ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਨਅਤਾਂ ਨਾਲ 455 ਕਰੋੜ ਦੇ ਸਮਝੌਤੇ ਸਹੀਬੱਧ
Published : Jul 14, 2018, 3:18 am IST
Updated : Jul 14, 2018, 3:18 am IST
SHARE ARTICLE
Preview of Signing Agreement
Preview of Signing Agreement

ਪੰਜਾਬ ਸਰਕਾਰ ਵੱਲ ਕਰਵਾਇਆ ਗਿਆ ਇੱਕ ਰੋਜ਼ਾ ਪੰਜਾਬ ਐਪੇਰਲ ਐਂਡ ਟੈਕਸਟਾਈਲ ਸਮੇਲਨ ਸੂਬੇ ਵਿੱਚ ਸਨਅਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਸਫ਼ਲ ਰਿਹਾ...........

ਚੰਡੀਗੜ੍ਹ/ਲੁਧਿਆਣਾ : ਪੰਜਾਬ ਸਰਕਾਰ ਵੱਲ ਕਰਵਾਇਆ ਗਿਆ ਇੱਕ ਰੋਜ਼ਾ ਪੰਜਾਬ ਐਪੇਰਲ ਐਂਡ ਟੈਕਸਟਾਈਲ ਸਮੇਲਨ ਸੂਬੇ ਵਿੱਚ ਸਨਅਤੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਸਫ਼ਲ ਰਿਹਾ। ਸੂਬੇ ਵਿੱਚ ਆਪਣੀ ਤਰ੍ਹਾਂ ਦੇ ਇਸ ਸਮੇਲਨ ਦੌਰਾਨ ਇੱਕ ਛੱਤ ਹੇਠਾਂ ਇਕੱਤਰ ਹੋਏ ਸਨਅਤਕਾਰਾਂ ਨੇ ਜਿੱਥੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਮੌਕੇ 'ਤੇ ਹੀ 455.34 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ ਹੋਏ। ਇਹ ਸਮਝੌਤੇ ਦੇਸ਼ ਦੀਆਂ ਪ੍ਰਮੁੱਖ 9 ਸਨਅਤੀ ਇਕਾਈਆਂ ਵੱਲੋਂ ਪੰਜਾਬ ਸਰਕਾਰ ਨਾਲ ਕੀਤੇ ਗਏ।

ਇਨ੍ਹਾਂ ਇਕਾਈਆਂ ਵਿੱਚ ਵਿਨ ਗੋਨ ਇੰਡੀਆ ਪ੍ਰਾਈਵੇਟ ਲਿਮਿਟਡ (150 ਕਰੋੜ ਰੁਪਏ), ਫਤਹਿ ਅਲਾਏਜ਼ ਪ੍ਰਾਈਵੇਟ ਲਿਮਿਟਡ (110.84 ਕਰੋੜ), ਫਸਟ ਰਿਲਾਇਬਲ ਇੰਡਸਟਰੀਜ਼ (50 ਕਰੋੜ), ਅਰੀਭਾ ਨਿੱਟਵੀਅਰਜ਼ (50 ਕਰੋੜ), ਰੋਟਾਕਸਾ ਆਟੋ ਇੰਡੀਆ ਪ੍ਰਾਈਵੇਟ ਲਿਮਿਟਡ (39.5 ਕਰੋੜ), ਫਤਹਿ ਅਲਾਏਜ਼ ਪ੍ਰਾਈਵੇਟ ਲਿਮਿਟਡ (25 ਕਰੋੜ), ਮਾਊਂਟ ਮੇਰੂ ਇੰਡਸਟਰੀਜ਼ (10 ਕਰੋੜ), ਫੈਰੋ ਸੋਨਾ ਗਾਰਮੈਂਟਸ ਪ੍ਰਾਈਵੇਟ ਲਿਮਿਟਡ (10 ਕਰੋੜ) ਅਤੇ ਯੂਨਾਈਟਿਡ ਇੰਟਰਨੈਸ਼ਨਲ (10 ਕਰੋੜ) ਸ਼ਾਮਿਲ ਹਨ। ਇਹ ਸਨਅਤਾਂ ਟੈਕਨੀਕਲ ਟੈਕਸਟਾਈਲ, ਕੰਪੋਜ਼ਿਟ ਹੌਜ਼ਰੀ, ਸਪਿਨਿੰਗ ਗਾਰਮੈਂਟਸ ਮੈਨੂੰਫੈਕਚਰਿੰਗ,

ਫੈਬਰਿਕ ਨਿਟਿੰਗ, ਅਪੈਰੇਲ ਮੈਨੂੰਫੈਕਚਰਿੰਗ, ਸਪਿੰਨਿੰਗ, ਨਿਟਿੰਗ, ਫੈਬਰਿਕਸ, ਰੈਡੀਮੇਡ ਗਾਰਮੈਂਟਸ, ਆਟੋ ਪਾਰਟਸ, ਸੀ.ਏ.ਸਟੋਵ ਅਤੇ ਪਾਈਪ ਮੈਨੂੰਫੈਕਚਰਿੰਗ ਖੇਤਰਾਂ ਨਾਲ ਸੰਬੰਧਤ ਹਨ।  ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਸਨਅਤਕਾਰਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ

ਹੁਣ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਿੰਗਲ ਵਿੰਡੋ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿੱਥੋਂ 10 ਕਰੋੜ ਰੁਪਏ ਤੱਕ ਦਾ ਉਦਯੋਗ ਲਗਾਉਣ ਲਈ ਮਨਜ਼ੂਰੀ ਬਿਨਾ ਕਿਸੇ ਖੱਜਲ ਖੁਆਰੀ ਦੇ ਮਿਲੇਗੀ।  ਇਸ ਮੌਕੇ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ), ਸਨਅਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ, ਸਨਅਤ ਵਿਭਾਗ ਦੇ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਅਤੇ ਹੋਰ ਵੀ ਹਾਜ਼ਰ ਸਨ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement