80 ਅਮੀਰ ਅਮਰੀਕੀ ਔਰਤਾਂ ਦੀ ਸੂਚੀ 'ਚ 3 ਭਾਰਤੀ ਔਰਤਾਂ ਵੀ ਸ਼ਾਮਲ
Published : Jun 7, 2019, 6:44 pm IST
Updated : Jun 7, 2019, 6:44 pm IST
SHARE ARTICLE
Three Indian-origin women among America’s richest self-made women: Forbes list
Three Indian-origin women among America’s richest self-made women: Forbes list

ਫ਼ੋਰਬਸ ਨੇ ਜਾਰੀ ਕੀਤੀ ਸੂਚੀ

ਵਾਸ਼ਿੰਗਟਨ : ਫ਼ੋਰਬਸ ਨੇ ਅਮਰੀਕਾ ਦੀਆਂ 80 ਅਜਿਹੀ ਅਮੀਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੇ ਖੁਦ ਹੀ ਆਪਣੀ ਕਿਸਮਤ ਬਣਾਈ ਹੈ। ਇਸ ਸੂਚੀ 'ਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਨੂੰ ਵੀ ਥਾਂ ਮਿਲੀ ਹੈ। ਇਨ੍ਹਾਂ ਔਰਤਾਂ ਨੇ ਨਾ ਸਿਰਫ਼ ਨਵੇਂ ਕਾਰੋਬਾਰ ਸਥਾਪਤ ਕੀਤੇ, ਸਗੋਂ ਇਨ੍ਹਾਂ ਰਾਹੀਂ ਬੇਸ਼ੁਮਾਰ ਜਾਇਦਾਦ ਵੀ ਬਣਾਈ ਹੈ।

Forbes Forbes

ਫ਼ੋਰਬਸ ਨੇ ਅਮਰੀਕਾ ਦੀ 'ਰਿਚੈਸਟ ਸੈਲਫ਼ ਮੇਡ ਵੂਮੈਨ 2019' ਦੀ ਸੂਚੀ ਜਾਰੀ ਕੀਤੀ। ਇਨ੍ਹਾਂ 'ਚ ਭਾਰਤੀ ਮੂਲ ਦੀ ਜੈ ਸ੍ਰੀ ਉਲਾਲ, ਨੀਰਜ਼ਾ ਸੇਠੀ ਅਤੇ ਨੇਹਾ ਨਰਖੇੜੇ ਸ਼ਾਮਲ ਹਨ। ਇਸ ਸੂਚੀ 'ਚ ਟਾਪ 'ਤੇ ਏਬੀਸੀ ਸਪਲਾਈ ਦੀ ਚੇਅਰਪਰਸਨ ਡਿਏਨ ਹੈਂਡ੍ਰਿਕਸ ਹੈ। ਉਸ ਕੋਲ 7 ਅਰਬ ਡਾਲਰ ਦੀ ਜਾਇਦਾਦ ਹੈ। 

Jayshree Ullal, Jayshree Ullal

ਜੈ ਸ੍ਰੀ ਉਲਾਲ : ਕੰਪਿਊਟਰ ਨੈਟਵਰਕਿੰਗ ਫ਼ਰਮ ਅਰਿਸਤਾ ਨੈਟਵਰਕਸ ਦੀ ਪ੍ਰੈਜ਼ੀਡੈਂਟ ਅਤੇ ਸੀਪੀਓ ਜੈ ਸ੍ਰੀ ਉਲਾਲ ਦਾ ਸੂਚੀ 'ਚ 18ਵਾਂ ਨੰਬਰ ਹੈ। ਉਨ੍ਹਾਂ ਦੀ ਨੈਟਵਰਥ 140 ਕਰੋੜ ਡਾਲਰ (9660 ਕਰੋੜ ਰੁਪਏ) ਹੈ। ਉਲਾਲ ਕੋਲ ਅਰਿਸਤਾ ਦੇ 5% ਸ਼ੇਅਰ ਹਨ।

Neerja Sethi Neerja Sethi

ਨੀਰਜ਼ਾ ਸੇਠੀ : ਆਈ.ਟੀ. ਕੰਸਲਟਿੰਗ ਐਂਡ ਆਊਟਸੋਰਸਿੰਗ ਫ਼ਰਮ ਸਿੰਟੇਲ ਦੀ ਕੋ-ਫ਼ਾਊਂਡਰ ਨੀਰਜ਼ਾ ਸੇਠੀ ਸੂਚੀ 'ਚ 23ਵੇਂ ਨੰਬਰ 'ਤੇ ਹੈ। ਉਨ੍ਹਾਂ ਦੀ ਕੁਲ ਕਮਾਈ 100 ਕਰੋੜ ਡਾਲਰ (6900 ਕਰੋੜ ਰੁਪਏ) ਹੈ। ਨੀਰਜ ਅਤੇ ਉਨ੍ਹਾਂ ਦੇ ਪਤੀ ਭਾਰਤ ਦੇਸਾਈ ਨੇ 1980 'ਚ 2000 ਡਾਲਰ ਦੇ ਨਿਵੇਸ਼ ਨਾਲ ਸਿੰਟੇਲ ਦੀ ਸ਼ੁਰੂਆਤ ਕੀਤੀ ਸੀ। ਫ਼ਰਾਂਸ ਦੀ ਆਈਟੀ ਕੰਪਨੀ ਏਟਾਸ ਨੇ 340 ਕਰੋੜ ਡਾਲਰ 'ਚ ਸਿੰਟੇਲ ਨੂੰ ਪਿਛਲੇ ਸਾਲ ਖਰੀਦ ਲਿਆ ਸੀ। ਇਸ ਸਮਝੌਤੇ ਨਾਲ ਨੀਰਜ਼ਾ ਨੂੰ ਉਨ੍ਹਾਂ ਦੇ ਹਿੱਸੇ ਦੇ ਸ਼ੇਅਰ ਵੇਚਣ ਬਦਲੇ 51 ਕਰੋੜ ਡਾਲਰ (3519 ਕਰੋੜ ਰੁਪਏ) ਮਿਲੇ ਸਨ।

 Neha Narkhede Neha Narkhede

ਨੇਹਾ ਨਰਖੇੜੇ : ਸਟ੍ਰੀਮਿੰਗ ਡਾਟਾ ਟੈਕਨਾਲੋਜੀ ਕੰਪਨੀ ਕਾਫਲੁਏਂਟ ਦੀ ਸੀਈਓ ਅਤੇ ਕੋ-ਫ਼ਾਊਂਡਰ ਨੇਹਾ ਨਰਖੇੜੇ ਦਾ ਸੂਚੀ 'ਚ 60ਵਾਂ ਨੰਬਰ ਹੈ। ਉਨ੍ਹਾਂ ਦੀ ਨੈਟਵਰਥ 36 ਕਰੋੜ ਡਾਲਰ (2484 ਕਰੋੜ ਰੁਪਏ) ਹੈ। 2.5 ਅਰਬ ਡਾਲਰ ਵੈਲਊਸ਼ਨ ਵਾਲੀ ਕਾਫਲੁਏਂਟ ਦੇ ਗਾਹਕਾਂ 'ਚ ਗੋਲਡਮੈਨ ਸੈਕਸ਼, ਨੈਟਫਲਿਕਸ ਅਤੇ ਉਬਰ ਜਿਹੀ ਕੰਪਨੀਆਂ ਸ਼ਾਮਲ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement