16% ਸਸਤਾ ਮਿਲੇਗਾ ਗੋਲਡ, ਮੋਦੀ ਸਰਕਾਰ ਦੀ ਸਕੀਮ ਦਾ ਉਠਾਓ ਫਾਇਦਾ 
Published : Sep 11, 2018, 3:59 pm IST
Updated : Sep 11, 2018, 3:59 pm IST
SHARE ARTICLE
Sovereign Gold Bond (SGB) scheme
Sovereign Gold Bond (SGB) scheme

ਜੇਕਰ ਤੁਸੀਂ ਫੇਸਟਿਵ ਸੀਜਨ ਤੋਂ ਪਹਿਲਾਂ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਤੁਹਾਨੂੰ 16 ਤੋਂ 17 ਫੀ ਸਦੀ ਤੱਕ ਸਸਤਾ ਮਿਲ ਜਾਵੇਗਾ। ਅਸਲ ਵਿਚ ਆਰਬੀਆਈ ਦੁਆਰਾ ...

ਮੁੰਬਈ :- ਜੇਕਰ ਤੁਸੀਂ ਫੇਸਟਿਵ ਸੀਜਨ ਤੋਂ ਪਹਿਲਾਂ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਹ ਤੁਹਾਨੂੰ 16 ਤੋਂ 17 ਫੀ ਸਦੀ ਤੱਕ ਸਸਤਾ ਮਿਲ ਜਾਵੇਗਾ। ਅਸਲ ਵਿਚ ਆਰਬੀਆਈ ਦੁਆਰਾ  ਜਾਰੀ ਕੀਤਾ ਗਿਆ ਸਾਵਰੇਨ ਗੋਲਡ ਬਾਂਡ ਸੈਕੰਡਰੀ ਮਾਰਕੀਟ ਵਿਚ ਡਿਸਕਾਉਂਟ ਉੱਤੇ ਟ੍ਰੇਡ ਕਰ ਰਿਹਾ ਹੈ। ਅਜਿਹੇ ਵਿਚ ਤੁਸੀਂ ਇਸ ਦਾ ਫਾਇਦਾ ਉਠਾ ਸੱਕਦੇ ਹੋ। ਸੋਨਾ ਵੀ 24 ਕੈਰੇਟ ਸ਼ੁੱਧਤਾ ਵਾਲਾ ਉਥੇ ਹੀ ਇਸ ਉੱਤੇ 2.5 ਫੀ ਸਦੀ ਸਾਲਾਨਾ ਦੇ ਲਿਹਾਜ਼ ਨਾਲ ਗਾਰੰਟੇਡ ਰਿਟਰਨ ਵੀ ਮਿਲੇਗਾ। ਸਾਵਰੇਨ ਗੋਲਡ ਬਾਂਡ ਮੋਦੀ ਸਰਕਾਰ ਦੀ ਖਾਸ ਯੋਜਨਾ ਹੈ। 

SchemeScheme

16% ਤੱਕ ਸਸਤਾ ਮਿਲ ਰਿਹਾ ਹੈ ਸੋਨਾ - ਏਂਜਲ ਬ੍ਰੋਕਿੰਗ ਦੇ ਕਮੋਡਿਟੀ ਐਂਡ ਕਰੰਸੀ ਦੇ ਉਪ ਪ੍ਰਧਾਨ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਨਿਵੇਸ਼ ਲਈ ਸੋਨਾ ਖਰੀਦਣਾ ਹੈ ਤਾਂ ਸਾਵਰੇਨ ਗੋਲਡ ਬਾਂਡ ਇਸ ਦੇ ਲਈ ਬਿਹਤਰ ਵਿਕਲਪ ਹੈ। ਏਨੀ ਦਿਨੀ ਐਮਸੀਐਕਸ ਉੱਤੇ ਸੋਨੇ ਦਾ ਭਾਵ 30500 ਰੁਪਏ ਪ੍ਰਤੀ 10 ਗਰਾਮ ਹੈ, ਉਥੇ ਹੀ ਸੈਕੰਡਰੀ ਮਾਰਕੀਟ ਵਿਚ ਸਾਵਰੇਨ ਗੋਲਡ ਬਾਂਡ 2600 ਤੋਂ 2700 ਰੁਪਏ ਪ੍ਰਤੀ ਗਰਾਮ ਦੇ ਹਿਸਾਬ ਨਾਲ ਟ੍ਰੇਡ ਕਰ ਰਿਹਾ ਹੈ ਮਤਲਬ 16 ਫੀ ਸਦੀ ਤੱਕ ਸਸਤਾ।  

ਸੋਨਾ ਖਰੀਦਣ ਦਾ ਸਹੀ ਸਮੇਂ - ਅਨੁਜ ਗੁਪਤਾ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਵਿਚ ਜਦੋਂ ਇਕਵਿਟੀ ਮਾਰਕੀਟ ਵਿਚ ਦਬਾਅ ਹੈ। ਟ੍ਰੇਡ ਵਾਰ ਵਧਣ ਦੀ ਸ਼ੰਕਾ ਹੈ, ਉਥੇ ਹੀ ਡਾਲਰ ਵਿਚ ਰੁਪਏ ਦੇ ਮੁਕਾਬਲੇ ਮਜਬੂਤੀ ਆ ਰਹੀ ਹੈ। ਅਜਿਹੇ ਵਿਚ ਇਹ ਸੋਨਾ ਖਰੀਦਣ ਲਈ ਠੀਕ ਸਮਾਂ ਹੈ। ਆਪਣੇ ਕੁਲ ਪੋਰਟਫੋਲੀਓ ਦਾ 20 ਫੀ ਸਦੀ ਸੋਨੇ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। 

ਸਾਵਰੇਨ ਗੋਲਡ ਬਾਂਡ ਦੇ ਬਾਰੇ ਵਿਚ - ਸਾਵਰੇਨ ਗੋਲਡ ਬਾਂਡ ਮੋਦੀ ਸਰਕਾਰ ਦੀ ਯੋਜਨਾ ਹੈ, ਜਿਸ ਦੇ ਤਹਿਤ ਫਿਜ਼ੀਕਲ ਫ਼ਾਰਮ ਦੀ ਬਜਾਏ ਸੋਨਾ ਡੀਮੈਟ ਜਾਂ ਪੇਪਰ ਫਾਰਮੇਟ ਵਿਚ ਖਰੀਦਿਆ ਜਾ ਸਕਦਾ ਹੈ। ਇਸ ਦੀ ਵੈਲਿਊ 24 ਕੈਰੇਟ ਗੋਲਡ ਦੇ ਲਿਹਾਜ਼ ਤੋਂ ਤੈਅ ਕੀਤੀ ਜਾਂਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਫਿਜ਼ੀਕਲ ਫ਼ਾਰਮ ਯਾਨੀ ਜਵੇਲਰੀ, ਬਾਰ, ਕਵਾਇਨ ਦੇ ਰੂਪ ਵਿਚ ਸੋਨਾ ਰੱਖਣ ਦੀ ਝੰਝਟ ਤੋਂ ਛੁਟਕਾਰਾ ਮਿਲੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement