BSNL ਵਿਚ ਪਹਿਲੀ ਵਾਰ, ਪੈਸਿਆਂ ਦੀ ਕਮੀ ਕਾਰਨ ਅਟਕੀ 1.76 ਲੱਖ ਕਰਮਚਾਰੀਆਂ ਦੀ ਤਨਖਾਹ
Published : Mar 13, 2019, 10:23 am IST
Updated : Mar 13, 2019, 10:23 am IST
SHARE ARTICLE
BSNL
BSNL

ਬੀਐਸਐਨਐਲ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਬੀਐਸਐਨਐਲ ਆਰਥਿਕ ਤੰਗੀ ਦੇ ਕਾਰਨ ਆਪਣੇ ਲਗਭਗ 1.76 ਲੱਖ ਕਰਮਚਾਰੀਆਂ ਨੂੰ ਫਰਵਰੀ ਦੀ ਤਨਖਾਹ ਦਾ ਭੁਗਤਾਨ ਕਰਨ ਵਿਚ ਅਸਫਲ ਰਹੀ

ਨਵੀਂ ਦਿੱਲੀ : ਰਾਜ ਦੀ ਮਲਕੀਅਤ ਵਾਲੀ ਦੂਰਸੰਚਾਰ ਕੰਪਨੀ ਬੀਐਸਐਨਐਲ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਬੀਐਸਐਨਐਲ ਆਰਥਿਕ ਤੰਗੀ ਦੇ ਕਾਰਨ ਆਪਣੇ ਲਗਭਗ 1.76 ਲੱਖ ਕਰਮਚਾਰੀਆਂ ਨੂੰ ਫਰਵਰੀ ਦੀ ਤਨਖਾਹ ਦੇਣ ਵਿਚ ਅਸਫਲ ਰਹੀ ਹੈ। ਇਹ ਪਹਿਲੀ ਵਾਰ ਹੈ ਜਦ ਅਜਿਹਾ ਹੋਇਆ ਹੈ।

ਕਰਮਚਾਰੀ ਯੂਨੀਅਨ ਨੇ ਦੂਰਸੰਚਾਰ ਮੰਤਰੀ ਮਨੋਜ ਸਿਨਹਾ ਨੂੰ ਅਰਜ਼ੀ ਲਿਖ ਕੇ ਕਿਹਾ ਹੈ ਕਿ ਸਰਕਾਰ ਕੰਪਨੀ ਨੂੰ ਤਨਖਾਹ ਦੇ ਨਾਲ-ਨਾਲ ਪੁਨਰਜੀਵਤ ਕਰਨ ਲਈ ਫੰਡ ਵੀ ਜਾਰੀ ਕਰੇ। ਕੰਪਨੀ ਦੇ ਕਰਮਚਾਰੀ ਧਰਨੇ ਲਾ ਕੇ ਪ੍ਰਦਰਸ਼ਨ ਵੀ ਕਰ ਰਹੇ ਹਨ।

ਬੀਐਸਐਨਐਲ ਦਾ ਲਗਭਗ 55 ਪ੍ਰਤੀਸ਼ਤ ਹਿੱਸਾ ਮਾਲ ਵਿਭਾਗ ਦੇ ਭੁਗਤਾਨ ਵਿਚ ਜਾਂਦਾ ਹੈ ਜਦਕਿ ਕੰਪਨੀ ਦਾ ਤਨਖਾਹ ਬਿਲ ਹਰ ਸਾਲ 8 ਪ੍ਰਤੀਸ਼ਤ ਵਧਦਾ ਹੈ। ਬੀਐਸਐਨਐਲ ਦੇ ਯੂਨੀਅਨਾਂ ਦਾ ਕਹਿਣਾ ਹੈ ਕਿ ਰਿਲਾਇੰਸ ਜੀਓ ਦੀ ਨਿਰਧਾਰਿਤ ਕੀਮਤ ਕਾਰਨ , ਦੂਰਸੰਚਾਰ ਉਦਯੋਗ ਦੀ ਆਰਥਿਕ ਸਥਿਤੀ ਨੂੰ ਨੁਕਸਾਨ ਹੋਇਆ ਹੈ। 

ਸਿਨਹਾ ਨੇ ਬੀਐਸਐਨਐਲ ਦੀਆਂ ਸਾਰੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੂੰ ਇਕ ਪੱਤਰ ਵਿਚ ਕਿਹਾ, ‘ਹੋਰ ਓਪਰੇਟਰਾਂ ਵੱਲੋਂ ਵੀ ਵਿੱਤੀ ਸੰਕਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਪਰ ਉਹ ਜ਼ਿਆਦਾ ਮਾਤਰਾ ਵਿਚ ਨਿਵੇਸ਼ ਕਰਕੇ ਸਥਿਤੀ ਵਿਚ ਸੁਧਾਰ ਕਰ ਰਹੇ ਹਨ’।

ਬੀਐਸਐਨਐਲ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਕੰਪਨੀ ਨੇ ਕੇਰਲ, ਜੰਮੂ ਅਤੇ ਕਸ਼ਮੀਰ, ਓਡੀਸ਼ਾ ਅਤੇ ਕਾਰਪੋਰੇਟ ਦਫਤਰ ਵਿਚ ਕਰਮਚਾਰੀਆਂ ਨੂੰ ਫਰਵਰੀ ਦੀ ਤਨਖਾਹ ਦੇਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ, ‘ਹੁਣ ਜਦੋਂ ਆਮਦਨ ਹੋਵੇਗੀ ਤਾਂ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾਵੇਗੀ। ਕਿਉਂਕਿ ਸਕਰਾਰ ਨੇ ਕੋਈ ਆਰਥਿਕ ਮਦਦ ਨਹੀਂ ਕੀਤੀ, ਇਸ ਲਈ ਤਨਖਾਹ ਵਿਚ ਦੇਰੀ ਹੋ ਰਹੀ ਹੈ’।

ਸੂਤਰਾਂ ਅਨੁਸਾਰ ਮਾਰਚ ਮਹੀਨੇ ਦੀ ਤਨਖਾਹ ਵਿਚ ਕੁਝ ਦਿਨਾਂ ਦੀ ਦੇਰੀ ਹੋਵੇਗੀ। ਇਕ ਹੋਰ ਸੂਤਰ ਦਾ ਕਹਿਣਾ ਹੈ ਕਿ ਬੀਐਸਐਨਐਲ ਬੋਰਡ ਨੇ ਬੈਂਕ ਤੋਂ ਲੋਨ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਵਿਭਾਗ ਨੇ ਹੁਣ ਤੱਕ ਇਸ ਨੂੰ ਅੱਗੇ ਨਹੀਂ ਵਧਾਇਆ। ਹਰ ਸਾਲ ਬੀਐਸਐਨਐਲ ਨੂੰ ਘਾਟਾ ਹੋ ਰਿਹਾ ਹੈ। ਸਾਲ 2018 ਵਿਚ ਲਗਭਗ 8,000 ਕਰੋੜ ਦਾ ਘਾਟਾ ਦਰਜ ਕੀਤਾ ਗਿਆ, ਜਦਕਿ ਸਾਲ 2017 ਵਿਚ ਘਾਟਾ 4,786 ਕਰੋੜ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement