Pakistan Inflation: ਲਾਹੌਰ ’ਚ 400 ਰੁਪਏ ਦਰਜਨ ਮਿਲ ਰਹੇ ਆਂਡੇ ਅਤੇ ਪਿਆਜ਼ 250 ਰੁਪਏ ਕਿਲੋ ਤਕ ਪਹੁੰਚਿਆ
Published : Jan 15, 2024, 10:31 am IST
Updated : Jan 15, 2024, 10:31 am IST
SHARE ARTICLE
Pakistan Inflation
Pakistan Inflation

ਪਾਕਿਸਤਾਨ ਵਿਚ ਮਹਿੰਗਾਈ ਦੀ ਮਾਰ!

Pakistan Inflation: ਪਾਕਿਸਤਾਨ ਇਕ ਵਾਰ ਫਿਰ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਦੇਸ਼ ਵਿਚ ਆਮ ਚੋਣਾਂ ਤੋਂ ਪਹਿਲਾਂ ਲੋਕ ਚਿੰਤਤ ਹਨ। ਮੀਡੀਆ ਰੀਪੋਰਟਾਂ ਵਿਚ ਸਾਹਮਣੇ ਆਇਆ ਕਿ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ 400 ਪਾਕਿਸਤਾਨੀ ਰੁਪਏ ਪ੍ਰਤੀ ਦਰਜਨ ਤਕ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਸਰਕਾਰੀ ਰੇਟ ਲਿਸਟ ਜਾਰੀ ਕੀਤੀ ਗਈ ਸੀ ਪਰ ਸਥਾਨਕ ਪ੍ਰਸ਼ਾਸਨ ਵਲੋਂ ਇਸ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਕਾਰਨ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।

ਰੀਪੋਰਟ 'ਚ ਕਿਹਾ ਗਿਆ ਹੈ ਕਿ ਪਿਆਜ਼ 230 ਤੋਂ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ, ਜਦਕਿ ਸਰਕਾਰ ਵਲੋਂ ਤੈਅ 175 ਰੁਪਏ ਪ੍ਰਤੀ ਕਿਲੋ ਦੀ ਦਰ ਹੈ। ਲਾਹੌਰ ਵਿਚ ਪ੍ਰਤੀ ਦਰਜਨ ਆਂਡੇ ਦੀ ਕੀਮਤ 400 ਰੁਪਏ ਤਕ ਪਹੁੰਚ ਗਈ ਹੈ, ਜਦੋਂ ਕਿ ਉੱਥੇ ਚਿਕਨ 615 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪਿਛਲੇ ਮਹੀਨੇ, ਆਰਥਿਕ ਤਾਲਮੇਲ ਕਮੇਟੀ ਨੇ ਰਾਸ਼ਟਰੀ ਮੁੱਲ ਨਿਗਰਾਨੀ ਕਮੇਟੀ ਨੂੰ ਕੀਮਤਾਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਨੂੰ ਰੋਕਣ ਲਈ ਉਪਾਵਾਂ ਲਈ ਸੂਬਾਈ ਸਰਕਾਰਾਂ ਨਾਲ ਨਿਯਮਤ ਤਾਲਮੇਲ ਜਾਰੀ ਰੱਖਣ ਦਾ ਨਿਰਦੇਸ਼ ਦਿਤਾ ਸੀ। ਵਿੱਤ ਮੰਤਰਾਲੇ ਵਲੋਂ ਜਾਰੀ ਪ੍ਰੈਸ ਬਿਆਨ ਦਾ ਹਵਾਲਾ ਦਿੰਦੇ ਹੋਏ, ਏਆਰਵਾਈ ਨਿਊਜ਼ ਨੇ ਕਿਹਾ ਕਿ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਵਿੱਤ, ਮਾਲੀਆ ਅਤੇ ਆਰਥਿਕ ਮਾਮਲਿਆਂ ਦੇ ਕਾਰਜਕਾਰੀ ਸੰਘੀ ਮੰਤਰੀ ਸ਼ਮਸ਼ਾਦ ਅਖਤਰ ਨੇ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਵਿਚਾਲੇ ਇਕ ਰੀਪੋਰਟ ਅਨੁਸਾਰ, ਵਿੱਤੀ ਸਾਲ 2023-24 ਵਿਚ ਪਿਛਲੇ ਸਾਲ ਨਵੰਬਰ ਦੇ ਅੰਤ ਤਕ, ਪਾਕਿਸਤਾਨ 'ਤੇ ਕੁੱਲ ਕਰਜ਼ੇ ਦਾ ਬੋਝ 63,399 ਟ੍ਰਿਲੀਅਨ ਪਾਕਿਸਤਾਨੀ ਰੁਪਏ ਹੋ ਗਿਆ ਹੈ। ਪੀਡੀਐਮ ਅਤੇ ਕਾਰਕਾਰੀ ਸਰਕਾਰ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਕੁੱਲ ਕਰਜ਼ੇ ਵਿਚ 12.430 ਟ੍ਰਿਲੀਅਨ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਕੁੱਲ ਕਰਜ਼ੇ ਦਾ ਬੋਝ ਵਧ ਕੇ 63.390 ਟ੍ਰਿਲੀਅਨ ਹੋ ਗਿਆ, ਜਿਸ ਵਿਚ 40.956 ਟ੍ਰਿਲੀਅਨ ਘਰੇਲੂ ਕਰਜ਼ਾ ਅਤੇ 22.434 ਟ੍ਰਿਲੀਅਨ ਅੰਤਰਰਾਸ਼ਟਰੀ ਕਰਜ਼ਾ ਸ਼ਾਮਲ ਹੈ।

ਪਾਕਿਸਤਾਨ ਲਈ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਨਾਜੀ ਬੇਨਹਾਸੀਨ ਨੇ ਕਿਹਾ ਕਿ ਪਾਕਿਸਤਾਨ ਦਾ ਆਰਥਿਕ ਮਾਡਲ " ਬੇਅਸਰ" ਹੋ ਗਿਆ ਹੈ ਅਤੇ ਗਰੀਬੀ ਫਿਰ ਤੋਂ ਵਧਣ ਲੱਗੀ ਹੈ। ਪਾਕਿਸਤਾਨ ਵਿਚ ਮੌਜੂਦਾ ਆਰਥਿਕ ਵਿਕਾਸ ਨੀਤੀਆਂ ਟਿਕਾਊ ਨਹੀਂ ਹਨ।

 (For more Punjabi news apart from In inflation-hit Pakistan, egg prices soar to Rs 400 , stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement