
ਪੰਜਾਬ ਦੇ ਪੁਲਿਸ ਮੁਲਾਜਮਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਸੂਬਾ ਸਰਕਾਰ ਹੁਣ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਖਾਸ ਤੋਹਫ਼ਾ ਦੇਣ ਜਾ ਰਹੀ ਹੈ।
ਪੰਜਾਬ ਦੇ ਪੁਲਿਸ ਮੁਲਾਜਮਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਸੂਬਾ ਸਰਕਾਰ ਹੁਣ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਖਾਸ ਤੋਹਫ਼ਾ ਦੇਣ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੁਰਾਣੇ ਸਮਿਆਂ ਤੋਂ ਪੁਲਿਸ ਕਰਮਚਾਰੀ ਜੋ ਮਹਿਕਮੇ `ਚ ਨੌਕਰੀ ਕ ਰਹੇ ਹਨ. ਉਹਨਾਂ ਦੇ ਰੈਂਕ ਵਧ ਦਿਤੇ ਜਾਣਗੇ।
govt of punjab
ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਿਕ 16,24,30 ਸਾਲ ਦੀ ਸੇਵਾ ਬਾਅਦ ਸਿਪਾਹੀਆਂ ਨੂੰ ਮੁੱਖ ਸਿਪਾਹੀ, ਏ ਐਸ ਆਈ ਨੂੰ ਸਬ ਇੰਸਪੈਕਟਰ ਅਤੇ ਇੰਸਪੈਕਟਰ ਨੂੰ ਲੋਕਲ ਰੈਂਕ ਦੇਣ ਨੂੰ ਗ੍ਰਹਿ ਵਿਭਾਗ ਵੱਲੋਂ ਮਨਜੂਰੀ ਮਿਲ ਗਈ ਹੈ. ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਪੁਲਿਸ ਦੇ ਪੁਰਾਣੇ ਕਰਮਚਾਰੀਆਂ ਦੇ ਰੈਂਕ `ਚ ਜਲਦੀ ਹੀ ਵਾਧਾ ਹੋ ਜਾਵੇਗਾ।
notice
ਦਸ ਦੇਈਏ ਕਿ ਪੰਜਾਬ ਸਰਕਾਰ ਨੇ ਜੋ ਲੋਕਲ ਰੈਂਕ ਦੇਣ ਦਾ ਨੋਟਿਸ ਜਾਰੀ ਕੀਤਾ ਹੈ. ਉਸ ਨੂੰ ਪਾਉਣ ਲਈ ਸੂਬਾ ਸਰਕਾਰ ਵਲੋਂ ਕੁਝ ਨਿਯਮ ਵੀ ਰੱਖੇ ਗਏ ਹਨ. ਕਿਹਾ ਜਾ ਰਿਹਾ ਹੈ ਕਿ ਜੇਕਰ ਮੁਲਾਜ਼ਮ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹਨ ਤਾਂ ਹੀ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਲੋਕਲ ਰੈਂਕ ‘ਤੇ ਤੈਨਾਤ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਦਸਿਆ ਜਾ ਰਿਹਾ ਹੈ ਕਿ ਜਿਥੇ ਪਹਿਲਾ ਸਰਕਾਰ 16 ਸਾਲ ਦੀ ਸੇਵਾ ਪੂਰੀ ਕਰ ਚੁਕੇ ਮੁਲਾਜਮਾ ਨੂੰ ਹੀ ਇਸ ਸਕੀਮ ਦਾ ਲਾਹਾ ਦੇਣ ਬਾਰੇ ਸ਼ੋਚ ਰਹੀ ਸੀ.
notice
ਪਰ ਉਸ ਤੋਂ ਉਪਰੰਤ ਸੂਬਾ ਸਰਕਾਰ ਨੇ 24 ਅਤੇ 30 ਸਾਲ ਵਾਲੇ ਕਰਮਚਾਰੀ ਵੀ ਇਸ ਸਕੀਮ ਤਹਿਤ ਸ਼ਾਮਿਲ ਕਰ ਲਏ। ਦਸ ਦੇਈਏ ਕਿ ਪੰਜਾਬ ਸਰਕਾਰ ਤਕਰੀਬਨ 10000 ਮੁਲਾਜਮਾ ਨੂੰ ਲੋਕਲ ਰੁ ਨੱਕ ਦੇਣ ਬਾਰੇ ਸੋਚ ਰਹੀ ਹੈ। ਇਸ ਸਕੀਮ ਦਾ ਪਤਾ ਚਲਦਿਆ ਹੀ ਪੰਜਾਬ ਪੁਲਿਸ ਦੇ ਕਰਮਚਾਰੀਆਂ `ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੁਲਿਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲੰਮੇ ਸਮੇਂ ਤੋਂ ਹੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਉਡੀਕ ਕਰ ਰਹੇ ਸੀ.ਪੰਜਾਬ ਸਰਕਾਰ ਵਲੋਂ ਪੁਲਿਸ ਮਹਿਕਮੇ ਦੀਆਂ ਕਾਮਯਾਬੀਆਂ ਨੂੰ ਦੇਖਦਿਆਂ ਹੀ ਸੂਬਾ ਸਰਕਾਰ ਵਲੋਂ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਹੈ।