
2019 'ਚ ਦੇਸ਼ਭਰ 'ਚ ਕਰੀਬ 4,196 ਘੰਟੇ ਇੰਟਰਨੈਟ ਰਿਹਾ ਬੰਦ
ਦਿੱਲੀ- ਭਾਰਤੀ ਅਰਥਵਿਵਸਥਾ ਨੂੰ ਇੰਟਰਨੈਂਟ ਬੰਦ ਹੋਣ ਤੋਂ ਵੱਡਾ ਨੁਕਸਾਨ ਚੁੱਕਣਾ ਪਿਆ ਹੈ। ਸਾਲ 2019 'ਚ ਦੇਸ਼ਭਰ 'ਚ ਕਰੀਬ 4,196 ਘੰਟੇ ਇੰਟਰਨੈਟ ਬੰਦ ਰਿਹਾ। ਜਿਸ ਦੇ ਚੱਲਦੇ ਦੇਸ਼ ਨੂੰ ਕਰੀਬ 9,245 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਂਟਰਨੈਂਟ ਬੰਦ ਹੋਣ ਕਾਰਨ ਸਭ ਤੋਂ ਜਿਆਦਾ ਨੁਕਸਾਨ ਹੋਣ ਵਾਲੇ ਦੇਸ਼ਾਂ ਚ ਇਰਾਨ ਤੇ ਇਰਾਕ ਤੋਂ ਬਾਅਦ ਭਾਰਤ ਤੀਜੇ ਨੰਬਰ ਤੇ ਹੈ।
file
ਇੰਟਰਨੈਟ ਸਰਚ ਫਾਰਮ ਟੌਪ 10 ਵੀਪੀਐਨ (Top10 VPN) ਦੀ ਗਲੋਬਲ ਕਾਸਟ ਆਫ ਇੰਟਰਨੈੱਟ ਸਟਡਾਉਨ ਦੀ ਰਿਪੋਰਟ ਦੇ ਮੁਤਾਬਿਕ ਵਿਸ਼ਵ ਵੱਧਰ ਤੇ ਇੰਟਰਨੈਟ ਬੰਦ ਹੋਣ ਤੇ ਸਾਲ 2019 'ਚ 8.05 ਬਿਲਿਅਨ ਡਾੱਲਰ ਯਾਨੀ (5,72,69 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਸਾਲ 2015-16 ਦੀ ਤੁਲਨਾ ’ਚ ਸਾਲ 2019 'ਚ 235 ਫੀਸਦ ਵਧ ਚੁੱਕਾ ਹੈ।
File
ਸਾਲ 2019 'ਚ ਕਰੀਬ 106 ਵਾਰ ਇੰਟਰਨੈੱਟ ਨੂੰ ਬੰਦ ਕੀਤਾ ਗਿਆ ਸੀ। ਵਾਰ ਵਾਰ ਇੰਟਰਨੈਟ ਬੰਦ ਕੀਤੇ ਜਾਣ ਦੇ ਮਾਮਲਿਆਂ 'ਚ ਭਾਰਤ ਬਾਕੀ ਦੇਸ਼ਾਂ ਦੇ ਮੁਕਾਬਲੇ ਅੱਗੇ ਹੈ। ਸਾਲ 2019 ’ਚ ਇਰਾਕ ’ਚ ਸਭ ਤੋਂ ਜਿਆਦਾ ਇੰਟਰਨੈੱਟ ਬੰਦ ਕੀਤਾ ਗਿਆ ਸੀ। ਇੰਟਰਨੈੱਟ ਬੰਦ ਹੋਣ ਤੋਂ ਇਰਾਕ ਨੂੰ ਕਰੀਬ 2.3 ਅਰਬ ਡਾੱਲਰ ਦਾ ਨੁਕਸਾਨ ਹੋਇਆ ਸੀ।
File
ਉੱਥੇ ਹੀ ਦੂਜੇ ਨੰਬਰ ਤੇ ਸੂਡਾਨ ਨੂੰ ਨੈੱਟ ਬੰਦ ਕਰਨ ਕਾਰਨ 1.7 ਅਰਬ ਡਾੱਲਰ ਦਾ ਨੁਕਸਾਨ ਹੋਇਆ। ਇੰਟਰਨੈੱਟ ਨੂੰ ਬੰਦ ਕਰਨ ਦੇ ਮਾਮਲੇ ’ਚ ਭਾਰਤ ਤੀਜੇ ਸਥਾਨ ’ਤੇ ਹੈ। ਦੁਨਿਆਭਰ ’ਚ ਪਿਛਲੇ ਸਾਲ ਇੰਟਰਨੈੱਟ ਬੰਦ ਹੋਣ ਦੀ 122 ਪ੍ਰਮੁੱਖ ਘਟਨਾਵਾਂ ਹੋਈ ਜਿਨ੍ਹਾਂ ’ਚ ਭਾਰਤ ’ਚ ਕਰੀਬ 100 ਛੋਟੀ ਵੱਡੀ ਇੰਟਰਨੈੱਟ ਬੰਦ ਹੋਣ ਦੀ ਘਟਨਾ ਹੋਈ ਹੈ।
File
ਇੰਟਰਨੈੱਟ ਬੰਦ ਹੋਣ ਦਾ ਸਭ ਤੋਂ ਜਿਆਦਾ ਅਸਰ ਵਾਟਸਐਪ (WhatsApp) ਤੇ ਕਾਫੀ ਰਿਹਾ। ਇਸ ਤੋਂ ਬਾਅਦ ਫੇਸਬੁੱਕ(Facebook) ਅਤੇ ਯੂਟਿਉਬ (YouTube) ਪ੍ਰਭਾਵਿਤ ਰਿਹਾ। ਟੌਪ 10 ਵੀਪੀਐਨ ਦੀ ਰਿਪੋਰਟ ਦੀ ਮੰਨੀਏ ਤਾਂ ਦੁਨਿਆਭਰ ’ਚ ਹੋਈ ਨੋਟਬੰਦੀ ਦੇ ਕਾਰਨ ਪਿਛਲੇ ਸਾਲ ਵਾਟਲਐਪ ਦਾ ਕਰੀਬ 6,236 ਘੰਟੇ ਰੁੱਕਿਆ ਰਿਹਾ। ਭਾਰਤ ਦੇ ਨਾਲ ਨਾਲ ਸ਼੍ਰੀ ਲੰਕਾ ਅਤੇ ਸੂਡਾਨ ਵਰਗੇ ਦੇਸ਼ ਇਸ ਨਾਲ ਕਾਫੀ ਪ੍ਰਭਾਵਿਤ ਰਹੇ।
File
ਜਿਸ ਕਾਰਨ ਵਿਸ਼ਵ ਪੱਧਰ ਤੇ ਅੱਠ ਅਰਬ ਡਾੱਲਰ ਦਾ ਨੁਕਸਾਨ ਹੋਇਆ। ਵਾਟਸਐਪ ਤੋਂ ਬਾਅਦ ਸਭ ਤੋਂ ਜਿਆਦਾ ਨੁਕਸਾਨ ਫੇਸਬੁੱਕ ਨੂੰ ਹੋਇਆ ਹੈ। ਗਲੋਬਲ ਪੱਧਰ ਤੇ ਸਾਲ 2019 ਚ ਫੇਸਬੁੱਕ 6,208 ਘੰਟੇ ਬੰਦ ਰਿਹਾ। ਦੂਜੇ ਪਾਸੇ ਇੰਸਟਾਗ੍ਰਾਮ(Instagram) 6,193 ਘੰਟੇ ਤੇ ਟਵੀਟਰ(Twitter) 5,860 ਜਦਕਿ ਯੂਟਿਉਬ 684 ਘੰਟੇ ਇੰਟਰਨੈੱਟ ਬੰਦ ਹੋਣ ਦੇ ਕਾਰਨ ਬੰਦ ਰਿਹਾ।
File
ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਦੇਸ਼ ਦੇ ਸਾਰੇ ਰਾਜਾਂ ’ਚ ਸਾਲ 2012 ਤੋਂ 2017 ਦੇ ਵਿਚਾਲੇ ਇੰਟਰਨੈੱਟ ਬੰਦ ਹੋਣ ਤੇ 3 ਅਰਬ ਡਾੱਲਰ ਦਾ ਆਰਥਿਕ ਨੁਕਸਾਨ ਹੋਇਆ ਹੈ। ਰਾਜਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਨੁਕਸਾਨ ਗੁਜਰਾਤ ਨੂੰ 117.75 ਲੱਖ ਡਾੱਲਰ ਦਾ ਨੁਕਸਾਨ ਹੋਇਆ ਹੈ। ਜੰਮੂ ਕਸ਼ਮੀਰ ਚ 61.02 ਲੱਖ ਡਾੱਲਰ, ਰਾਜਸਥਾਨ ਚ 18.29 ਲੱਖ ਡਾੱਲਰ, ਉੱਤਰ ਪ੍ਰਦੇਸ਼ ਚ 5.3 ਲੱਖ ਡਾੱਲਰ, ਹਰਿਆਣਾ ਚ 42.92 ਲੱਖ ਡਾੱਲਰ, ਬਿਹਾਰ ’ਚ 5.19 ਲੱਖ ਡਾੱਲਰ ਦਾ ਨੁਕਸਾਨ ਹੋਇਆ।