Mickey Arthur: ਭਾਰਤ ਵਿਰੁਧ ਅਹਿਮਦਾਬਾਦ ਵਿਸ਼ਵ ਕੱਪ ਮੈਚ ਬਾਰੇ ਬੋਲੇ ਪਾਕਿਸਤਾਨ ਦੇ ਸਾਬਕਾ ਡਾਇਰੈਕਟਰ, ਕਿਹਾ ‘ਏਨੇ ਮੁਸ਼ਕਲ ਪਲ...’
Published : Jan 13, 2024, 3:35 pm IST
Updated : Jan 13, 2024, 3:35 pm IST
SHARE ARTICLE
Mickey Arthur on India-Pakistan World Cup
Mickey Arthur on India-Pakistan World Cup

ਕਿਹਾ, ਖਿਡਾਰੀਆਂ ਨੂੰ ਇਸ ਗੱਲ ਦਾ ਸਿਹਰਾ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਕਦੇ ਸ਼ਿਕਾਇਤ ਨਹੀਂ ਕੀਤੀ

Mickey Arthur: ਪਾਕਿਸਤਾਨ ਦੇ ਸਾਬਕਾ ਟੀਮ ਡਾਇਰੈਕਟਰ ਮਿਕੀ ਆਰਥਰ ਨੇ ਮੰਨਿਆ ਹੈ ਕਿ ਪਿਛਲੇ ਸਾਲ ਅਹਿਮਦਾਬਾਦ ’ਚ ਭਾਰਤ ਵਿਰੁਧ ਵਨਡੇ ਵਿਸ਼ਵ ਕੱਪ ਮੈਚ ਦੌਰਾਨ ਮਾਹੌਲ ਬੇਹੱਦ ਮੁਸ਼ਕਲ ਭਰਿਆ ਸੀ ਅਤੇ ਇਹ ਉਨ੍ਹਾਂ ਦੇ ਕਾਰਜਕਾਲ ਦੇ ਸੱਭ ਤੋਂ ਮੁਸ਼ਕਲ ਪਲਾਂ ’ਚੋਂ ਇਕ ਸੀ। ਪਾਕਿਸਤਾਨ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ’ਚ ਅਸਫਲ ਰਿਹਾ ਸੀ, ਜਿਸ ਤੋਂ ਬਾਅਦ ਆਰਥਰ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਅਤੇ ਉਨ੍ਹਾਂ ਦੀ ਥਾਂ ਸਾਬਕਾ ਆਲਰਾਊਂਡਰ ਮੁਹੰਮਦ ਹਫੀਜ਼ ਨੂੰ ਟੀਮ ਡਾਇਰੈਕਟਰ ਨਿਯੁਕਤ ਕੀਤਾ।

ਆਰਥਰ ਨੇ ‘ਵਿਜ਼ਸਨ’ ਨੂੰ ਕਿਹਾ, ‘‘ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ ਸੀ ਅਤੇ ਇਹ ਬਹੁਤ ਮੁਸ਼ਕਲ ਸੀ। ਜੇਕਰ ਪਾਕਿਸਤਾਨੀ ਟੀਮ ਸੱਚਮੁੱਚ ਕਿਸੇ ਚੀਜ਼ ਤੋਂ ਪ੍ਰੇਰਿਤ ਹੁੰਦੀ ਹੈ ਤਾਂ ਉਹ ਹੈ ਮੈਦਾਨਾਂ ਅਤੇ ਹੋਟਲਾਂ ਵਿਚ ਉਨ੍ਹਾਂ ਨੂੰ ਮਿਲ ਰਿਹਾ ਸ਼ਾਨਦਾਰ ਸਮਰਥਨ। ਪਰ ਇੱਥੇ ਅਜਿਹਾ ਬਿਲਕੁਲ ਨਹੀਂ ਸੀ ਅਤੇ ਵਿਸ਼ਵ ਕੱਪ ਵਰਗੇ ਮੁਕਾਬਲੇ ਵਿਚ ਖ਼ਾਸਕਰ ਖਿਡਾਰੀਆਂ ਲਈ ਇਹ ਬਹੁਤ ਮੁਸ਼ਕਲ ਸਥਿਤੀ ਸੀ। ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਅਹਿਮਦਾਬਾਦ ਦੇ ਹਾਲਾਤ ਬਹੁਤ ਮਾੜੇ ਸਨ। ਅਸੀਂ ਇਸ ਦੀ ਉਮੀਦ ਕੀਤੀ ਸੀ ਅਤੇ ਅਪਣੇ ਖਿਡਾਰੀਆਂ ਨੂੰ ਸਿਹਰਾ ਦਿੰਦੇ ਹਾਂ ਕਿ ਉਨ੍ਹਾਂ ਨੇ ਕਦੇ ਸ਼ਿਕਾਇਤ ਨਹੀਂ ਕੀਤੀ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਰਥਰ ਨੇ ਕਿਹਾ, ‘‘ਉਨ੍ਹਾਂ ਨੇ ਅਪਣੀ ਪੂਰੀ ਕੋਸ਼ਿਸ਼ ਕੀਤੀ, ਪਰ ਅਖੀਰ, ਪ੍ਰੇਰਣਾ ਵੀ ਅਪਣੀ ਭੂਮਿਕਾ ਨਿਭਾਉਂਦੀ ਹੈ, ਜਦੋਂ ਤੁਹਾਨੂੰ ਕਿਤੇ ਵੀ ਸਮਰਥਨ ਨਹੀਂ ਮਿਲ ਰਿਹਾ ਹੋਵੇ।’’ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਮੁਹਿੰਮ ਮੈਦਾਨ ਤੋਂ ਬਾਹਰ ਵਿਵਾਦਾਂ ਵਿਚ ਵੀ ਘਿਰੀ ਸੀ, ਜਿਸ ਵਿਚ ਤਤਕਾਲੀ ਕਪਤਾਨ ਬਾਬਰ ਆਜ਼ਮ ਦੀ ਵਟਸਐਪ ਗੱਲਬਾਤ ਲੀਕ ਹੋਣਾ ਵੀ ਸ਼ਾਮਲ ਸੀ। ਹਾਲਾਂਕਿ ਆਰਥਰ ਨੇ ਕਿਹਾ ਕਿ ਟੀਮ ਕਦੇ ਵੀ ਬਾਹਰੀ ਚੀਜ਼ਾਂ ਤੋਂ ਪ੍ਰਭਾਵਤ ਨਹੀਂ ਹੋਈ।

ਉਨ੍ਹਾਂ ਕਿਹਾ, ‘‘ਪਾਕਿਸਤਾਨ ਨੂੰ ਲੈ ਕੇ ਬਾਹਰ ਜੋ ਗੱਲਾਂ ਹੋ ਰਹੀਆਂ ਸਨ, ਉਹ ਅਵਿਸ਼ਵਾਸ਼ਯੋਗ ਸਨ। ਤੁਹਾਨੂੰ ਸਿਰਫ ਇਹ ਵੇਖਣ ਲਈ ਅਪਣੇ ਟਵਿੱਟਰ ਦੀ ਜਾਂਚ ਕਰਨ ਦੀ ਜ਼ਰੂਰਤ ਸੀ ਕਿ ਟੀਮ ਬਾਰੇ ਬਾਹਰ ਕਿੰਨੀ ਗੱਲ ਕੀਤੀ ਜਾ ਰਹੀ ਸੀ ਜਦਕਿ ਇਸ ਵਿਚ ਕੋਈ ਸੱਚਾਈ ਨਹੀਂ ਸੀ।’’

(For more Punjabi news apart from Mickey Arthur on India-Pakistan World Cup, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement