
ਟੈਕਨਾਲੋਜੀ ਖੇਤਰ ਦੀਆਂ ਦਿੱਗਜ਼ ਕੰਪਨੀਆਂ ਫੇਸਬੁੱਕ ਅਤੇ ਗੂਗਲ ਨੇ ਜਲਦ ਹੀ ਅਪਣੇ ਦਫ਼ਤਰ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ
ਨਵੀਂ ਦਿੱਲੀ: ਟੈਕਨਾਲੋਜੀ ਖੇਤਰ ਦੀਆਂ ਦਿੱਗਜ਼ ਕੰਪਨੀਆਂ ਫੇਸਬੁੱਕ ਅਤੇ ਗੂਗਲ ਨੇ ਜਲਦ ਹੀ ਅਪਣੇ ਦਫ਼ਤਰ ਫਿਰ ਤੋਂ ਖੋਲ੍ਹਣ ਦਾ ਐਲਾਨ ਕੀਤਾ ਹੈ, ਹਾਲਾਂਕਿ ਕੰਪਨੀਆਂ ਨੇ ਅਪਣੇ ਜ਼ਿਆਦਾਤਰ ਕਰਮਚਾਰੀਆਂ ਨੂੰ ਪੂਰਾ ਸਾਲ ਵਰਕ ਫਰਾਮ ਹੋਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
Photo
ਗੂਗਲ ਨੇ ਕਿਹਾ ਕਿ ਹੈ ਕਿ ਉਹ 1 ਜੂਨ ਤੱਕ ਵਰਕ ਫਰਾਮ ਹੋਮ ਯੋਜਨਾ ਚਾਲੂ ਰੱਖਣਗੇ ਪਰ ਇਸ ਨੂੰ ਸੱਤ ਮਹੀਨਿਆਂ ਤੱਕ ਵਧਾਇਆ ਜਾਵੇਗਾ। ਗੂਗਲ ਦੇ ਮੁੱਖ ਕਾਰਜਕਾਰ ਅਧਿਕਾਰੀ ਸੁੰਦਰ ਪਿਚਾਈ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਦਫ਼ਤਰ ਜਾਣ ਦੀ ਜ਼ਰੂਰਤ ਹੈ ਉਹ ਜੁਲਾਈ ਤੋਂ ਇਸ ਦੀ ਸ਼ੁਰੂਆਤ ਕਰ ਸਕਦੇ ਹਨ।
Photo
ਪਰ ਜ਼ਿਆਦਾਤਰ ਕਰਮਚਾਰੀ ਜੋ ਘਰਾਂ ਤੋਂ ਹੀ ਕੰਮ ਕਰ ਸਕਦੇ ਹਨ, ਉਹ ਸਾਲ ਦੇ ਅੰਤ ਤੱਕ ਅਜਿਹਾ ਕਰ ਸਕਣਗੇ। ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਅਨੁਸਾਰ, '2020 ਦੇ ਅੰਤ ਤੱਕ ਕੰਪਨੀ ਦੇ ਜ਼ਿਆਦਾਤਰ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ। ਕੰਪਨੀ 6 ਜੁਲਾਈ ਤੋਂ ਆਪਣੇ ਦਫ਼ਤਰ ਦੁਬਾਰਾ ਖੋਲ੍ਹਣ ਜਾ ਰਹੀ ਹੈ। ਹਾਲਾਂਕਿ ਕਰਮਚਾਰੀਆਂ ਦੀ ਗਿਣਤੀ ਪੂਰੀ ਤਰ੍ਹਾਂ ਸੀਮਤ ਰਹੇਗੀ। '
Photo
ਇਕ ਬੁਲਾਰੇ ਨੇ ਕਿਹਾ, 'ਫੇਸਬੁੱਕ ਨੇ ਕੰਮ ਵਿਚ ਵਾਪਸੀ ਲਈ ਅਗਲਾ ਕਦਮ ਚੁੱਕਿਆ ਹੈ। ਅਸੀਂ ਐਲਾਨ ਕੀਤਾ ਹੈ ਕਿ ਜੋ ਕਰਮਚਾਰੀ ਅਪਣਾ ਕੰਮ ਘਰ ਤੋਂ ਕਰ ਸਕਦਾ ਹੈ, ਉਹ ਸਾਲ ਦੇ ਅਖੀਰ ਤੱਕ ਅਜਿਹਾ ਕਰ ਸਕੇਗਾ'। ਬੁਲਾਰੇ ਨੇ ਕਿਹਾ ਕਿ ਹਾਲੇ ਇਸ 'ਤੇ ਚਰਚਾ ਚੱਲ ਰਹੀ ਹੈ ਕਿ ਕਿਹੜੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਲਈ ਕਿਹਾ ਜਾਵੇਗਾ।
Photo
ਦਫ਼ਤਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਫੇਸਬੁੱਕ ਵੱਲੋਂ ਵਰਕ ਫਰਾਮ ਹੋਮ ਕਰ ਰਹੇ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਫੇਸਬੁੱਕ ਅਤੇ ਗੂਗਲ ਸਮੇਤ ਦੁਨੀਆ ਭਰ ਦੀਆਂ ਕੰਪਨੀਆਂ ਦੇ ਦਫ਼ਤਰ ਬੰਦ ਹਨ ਤੇ ਕਰਮਚਾਰੀ ਘਰ ਤੋਂ ਕੰਮ ਕਰ ਰਹੇ ਹਨ।