
ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ।
ਨਵੀਂ ਦਿੱਲੀ: ਵੋਡਾਫੋਨ-ਆਈਡੀਆ ਅਤੇ ਏਅਰਟੇਲ ਨੇ ਹਾਲ ਹੀ ਵਿਚ ਅਪਣੇ ਗਾਹਕਾਂ ਲਈ ਨਵੇਂ ਪਲਾਨ ਲਾਂਚ ਕੀਤੇ ਹਨ। ਇਹਨਾਂ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਹ ਗਾਹਕਾਂ ਨੂੰ ਅਨਲਿਮਿਟੇਡ ਕਾਲਿੰਗ ਦੀ ਸੁਵਿਧਾ ਦੇ ਰਿਹਾ ਹੈ। ਯਾਨੀ ਕਿ ਪਲਾਨ ਵਿਚ ਗਾਹਕਾਂ ਨੂੰ ਕਿਸੇ ਵੀ ਨੈਟਵਰਕ ਤੇ ਕਾਲ ਕਰਨ ਲਈ ਮਿੰਟ ਦੀ ਚਿੰਤਾ ਨਹੀਂ ਕਰਨੀ ਹੋਵੇਗੀ।
Vodafone ਉਹ ਇਸ ਵਿਚ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਲੈ ਸਕਦੇ ਹਨ। ਵੋਡਾਫੋਨ-ਆਈਡੀਆ ਅਤੇ ਏਅਰਟੇਲ ਦੋਵਾਂ ਨੇ 399 ਰੁਪਏ ਦਾ ਪਲਾਨ ਉਤਾਰਿਆ ਹੈ। 399 ਰੁਪਏ ਦੇ ਪਲਾਨ ਵਿਚ ਯੂਜ਼ਰਸ ਕਿਸੇ ਵੀ ਨੈਟਵਰਕ ਤੇ ਅਨਲਿਮਿਟੇਡ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਪਲਾਨ ਵਿਚ ਯੂਜ਼ਰਸ ਨੂੰ ਹਰ ਦਿਨ 1.5GB ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਵਿਚ ਹਰ ਦਿਨ 100 SMS ਵੀ ਮਿਲਣਗੇ। ਇਸ ਪਲਾਨ ਦੀ ਵੈਲਡਿਟੀ 56 ਦਿਨਾਂ ਦੀ ਹੈ।
Airtel Networkਬਾਕੀ ਬੇਨਿਫਿਟਸ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ Hello Tunes, Unlimited Wynk Music, ਏਅਰਟੇਲ Xtreme App ਪ੍ਰੀਮੀਅਮ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਭਾਰਤੀ ਏਅਰਟੈਲ ਨੇ ਪ੍ਰੀਪੇਡ ਖਪਤਕਾਰਾਂ ਨੂੰ ਨਵੇਂ ਪਲਾਨ ਤਹਿਤ ਹੋਰ ਨੈੱਟਵਰਕਾਂ ਦਿੱਤੀ ਅਨਲਿਮਟਿਡ ਮੁਫ਼ਤ ਕਾਲਿੰਗ ਦੀ ਸਹੂਲਤ ਦਿੱਤੀ ਹੈ। ਨਵੇਂ ਪਲਾਨਾਂ ’ਚ ਪ੍ਰੀਪੇਡ ਗਾਹਕਾਂ ਨੂੰ ਸਹੂਲਤ ਦੇਣ ਵਾਲਾ ਇਹ ਫ਼ੈਸਲਾ 3 ਦਸੰਬਰ ਤੋਂ ਲਾਗੂ ਹੋ ਗਿਆ ਹੈ।
Photoਭਾਰਤੀ ਏਅਰਟੈੱਲ ਵੱਲੋਂ ਟਵੀਟ ਕਰ ਕੇ ਦੱਸਿਆ ਗਿਆ ਕਿ ਅਨਲਿਮਟਿਡ ਪਲਾਨ ਤਹਿਤ 7 ਦਸੰਬਰ ਤੋਂ ਏਅਰਟੈੱਲ ਦੇ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਮੁਫ਼ਤ ਕਾਲਿੰਗ ਕਰ ਸਕਣਗੇ। ਇਸ ’ਤੇ ਕੋਈ ਵੀ ਸ਼ਰਤ ਲਾਗੂ ਨਹੀਂ ਹੋਵੇਗੀ।
Phone ਯਾਦ ਰਹੇ 3 ਦਸੰਬਰ ਤੋਂ ਏਅਰਟੈਲ ਤੇ ਜੀਓ ਸਣੇ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਕਾਲ ਦਰਾਂ ਵਧਾ ਦਿੱਤੀਆਂ ਹਨ। ਅਜਿਹੇ ਵਿੱਚ ਗਾਹਕਾਂ ਨੂੰ ਰਾਹਤ ਦੇਣ ਲਈ ਏਅਰਟੈਲ ਨੇ ਨਵੇਂ ਪਲਾਨਾਂ ’ਚ ਪ੍ਰੀਪੇਡ ਗਾਹਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।