
ਭਾਰਤੀ ਮੋਬਾਇਲ ਯੂਜ਼ਰਸ ਕਈ ਸਾਲਾਂ ਤੋਂ ਵਿਸ਼ਵ ਭਰ ਵਿੱਚ ਸਭ ਤੋਂ ਸਸਤੇ ਮੋਬਾਈਲ ਡਾਟਾ ਰੇਟ ਦੀ ਵਰਤੋਂ ਕਰ ਰਹੇ ਹਨ, ਪਰ ਇਹ ਜਲਦ ਬਦਲ ਸਕਦੇ ਹਨ।
ਨਵੀਂ ਦਿੱਲੀ- ਭਾਰਤੀ ਮੋਬਾਇਲ ਯੂਜ਼ਰਸ ਕਈ ਸਾਲਾਂ ਤੋਂ ਵਿਸ਼ਵ ਭਰ ਵਿੱਚ ਸਭ ਤੋਂ ਸਸਤੇ ਮੋਬਾਈਲ ਡਾਟਾ ਰੇਟ ਦੀ ਵਰਤੋਂ ਕਰ ਰਹੇ ਹਨ, ਪਰ ਇਹ ਜਲਦ ਬਦਲ ਸਕਦੇ ਹਨ। ਇਸ ਵੇਲੇ ਦੇਸ਼ ਵਿੱਚ ਮੋਬਾਇਲ ਯੂਜ਼ਰਸ 4 ਜੀ ਡਾਟਾ ਨੂੰ 3.5 ਰੁਪਏ ਪ੍ਰਤੀ ਜੀਬੀ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਨ। ਹੁਣ ਟੈਲੀਕਾਮ ਆਪਰੇਟਰ ਇਸ ਘੱਟੋ ਘੱਟ ਦਰ ਜਾਂ ਫਲੋਰ ਰੇਟ ਨੂੰ ਵਧਾਉਣ ਦੀ ਮੰਗ ਕਰ ਰਹੇ ਹਨ।
mobile users
ਜੇ ਟੈਲੀਕਾਮ ਕੰਪਨੀਆਂ ਦੀ ਗੱਲ ਮੰਨ ਲਈ ਜਾਵੇ ਤਾਂ ਮੋਬਾਇਲ ਇੰਟਰਨੈੱਟ ਦੀਆਂ ਕੀਮਤਾਂ5 ਤੋਂ 10 ਗੁਣਾ ਵਧ ਸਕਦੀਆਂ ਹਨ। ਕਰਜ਼ ਵਿਚ ਡੁੱਬੀ ਵੋਡਾਫੋਨ-ਆਈਡੀਆ ਨੇ ਡਾਟਾ ਦੇ ਘੱਟੋ-ਘੱਟ ਮੁੱਲ ਨੂੰ 35 ਰੁਪਏ ਪ੍ਰਤੀ ਜੀਬੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਉੱਥੇ ਹੀ ਏਅਰਟਲ ਇਸ ਮੁੱਲ ਨੂੰ 30 ਰੁਪਏ ਪ੍ਰਤੀ ਜੀਬੀ ਅਤੇ ਰਿਲਾਇੰਸ ਜਿਓ ਨੇ ਇਸ ਨੂੰ 20 ਰੁਪਏ ਪ੍ਰਤੀ ਜੀਬੀ ਕਰਨ ਦੀ ਮੰਗ ਕੀਤੀ ਹੈ।
mobile users
ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਮੋਬਾਇਲ ਕਾਲਾਂ ਅਤੇ ਡਾਟਾ ਦੀ ਘੱਟੋ ਘੱਟ ਕੀਮਤ ਨਿਰਧਾਰਤ ਕਰਨ ਦਾ ਸਮਰਥਨ ਕੀਤਾ ਹੈ। ਕਾਂਤ ਨੇ ਕਿਹਾ ਹੈ ਕਿ ਕਰਜ਼ੇ ਤੋਂ ਪ੍ਰੇਸ਼ਾਨ ਟੈਲੀਕਾਮ ਸੈਕਟਰ ਲਈ ਹੋਰ ਕੋਈ ਵਿਕਲਪ ਨਹੀਂ ਹੈ। ਕਾਂਤ ਦਾ ਇਹ ਬਿਆਨ ਉਸ ਤੋਂ ਬਾਅਦ ਆਇਆ ਹੈ, ਜਦੋਂ ਨੀਤੀ ਆਯੋਗ ਨੇ ਇਸ ਮਾਮਲੇ ਉੱਤੇ ਟਰਾਈ ਨੂੰ ਦਿੱਤੇ ਅਧਿਕਾਰਤ ਜਵਾਬ ਵਿੱਚ ਝਿਜਕ ਦਿਖਾਈ।
Mobile User
ਇਸ ਸਮੇਂ, ਟੈਲੀਕਾਮ ਕੰਪਨੀਆਂ ਡਾਟਾ ਦਰ ਨਿਰਧਾਰਤ ਕਰਨ ਲਈ ਸੁਤੰਤਰ ਹਨ, ਪਰ ਮੁਕਾਬਲੇ ਦੇ ਕਾਰਨ ਇਨ੍ਹਾਂ ਕੰਪਨੀਆਂ ਨੇ ਰੈਗੂਲੇਟਰੀ ਅਥਾਰਟੀ ਨੂੰ ਦਖਲ ਦੇਣ ਲਈ ਕਿਹਾ ਹੈ। ਫਿਲਹਾਲ ਸਭ ਤੋਂ ਸਸਤਾ ਡਾਟਾ ਯਾਨੀ ਕਿ 3.5 ਰੁਪਏ ਪ੍ਰਤੀ ਜੀਬੀ, 599 ਰੁਪਏ ਦੇ ਪਲਾਨ ਵਿਚ ਦਿੱਤਾ ਜਾ ਰਿਹਾ ਹੈ। ਇਹ 84 ਦਿਨ ਦੀ ਵੈਲਡਿਟੀ ਦਾ ਪਲਾਨ ਯੂਜ਼ਰਸ ਨੂੰ ਹਰ ਦਿਨ 2ਜੀਬੀ ਡਾਟਾ 4ਜੀ ਸਪੀਡ ਤੇ ਮੁਹੱਈਆ ਕਰਾਉਂਦਾ ਹੈ।
Mobile
ਜੇ ਟੈਲੀਕਾਮ ਕੰਪਨੀਆਂ ਦੀ ਮੰਗ ਮੰਨ ਕੇ ਡਾਟਾ 20-35 ਰੁਪਏ ਪ੍ਰਤੀ ਜੀਬੀ ਕੀਤਾ ਜਾਂਦਾ ਹੈ ਤਾਂ ਇਹੀ ਪਲਾਨ 3,360-5,880 ਤੱਕ ਪਹੁੰਚ ਜਾਵੇਗਾ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਇਸ ਮਾਮਲੇ ਵਿਚ ਸਾਰੀਆਂ ਧਿਰਾਂ ਨਾਲ ਗੱਲਬਾਤ ਕਰ ਰਿਹਾ ਹੈ। ਹਾਲਾਂਕਿ, ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਨੇ ਘੱਟੋ ਘੱਟ ਕੀਮਤ ਤੈਅ ਕਰਨ ਨੂੰ ਪਿੱਛੇ ਹਟਣ ਵਾਲਾ ਕਦਮ ਦੱਸਿਆ ਹੈ।
Mobile phone
ਸੀਸੀਆਈ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਬਾਜ਼ਾਰ ਵਿਚ ਮੁਕਾਬਲੇ ਤੇ ਬੁਰਾ ਅਸਰ ਪਵੇਗਾ।। ਇਸ ਤੋਂ ਇਲਾਵਾ, ਜਿੱਥੇ ਅਮਿਤਾਭ ਕਾਂਤ ਨੇ ਘੱਟੋ ਘੱਟ ਕੀਮਤ ਦਾ ਸਮਰਥਨ ਕੀਤਾ ਹੈ, ਉਥੇ ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰਨਾ ਸਮੱਸਿਆ ਦਾ ਹੱਲ ਨਹੀਂ ਹੈ।