਤ ਦੀ ਲਿਹਾਜ ਨਾਲ ਸੁਕੱਨਿਆ ਸਮ੍ਰਿਧੀ ਯੋਜਨਾ ਇਕ ਚੰਗ ਸਾਧਨ ਹੈ। ਕੇਂਦਰ ਸਰਕਾਰ ਨੇ ਬੇਟੀ ਬਚਾਓ-ਬੇਟੀ ਪੜ੍ਹਾਓ ਸਕੀਮ ਦੇ ਅਧੀਨ ਸੁਕੱਨਿਆ ਸਮ੍ਰਿਧੀ ਯੋਜਨਾ ਨੂੰ ਗਰਲ ਚਾਇਲਡ ਦੇ ਲਈ ਇਕ ਛੋਟੀ ਬੱਚਤ ਯੋਜਨਾ ਦੇ ਤੌਰ ਉਤੇ ਲਾਂਚ ਕੀਤਾ ਗਿਆ ਹੈ। ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿਚ 8 ਫ਼ੀਸਦੀ ਤੋਂ ਵੱਧ ਦੀ ਦਰ ਨਾਲ ਵਿਆਜ ਮਿਲਦਾ ਹੈ।
- ਯੂਲਿਪ :-
ਯੂਨਿਟ ਲਿੰਕਡ ਇੰਸ਼ੋਰੈਂਸ ਪਲਾਨ ਮਤਲਬ ਯੂਲਿਪ ਅਪਣੀ ਇੰਸੋਰੈਂਸ ਕਵਰ, ਪਾਲਿਸ ਲਾਕ-ਇਕ ਅਤੇ ਆਟੋਮੈਟਿਕ ਪ੍ਰਾਫਿਟ ਬੂਕਿੰਗ, ਫੰਡ ਆਪਸ਼ਨ ਅਤੇ ਫੰਡ ਬਦਲਣ ਦੀ ਆਪਸ਼ਨ ਦੇ ਜ਼ਰੀਏ ਤਿੰਨਾਂ ਤਰ੍ਹਾਂ ਦੇ ਰਿਸਕ ਨਾਲ ਨਿਪਟਨ ਵਿਚ ਮੱਦਦਗਾਰ ਹੁੰਦੀ ਹੈ।
- ਨੈਸ਼ਨਲ ਸੈਵਿੰਗਸ ਸਰਟੀਫਿਕੇਟ :-
ਐਨ.ਐਸ.ਸੀ ਮਤਲਬ ਨੈਸ਼ਨਲ ਸੈਵਿੰਗ ਸਰਟੀਫਿਕੇਟ ਨੂੰ ਸਰਾਕਰੀ ਕਰਮਚਾਰੀਆਂ, ਇਨਕਮ ਅਧਿਕਾਰੀਆਂ ਅਤੇ ਬਿਜਨੈਸਮੈਨਾਂ ਨੂੰ ਧਿਆਨ ਵਿਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ। ਜੇਕਰ ਤੁਹਾਨੂੰ ਸੁਰੱਖਿਅਤ ਨਿਵੇਸ ਦੇ ਨਾਲ ਚੰਗੀ ਰਿਟਰਨ ਚਾਹੀਦੀ ਹੈ ਤਾਂ ਇਸ ਸਕੀਮ ਵਿਚ ਨਿਵੇਸ਼ ਕਰੋ. ਇਸ ਵਿਚ ਨਿਵੇਸ਼ ਕਰਦੀ ਦੀ ਕੋਈ ਹੱਦ ਨਹੀਂ ਹੁੰਦੀ। ਇਸ ਵਿਚ ਜਮ੍ਹਾਂ ਰਾਸ਼ੀ ਉਤੇ 80ਸੀ ਦੇ ਅਧੀਨ ਛੋਟ ਮਿਲਦੀ ਹੈ।
- ਫਿਕਸ ਡਿਪਾਜ਼ਿਟ :-
ਐਫ਼.ਡੀ ਨਿਵੇਸ਼ ਦੀ ਸਭ ਤੋਂ ਸੇਫ਼ ਸਕੀਮ ਮੰਨੀ ਜਾਂਦੀ ਹੈ। ਇਸ ਵਿਚ ਤੁਸੀਂ ਮਾਸਿਕ, ਤਿਮਾਹੀ, ਛਿਮਾਹੀ ਅਤੇ ਸਾਲਾਨਾ ਵਿਆਜ ਦੇ ਆਪਸ਼ਨ ਚੁਣ ਸਕਦੇ ਹੋ।
- ਇੰਸ਼ੋਰੈਂਸ :-
ਤੁਸੀਂ ਅਪਣੀ ਜਰੂਰਤ ਦੇ ਹਿਸਾਬ ਨਾਲ ਇੰਸ਼ੋਰੈਂਸ ਲੈ ਸਕਦੇ ਹੋ। ਚਾਹੇ ਤੁਸੀਂ ਟਰਮ ਇੰਸ਼ੋਰੈਂਸ ਵੀ ਲੈ ਸਕਦੇ ਹੋ। ਜਿਸ ਉਤੇ ਵੀ ਇਨਕਮ ਟੈਕਸ ਉਤੇ ਛੋਟ ਮਿਲਦੀ ਹੈ।