ਆਈ.ਸੀ.ਆਈ.ਸੀ.ਆਈ. ਬੈਂਕ ਨਵੇਂ ਚੇਅਰਮੈਨ ਦੀ ਤਲਾਸ਼ 'ਚ
Published : Jun 4, 2018, 5:43 pm IST
Updated : Jun 4, 2018, 5:43 pm IST
SHARE ARTICLE
ICICI
ICICI

ਸੀ.ਈ.ਓ. ਚੰਦਾ ਕੋਛੜ ਦੇ ਵਿਵਾਦਾਂ 'ਚ ਘਿਰੇ ਆਈ.ਸੀ.ਆਈ.ਸੀ.ਆਈ. ਬੈਂਕ  ਦਾ ਬੋਰਡ ਐਮ.ਕੇ. ਸ਼ਰਮਾ ਦੀ ਜਗ੍ਹਾ ਇਕ ਨਵੇਂ ਚੇਅਰਮੈਨ ਦੀ ਤਲਾਸ਼ ਕਰ ਚੁਕਾ ਹੈ। ਸ਼ਰਮਾ ਦਾ...

ਨਵੀਂ ਦਿੱਲੀ : ਸੀ.ਈ.ਓ. ਚੰਦਾ ਕੋਛੜ ਦੇ ਵਿਵਾਦਾਂ 'ਚ ਘਿਰੇ ਆਈ.ਸੀ.ਆਈ.ਸੀ.ਆਈ. ਬੈਂਕ  ਦਾ ਬੋਰਡ ਐਮ.ਕੇ. ਸ਼ਰਮਾ ਦੀ ਜਗ੍ਹਾ ਇਕ ਨਵੇਂ ਚੇਅਰਮੈਨ ਦੀ ਤਲਾਸ਼ ਕਰ ਚੁਕਾ ਹੈ। ਸ਼ਰਮਾ ਦਾ ਕਾਰਜਕਾਲ ਇਸ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ ਅਤੇ ਉਹ ਸ਼ਾਇਦ ਦੂਜਾ ਟਰਮ ਨਹੀਂ ਚਾਹੁੰਦੇ। ਬੈਂਕ ਦੇ ਚੇਅਰਮੈਨ ਬਣਨ ਦੀ ਰੇਸ 'ਚ ਬੈਂਕ ਆਫ਼ ਬੜੌਦਾ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਮ.ਡੀ. ਮਾਲਿਆ ਸੱਭ ਤੋਂ ਅੱਗੇ ਚੱਲ ਰਹੇ ਹਨ। ਇਸ ਮਾਮਲੇ ਤੋਂ ਵਾਕਫ਼ ਦੋ ਸੂਤਰਾਂ ਨੇ ਇਹ ਜਾਣਕਾਰੀ ਦਿਤੀ।

ICICI bankICICI bank

ਇਕ ਸੂਤਰ ਨੇ ਨੇ ਦਸਿਆ ਕਿ ਬੋਰਡ ਦਾ ਮੰਨਣਾ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਮੰਦੀ ਦੇ ਮੌਜੂਦਾ ਦੌਰ 'ਚ ਇਕ ਯੋਗ ਸਾਬਕਾ ਬੈਂਕਰ ਦੀ ਜ਼ਰੂਰਤ ਹੈ। ਅਜੇ ਤਕ ਕੁਝ ਵੀ ਤੈਅ ਨਹੀਂ ਹੋਇਆ ਹੈ ਪਰ ਮਾਲਿਆ ਇਸ ਦੌੜ 'ਚ ਸੱਭ ਤੋਂ ਅੱਗੇ ਦਿਖ ਰਹੇ ਹਨ। ਸੂਤਰਾਂ ਨੇ ਦਸਿਆ ਕਿ ਕੁਝ ਬੋਰਡ ਮੈਂਬਰ 70 ਸਾਲ ਦੇ ਮੌਜੂਦਾ ਚੇਅਰਮੈਨ ਨੂੰ ਅਹੁਦੇ 'ਤੇ ਕੁਝ ਸਮੇਂ ਤਕ ਬਰਕਰਾਰ ਰੱਖਣਾ ਚਾਹੁੰਦੇ ਹਨ ਪਰ ਸ਼ਰਮਾ ਅਜਿਹਾ ਨਹੀਂ ਚਾਹੁੰਦੇ। ਉਨ੍ਹਾਂ ਨੂੰ 1 ਜੁਲਾਈ 2015 ਨੂੰ ਤਿੰਨ ਸਾਲ ਲਈ ਬੈਂਕ ਦਾ ਨਾਨ-ਐਗਜ਼ੀਕਿਊਟਿਵ ਚੇਅਰਮੈਨ ਬਣਾਇਆ ਗਿਆ ਸੀ।

ICICI bank ATMICICI bank ATM

ਕਾਨੂੰਨ ਮੁਤਾਬਕ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਦੇ ਅਪਾਇੰਟਮੈਂਟ ਲਈ ਜ਼ਿਆਦਾਤਰ ਉਮਰ 75 ਸਾਲ ਤੈਅ ਹੈ। ਇਸ ਮਾਮਲੇ ਤੋਂ ਵਾਕਫ਼ ਸੂਤਰਾਂ ਨੇ ਦਸਿਆ ਕਿ ਬੋਰਡ ਨੇ ਪਹਿਲਾਂ ਚੇਅਰਮੈਨ ਦੇ ਅਹੁਦੇ ਲਈ ਇਕ ਨਾਮ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲ ਭੇਜ ਦਿਤਾ ਸੀ, ਜਿਸ 'ਤੇ ਉਸ ਨੇ ਇਤਰਾਜ਼ ਜਤਾਇਆ ਸੀ। ਹਾਲਾਂਕਿ, ਇਹ ਪਤਾ ਨਹੀਂ ਲਗ ਸਕਿਆ ਹੈ ਕਿ ਕਿਸਦਾ ਨਾਮ ਬੋਰਡ ਨੇ ਭੇਜਿਆ ਸੀ। ਇਕ ਵਿਅਕਤੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦਸਿਆ ਕਿ ਬੋਰਡ ਅਤੇ ਆਰ.ਬੀ.ਆਈ. ਦਰਮਿਆਨ ਇਸ ਤਰ੍ਹਾਂ ਦੀ ਗੱਲਬਾਤ ਚਲਦੀ ਰਹਿੰਦੀ ਹੈ। ਅਜਿਹੇ 'ਚ ਫ਼ੈਸਲੇ ਜਲਦਬਾਜ਼ੀ 'ਚ ਨਹੀਂ ਹੁੰਦੇ।

ICICI ICICI

ਅਸੀਂ ਇਸ ਬਾਰੇ ਜਲਦੀ ਹੀ ਭਵਿੱਖ 'ਚ ਕੁਝ ਫ਼ੈਸਲੇ ਲਵਾਂਗੇ। ਇਸ ਖ਼ਬਰ ਲਈ ਈਮੇਲ ਰਾਹੀਂ ਪੁਛੇ ਗਏ ਸਵਾਲ ਦਾ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਜਵਾਬ ਨਹੀਂ ਮਿਲਿਆ। ਅਪ੍ਰੈਲ 'ਚ ਮਾਲਿਆ ਸਮੇਤ ਬੈਂਕ ਆਫ਼ ਬੜੌਦਾ ਦੇ ਕੁਝ ਹੋਰ ਸਾਬਕਾ ਅਧਿਕਾਰੀਆਂ ਤੋਂ ਸੀ.ਬੀ.ਆਈ. ਨੇ 3,600 ਕਰੋੜ ਰੁਪਏ ਦੇ ਰੋਟੋਮੈਕ ਫ਼ਰਾਡ ਕੇਸ 'ਚ ਪੁਛਗਿਛ ਕੀਤੀ ਸੀ। ਮਾਲਿਆ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਚੇਅਰਮੈਨ ਬਣਨ 'ਚ ਇਹ ਮਾਮਲਾ ਵਿਚਕਾਰ ਆ ਸਕਦਾ ਹੈ ਜਾਂ ਨਹੀਂ, ਇਹ ਪਤਾ ਨਹੀਂ ਚੱਲ ਸਕਿਆ ਹੈ। (ਏਜੰਸੀ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement