
Taxpayers ਦੀ ਅਸਾਨੀ ਲਈ ਵਿੱਤ ਮੰਤਰਾਲੇ (Ministry of Finance) ਨੇ ਇਨਕਮ ਟੈਕਸ ਵਿਭਾਗ (Department of Income Tax) ਦਾ ਨਵਾਂ ਪੋਰਟਲ ਜਾਰੀ ਕੀਤਾ ਹੈ।
ਨਵੀਂ ਦਿੱਲੀ: ਕਰਦਾਤਾਵਾਂ (Taxpayers) ਦੀ ਅਸਾਨੀ ਲਈ ਵਿੱਤ ਮੰਤਰਾਲੇ (Ministry of Finance) ਨੇ ਇਨਕਮ ਟੈਕਸ ਵਿਭਾਗ (Department of Income Tax) ਦਾ ਨਵਾਂ ਪੋਰਟਲ ਜਾਰੀ ਕੀਤਾ ਹੈ। ਇਸ ਵਿਚ ਕਰਦਾਤਾਵਾਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਸ਼ਾਮਲ ਹਨ। ਇਨਕਮ ਟੈਕਸ ਵਿਭਾਗ ਦਾ ਦਾਅਵਾ ਸੀ ਕਿ ਇਹ ਵੈੱਬਸਾਈਟ ਟੈਕਸਦਾਤਾਵਾਂ ਦੇ ਸਮਝਣ ਵਿਚ ਸੌਖੀ ਹੋਵੇਗੀ ਅਤੇ ਇਸ ਨਾਲ ਰਿਟਰਨ ਦਾਖਲ ਕਰਨਾ ਅਤੇ ਰਿਫੰਡ ਤੇਜ਼ੀ ਨਾਲ ਪ੍ਰਾਪਤ ਕਰਨਾ ਸੌਖਾ ਹੋ ਜਾਵੇਗਾ।
Income tax new portal
ਹੋਰ ਪੜ੍ਹੋ: ਦਿੱਲੀ ਸਿੱਖ ਕਤਲੇਆਮ ਪੀੜਤਾਂ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਚਸ਼ਮਦੀਦ ਗਵਾਹ HS Kohli ਦਾ ਦੇਹਾਂਤ
ਵਿਭਾਗ ਨੇ http://incometax.gov.in ਨਾਮ ਤੋਂ ਆਮਦਨ ਟੈਕਸ ਅਦਾ ਕਰਨ ਵਾਲਿਆਂ ਲਈ ਵੈੱਬਸਾਈਟ ਪੇਸ਼ ਕੀਤੀ ਹੈ। ਇਸ ਤੋਂ ਪਹਿਲਾਂ ਵਾਲੀ ਸਾਈਟ ਦਾ ਪਤਾ http://incometaxindiaefilling.gov.in ਸੀ। ਟੈਕਸਦਾਤਾਵਾਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਨਵੀਂ ਵੈਬਸਾਈਟ ਵਿਚ ਐਡਵਾਂਸਡ ਫੀਚਰਸ ਅਤੇ ਯੂਜ਼ਰ ਦੇ ਫਾਇਦੇ ਲਈ ਕਈ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ।
Income Tax
ਹੋਰ ਪੜ੍ਹੋ: ਗਲਵਾਨ ਦੇ ਸ਼ਹੀਦਾਂ ਨੂੰ ਸਲਾਮ: ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਪੰਜਾਬ ਦੇ 4 ਪੁੱਤਰਾਂ ਦੀਆਂ ਕਹਾਣੀਆਂ
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਪੁਰਾਣੀ ਵੈੱਬਸਾਈਟ ਦਾ ਸਿਰਫ ਵਿਸਥਾਰ ਰੂਪ ਨਹੀਂ ਹੈ। ਨਵੀਂ ਵੈੱਬਸਾਈਟ ਮੋਬਾਈਲ (Mobile) ਦੇ ਅਨੁਕੂਲ ਹੈ ਅਤੇ ਇਸ ਵਿਚ ਕਰਦਾਤਾਵਾਂ ਨੂੰ ਇਕ ਹੀ ਥਾਂ ਸਾਰੇ ਹੱਲ ਮਿਲ ਜਾਣਗੇ। ਇਸ ਨੂੰ ਬਣਾਉਣ ਪਿੱਛੇ ਮੁੱਖ ਮਕਸਰ ਨਵੀਂ ਪੀੜੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਅਤੇ ਯੂਜ਼ਰਸ ਲਈ ਸਰਲ ਅਤੇ ਸਮਾਰਟ ਵੈੱਬਸਾਈਟ ਬਣਾਉਣਾ ਸੀ। ਵੈਬਸਾਈਟ ਦੀ ਕਾਰਜਸ਼ੀਲਤਾ ਟੈਕਸਦਾਤਾਵਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਰਹੀ ਹੈ।
Income Tax department
ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ
ਨਵੇਂ ਪੋਰਟਲ ਦੀਆਂ ਕੁਝ ਖ਼ਾਸ ਗੱਲਾਂ
- ਜਲਦ ਜਾਰੀ ਹੋਵੇਗਾ ਰਿਫੰਡ- ਨਵੇਂ ਪੋਰਟਲ ਵਿਚ ਆਈਟੀਆਰ ਦੀ ਪ੍ਰੋਸੈਸਿੰਗ ਤੁਰੰਤ ਹੋਵੇਗੀ ਅਤੇ ਟੈਕਸਦਾਤਾ ਨੂੰ ਰਿਫੰਡ ਵੀ ਜਲਦ ਜਾਰੀ ਕੀਤਾ ਜਾ ਸਕੇਗਾ।
- Pre-filled forms ਹੋਣਗੇ ਉਪਲਬਧ: ਇਸ ਵਿਚ ਕਰਦਾਤਾਵਾਂ ਲਈ ਜ਼ਰੂਰੀ ਹਦਾਇਤਾਂ ਅਤੇ ਉਹਨਾਂ ਦੇ ਲੰਬਿਤ ਮਾਮਲਿਆਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਪਹਿਲਾਂ ਤੋਂ ਭਰੇ ਹੋਏ ਫਾਰਮ ਵੀ ਉਪਲਬਧ ਹੋਣਗੇ।
- ਹਮੇਸ਼ਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵਾਲਾ ਸਾਫਟਵੇਅਰ: ਇਸ ਵਿਚ ਕਰਦਾਤਾਵਾਂ ਵੱਲੋਂ ਆਈਟੀਆਰ ਦਾਖਲ ਕਰਨ ਸਮੇਂ ਮਦਦ ਲਈ ਹਮੇਸ਼ਾਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਜਵਾਬ ਦੇ ਨਾਲ ਸਾਫਟਵੇਅਰ ਪਾਇਆ ਗਿਆ ਹੈ।
- ਕਾਲ ਸੈਂਟਰ ਦੀ ਯੋਜਨਾ: ਕਰਦਾਤਾਵਾਂ ਦੇ ਪ੍ਰਸ਼ਾਨਾਂ ਦੇ ਤੁਰੰਤ ਜਵਾਬ ਲਈ ਕਰਦਾਤਾ ਸਹਾਇਤਾ ਲਈ ਇਕ ਨਵੇਂ ਕਾਲ ਸੈਂਟਰ ਦੀ ਵੀ ਯੋਜਨਾ ਹੈ ਅਤੇ ਪੋਰਟਲ ਵਿਚ ਵਿਸਥਾਰ ਪੂਰਵ ਪ੍ਰਸ਼ਨ, ਯੂਜ਼ਰ ਮੈਨੂਅਲ, ਵੀਡਿਓ ਅਤੇ ਚੈਟਬੋਟ / ਲਾਈਵ ਏਜੰਟ ਵੀ ਹੋਣਗੇ।
Income Tax
ਹੋਰ ਪੜ੍ਹੋ: ਬਾਰਡਰ 'ਤੇ ਸ਼ਹੀਦ ਹੋਏ ਫੌਜੀ ਗੁਰਨਿੰਦਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ
ਹਾਲਾਂਕਿ ਲਾਂਚ ਹੋਣ ਤੋਂ ਤੁਰੰਤ ਬਾਅਦ, ਵੈੱਬਸਾਈਟ ਵਿਚ ਤਕਨੀਕੀ ਸਮੱਸਿਆ (Technical problem) ਨਜ਼ਰ ਆਈ, ਜਿਸ ਕਾਰਨ ਟੈਕਸਦਾਤਾ ਪਰੇਸ਼ਾਨ ਹਨ। ਇਸ ਦੇ ਚਲਦਿਆਂ ਇਨਕਮ ਟੈਕਸ ਵਿਭਾਗ ਨੇ ਖਪਤਕਾਰਾਂ ਨੂੰ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ। ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ 7 ਜੂਨ ਨੂੰ ਲਾਂਚ ਕੀਤੀ ਗਈ ਹੈ। ਇਸ ਵਿਚ ਪਹਿਲਾਂ ਨਾਲੋਂ ਕਈ ਬਿਹਤਰ ਵਿਸ਼ੇਸ਼ਤਾਵਾਂ ਮਿਲਣ ਦੇ ਦਾਅਵੇ ਕੀਤੇ ਗਏ ਹਨ।