
ਬਿਆਨ ’ਚ ਕਿਹਾ ਗਿਆ ਹੈ ਕਿ ਉਪਰੋਕਤ ਕਮੀਆਂ ਨੂੰ ਦੂਰ ਕਰਨ ਅਤੇ ਆਰ.ਬੀ.ਆਈ. ਦੀ ਸੰਤੁਸ਼ਟੀ ਲਈ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ।
Bajaj Finance: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁਧਵਾਰ ਨੂੰ ਬਜਾਜ ਫਾਈਨਾਂਸ ਨੂੰ ਹੁਕਮ ਦਿਤਾ ਕਿ ਉਹ ਅਪਣੇ ਦੋ ਕਰਜ਼ ਉਤਪਾਦਾਂ ‘ਈਕਾਮ’ ਅਤੇ ‘ਇੰਸਟਾ ਈ.ਐਮ.ਆਈ. ਕਾਰਡ’ ਹੇਠ ਕਰਜ਼ ਦੀ ਮਨਜ਼ੂਰੀ ਅਤੇ ਵੰਡ ਨੂੰ ਤੁਰਤ ਪ੍ਰਭਾਵ ਨਾਲ ਰੋਕੇ।
ਕੇਂਦਰੀ ਬੈਂਕ ਵਲੋਂ ਜਾਰੀ ਬਿਆਨ ਅਨੁਸਾਰ, ‘‘ਕੰਪਨੀ ਵਲੋਂ ਭਾਰਤੀ ਰਿਜ਼ਰਵ ਬੈਂਕ ਦੇ ਡਿਜੀਟਲ ਉਧਾਰ ਹਦਾਇਤਾਂ ਦੇ ਮੌਜੂਦਾ ਪ੍ਰਬੰਧਾਂ ਦੀ ਪਾਲਣਾ ਨਾ ਕਰਨਾ, ਖਾਸ ਤੌਰ ’ਤੇ ਇਨ੍ਹਾਂ ਦੋ ਕਰਜ਼ ਉਤਪਾਦਾਂ ਦੇ ਅਧੀਨ ਗਾਹਕਾਂ ਨੂੰ ਮੁੱਖ ਤੱਥਾਂ ਦਾ ਪ੍ਰਗਟਾਵਾ ਜਾਰੀ ਨਾ ਕਰਨ ’ਚ ਅਤੇ ਕੰਪਨੀ ਵਲੋਂ ਪ੍ਰਵਾਨਿਤ ਹੋਰ ਡਿਜੀਟਲ ਕਰਜ਼ ਬਾਰੇ ਜਾਰੀ ਕੀਤੇ ਮੁੱਖ ਵੇਰਵਿਆਂ ’ਚ ਕਮੀਆਂ ਕਾਰਨ ਇਹ ਕਾਰਵਾਈ ਜ਼ਰੂਰੀ ਹੋ ਗਈ ਹੈ।’’
ਬਿਆਨ ’ਚ ਕਿਹਾ ਗਿਆ ਹੈ ਕਿ ਉਪਰੋਕਤ ਕਮੀਆਂ ਨੂੰ ਦੂਰ ਕਰਨ ਅਤੇ ਆਰ.ਬੀ.ਆਈ. ਦੀ ਸੰਤੁਸ਼ਟੀ ਲਈ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ ਕੀਤੀ ਜਾਵੇਗੀ।
(For more news apart from RBI asks Bajaj Finance to stop lending under ‘eCom’ and ‘Insta EMI card’ products, stay tuned to Rozana Spokesman)