
ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੂੰ ਉਸ ਦਾ ਨਵਾਂ ਗਵਰਨਰ ਮਿਲ ਗਿਆ ਹੈ। ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ...
ਨਵੀਂ ਦਿੱਲੀ : (ਪੀਟੀਆਈ) ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੂੰ ਉਸ ਦਾ ਨਵਾਂ ਗਵਰਨਰ ਮਿਲ ਗਿਆ ਹੈ। ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰਬੀਆਈ ਦਾ ਨਵਾਂ ਚੀਫ਼ ਬਣਾਇਆ ਗਿਆ ਹੈ। ਸ਼ਕਤੀਕਾਂਤ ਦਾਸ ਇਸ ਤੋਂ ਪਹਿਲਾਂ ਆਰਥਕ ਮਾਮਲਿਆਂ ਦੇ ਸਕੱਤਰ ਅਹੁਦੇ 'ਤੇ ਵੀ ਅਪਣੀ ਸੇਵਾਵਾਂ ਦੇ ਚੁੱਕੇ ਹਨ।
RBI
ਪਿਛਲੇ ਸਾਲ ਉਹ ਇਸ ਅਹੁਦੇ ਤੋਂ ਰਟਾਇਰ ਹੋਏ ਸਨ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਵਿਚ ਵੀ ਇਹਨਾਂ ਦੀ ਮੁੱਖ ਭੂਮਿਕਾ ਰਹੀ ਸੀ। ਨਵੀਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਮਾਸਟਰਸ ਡਿਗਰੀ ਲੈਣ ਵਾਲੇ ਸ਼ਕਤੀਕਾਂਤ ਦਾਸ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਅਤੇ ਡਿਪਾਰਟਮੈਂਟ ਆਫ ਐਕਸਪੈਂਡਿਚਰ ਦੇ ਸੰਯੁਕਤ ਸਕੱਤਰ, ਤਾਮਿਲ ਨਾਡੂ ਸਰਕਾਰ ਦੇ ਸਪੈਸ਼ਲ ਕਮਿਸ਼ਨਰ ਅਤੇ ਰਿਵੈਨਿਊ ਕਮਿਸ਼ਨਰ, ਇੰਡਸਟਰੀ ਡਿਪਾਰਟਮੈਂਟ ਦੇ ਸਕੱਤਰ ਦੇ ਨਾਲ - ਨਾਲ ਕਈ ਮਹੱਤਵਪੂਰਣ ਅਹੁਦਿਆਂ ਉਤੇ ਕੰਮ ਕੀਤਾ ਹੈ।
Shaktikanta Das new RBI Governor
ਦੱਸ ਦਈਏ ਕਿ ਬੀਤੇ ਸਾਲ ਹੋਈ ਨੋਟਬੰਦੀ ਦਾ ਫੈਸਲਾ ਲੈਣ ਵਿਚ ਵੀ ਸ਼ਕਤੀਕਾਂਤ ਦਾਸ ਦੀ ਮਹੱਤਵਪੂਰਣ ਭੂਮਿਕਾ ਸੀ। ਸਰਕਾਰ ਵਲੋਂ ਲਏ ਗਏ ਇਸ ਫੈਸਲੇ ਦਾ ਡਰਾਫਟ ਬਣਾਉਣ ਵਾਲਿਆਂ ਵਿਚ ਦਾਸ ਵੀ ਸ਼ਾਮਿਲ ਸਨ।