Japan recession News: ਮੰਦੀ ਦੀ ਲਪੇਟ ਵਿਚ ਜਾਪਾਨ; ਦੁਨੀਆਂ ਭਰ ਵਿਚ ਚੌਥੇ ਨੰਬਰ ’ਤੇ ਪਹੁੰਚੀ ਅਰਥਵਿਵਸਥਾ
Published : Feb 15, 2024, 2:13 pm IST
Updated : Feb 15, 2024, 2:13 pm IST
SHARE ARTICLE
Japan slips into recession, loses spot as world's 3rd-largest economy
Japan slips into recession, loses spot as world's 3rd-largest economy

ਜਰਮਨੀ ਹੁਣ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ

Japan recession News: ਜਾਪਾਨ ਦੀ ਅਰਥਵਿਵਸਥਾ ਲਗਾਤਾਰ ਦੋ ਤਿਮਾਹੀਆਂ ਤਕ ਗਿਰਾਵਟ ਤੋਂ ਬਾਅਦ ਮੰਦੀ ਦੀ ਲਪੇਟ ਵਿਚ ਆ ਗਈ ਹੈ। ਜਾਪਾਨ ਦੀ ਅਰਥਵਿਵਸਥਾ ਹੁਣ ਦੁਨੀਆਂ 'ਚ ਤੀਜੇ ਤੋਂ ਚੌਥੇ ਸਥਾਨ 'ਤੇ ਆ ਗਈ ਹੈ। ਇਸ ਦੇ ਨਾਲ ਹੀ ਜਰਮਨੀ ਹੁਣ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਹੈ।

ਜਾਪਾਨ ਇਸ ਸਮੇਂ ਕਮਜ਼ੋਰ ਮੁਦਰਾ, ਵਧਦੀ ਉਮਰ ਅਤੇ ਘਟਦੀ ਆਬਾਦੀ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ 2010 'ਚ ਚੀਨ ਦੀ ਅਰਥਵਿਵਸਥਾ ਦੇ ਵਾਧੇ ਕਾਰਨ ਜਾਪਾਨ ਦੂਜੇ ਤੋਂ ਤੀਜੇ ਸਥਾਨ 'ਤੇ ਆ ਗਿਆ ਸੀ। ਅਮਰੀਕਾ ਦੀ ਅਰਥਵਿਵਸਥਾ ਦੁਨੀਆਂ 'ਚ ਪਹਿਲੇ ਨੰਬਰ 'ਤੇ ਹੈ।

ਜਾਪਾਨ ਦੇ ਕੈਬਨਿਟ ਦਫ਼ਤਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਦੀ ਜੀਡੀਪੀ ਵਿਚ ਇਕ ਸਾਲ ਪਹਿਲਾਂ ਦੇ ਮੁਕਾਬਲੇ 2023 ਦੇ ਆਖਰੀ ਤਿੰਨ ਮਹੀਨਿਆਂ ਵਿਚ ਉਮੀਦ ਨਾਲੋਂ 0.4% ਵੱਧ ਗਿਰਾਵਟ ਆਈ ਹੈ। ਪਿਛਲੀ ਤਿਮਾਹੀ ਵਿਚ ਆਰਥਿਕਤਾ ਵਿਚ 3.3% ਗਿਰਾਵਟ ਆਈ ਸੀ। ਜੇਕਰ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਲਗਾਤਾਰ ਦੋ ਤਿਮਾਹੀਆਂ ਤਕ ਸੁੰਗੜਦੀ ਹੈ ਤਾਂ ਉਸ ਨੂੰ ਤਕਨੀਕੀ ਤੌਰ 'ਤੇ ਮੰਦੀ ਮੰਨਿਆ ਜਾਂਦਾ ਹੈ। ਅਕਤੂਬਰ ਵਿਚ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਵਿੱਖਬਾਣੀ ਕੀਤੀ ਸੀ ਕਿ ਜਰਮਨੀ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਰਥਸ਼ਾਸਤਰੀ ਨੀਲ ਨਿਊਮੈਨ ਦੇ ਅਨੁਸਾਰ, ਨਵੇਂ ਅੰਕੜੇ ਦਰਸਾਉਂਦੇ ਹਨ ਕਿ ਜਾਪਾਨ ਦੀ ਆਰਥਿਕਤਾ 2023 ਵਿਚ ਲਗਭਗ 4.2 ਟ੍ਰਿਲੀਅਨ ਡਾਲਰ ਰਹੀ, ਜਦਕਿ ਜਰਮਨੀ ਦੀ ਆਰਥਿਕਤਾ 4.5 ਟ੍ਰਿਲੀਅਨ ਡਾਲਰ ਰਹੀ ਹੈ।

ਜਾਪਾਨ ਦੀ ਅਰਥਵਿਵਸਥਾ ਵਿਚ ਗਿਰਾਵਟ ਦੇ ਮੁੱਖ ਤਿੰਨ ਕਾਰਨ ਮੰਨੇ ਜਾ ਰਹੇ ਹਨ। ਇਨ੍ਹਾਂ ਵਿਚ ਡਾਲਰ ਦੇ ਮੁਕਾਬਲੇ ਜਾਪਾਨ ਦੀ ਕਰੰਸੀ ਯੇਨ ਵਿਚ ਲਗਾਤਾਰ ਕਮਜ਼ੋਰੀ, ਨਿਰਯਾਤ ਮੁਨਾਫੇ ਵਿਚ ਕਮੀ ਅਤੇ ਘੱਟ ਜਨਮ ਦਰ ਸ਼ਾਮਲ ਹਨ। ਹਾਲਾਂਕਿ, ਯੇਨ ਦੀ ਕਮਜ਼ੋਰੀ ਨੇ ਜਾਪਾਨ ਦੀਆਂ ਕੁੱਝ ਵੱਡੀਆਂ ਕੰਪਨੀਆਂ ਦੇ ਸ਼ੇਅਰ ਕੀਮਤਾਂ ਨੂੰ ਵਧਾਉਣ ਵਿਚ ਮਦਦ ਕੀਤੀ ਹੈ ਕਿਉਂਕਿ ਇਹ ਵਿਦੇਸ਼ੀ ਬਾਜ਼ਾਰਾਂ ਵਿਚ ਦੇਸ਼ ਦੇ ਨਿਰਯਾਤ ਨੂੰ ਸਸਤਾ ਬਣਾਉਂਦਾ ਹੈ।

(For more Punjabi news apart from Japan slips into recession, loses spot as world's 3rd-largest economy, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement