
ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਨੂੰ ਅੱਜ ਪੂਰਾ ਹੋਇਆ ਇੱਕ ਸਾਲ। ਸ਼ਹੀਦ ਹੋਏ ਦੇਸ਼ ਦੇ 20 ਜਵਾਨਾਂ ‘ਚੋਂ ਪੰਜਾਬ ਦੇ ਸਨ 4 ਪੁੱਤਰ।
ਚੰਡੀਗੜ੍ਹ: ਗਲਵਾਨ ਘਾਟੀ (Galwan Valley) ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ (Indian and Chinese Troops) ਵਿਚਕਾਰ ਹੋਈ ਹਿੰਸਕ ਝੜਪ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਪਿਛਲੇ ਸਾਲ 15 ਜੂਨ 2020 ਨੂੰ ਚੀਨੀ ਸੈਨਿਕਾਂ ਨੂੰ ਸਬਕ ਸਿਖਾਉਂਦੇ ਹੋਏ ਦੇਸ਼ ਦੇ 20 ਬਹਾਦਰ ਜਵਾਨ ਸ਼ਹੀਦ ਹੋ ਗਏ ਸੀ, ਜਿਨ੍ਹਾਂ ‘ਚੋਂ ਵੀਰਾਂ ਦੀ ਧਰਤੀ ਕਹਾਉਣ ਵਾਲੇ ਪੰਜਾਬ (Punjab) ਦੇ 4 ਸ਼ਹੀਦਾਂ (4 Martyrs) ਦੇ ਘਰਾਂ ਵਿਚ ਅੱਜ ਆਪਣਿਆਂ ਨੂੰ ਗੁਆਉਣ ਦਾ ਦਰਦ ਅਤੇ ਦੇਸ਼ ਦੀ ਸੇਵਾ ਕਰਨ 'ਤੇ ਹੋਣ ਵਾਲੇ ਮਾਣ ਦੀ ਤਸਵੀਰ ਦੇਖਣ ਨੂੰ ਮਿਲੇਗੀ। ਇਹ ਨਾਇਬ ਸੂਬੇਦਾਰ ਸਤਨਾਮ ਸਿੰਘ, ਨਾਇਬ ਸੂਬੇਦਾਰ ਮਨਦੀਪ ਸਿੰਘ, ਸਿਪਾਹੀ ਗੁਰਵਿੰਦਰ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਦੇ ਘਰ ਹਨ। ਇਸ ਅਨਮੋਲ ਸ਼ਹਾਦਤ ਦੀ ਬਰਸੀ ਮੌਕੇ ਗੱਲ ਕਰਦੇ ਹਾਂ ਪੰਜਾਬ ਦੇ ਇਹਨਾਂ 4 ਪੁੱਤਰਾਂ ਦੀ।
ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ
Satnam Singh
ਗੁਰਦਾਸਪੁਰ ਜ਼ਿਲੇ ਦੇ ਪਿੰਡ ਭੋਜਰਾਜ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ (Satnam Singh) ਦੇ ਪਰਿਵਾਰ ਵਿਚ ਇਸ ਸਮੇਂ ਮਾਤਾ-ਪਿਤਾ, ਪਤਨੀ, ਧੀ-ਪੁੱਤ ਅਤੇ ਇਕ ਭਰਾ ਸੁਖਚੈਨ ਹੈ ਜਿਸ ਨੂੰ ਸਿਪਾਹੀ ਹੋਣ ਦਾ ਮਾਣ ਪ੍ਰਾਪਤ ਹੈ। ਦੋਸਤ ਗੁਰਦਿਆਲ ਸਿੰਘ ਅਨੁਸਾਰ ਸਤਨਾਮ ਦੇ ਦਿਲ ਵਿੱਚ ਡਿਊਟੀ ਪ੍ਰਤੀ ਇੰਨਾ ਜਨੂੰਨ ਸੀ ਕਿ ਉਹ ਖਾਣਾ ਤੱਕ ਛੱਡ ਦਿੰਦਾ ਸੀ। ਸਤਨਾਮ ਦੀ ਪਤਨੀ ਦੱਸਦੀ ਹੈ ਕਿ ਜਦੋਂ ਉਹ ਸਰਹੱਦ 'ਤੇ ਬਣੇ ਖਤਰੇ ਬਾਰੇ ਗੱਲ ਕਰਦੇ, ਤਾਂ ਅਕਸਰ ਕਹਿੰਦੇ ਸੀ ਕਿ ਮੈਂ 24 ਸਾਲਾਂ ਤੋਂ ਫੌਜ ਦਾ ਨਮਕ ਖਾਧਾ ਹੈ, ਮੈਂ ਹੱਕ ਅਦਾ ਕਰਨ ਤੋਂ ਕਦੇ ਪਿੱਛੇ ਨਹੀਂ ਹਟਾਂਗਾ।
ਹੋਰ ਪੜ੍ਹੋ: ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
Mandip Singh
ਪਟਿਆਲਾ ਜ਼ਿਲ੍ਹੇ ਦੇ ਸੀਲ ਪਿੰਡ ਦੀ ਛਾਤੀ ਨੂੰ ਚੌੜਾ ਕਰਨ ਵਾਲੇ ਅਮਰ ਸ਼ਹੀਦ ਜਵਾਨ ਮਨਦੀਪ ਸਿੰਘ (Mandip Singh) ਦੇ ਪਰਿਵਾਰ ਵਿੱਚ ਇੱਕ ਬੁੱਢੀ ਮਾਂ, ਪਤਨੀ, ਧੀ ਅਤੇ ਪੁੱਤਰ ਹੈ। ਚਚੇਰਾ ਭਰਾ ਕੈਪਟਨ ਨਿਰਮਲ ਸਿੰਘ ਪਹਿਲਾਂ ਹੀ ਫੌਜ ਵਿਚ ਰਹਿ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਉਸਨੂੰ ਵੇਖ ਕੇ ਹੀ ਮਨਦੀਪ ਦੇ ਮਨ ਵਿੱਚ ਦੇਸ਼ ਸੇਵਾ ਦੀ ਭਾਵਨਾ ਜਾਗੀ। ਉਹ ਚੀਨੀ ਸੈਨਿਕਾਂ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ। ਦੋਸਤ ਜੋਰਾ ਸਿੰਘ ਨੇ ਦੱਸਿਆ ਕਿ ਮਨਦੀਪ ਬਹੁਤ ਨਿਡਰ ਸੀ ਅਤੇ ਜਦੋਂ ਵੀ ਦੁਸ਼ਮਣ ਦੀ ਫੌਜ ਬਾਰੇ ਗੱਲ ਹੁੰਦੀ ਤਾਂ ਉਸਦਾ ਚਿਹਰਾ ਲਾਲ ਹੋ ਜਾਂਦਾ ਸੀ।
ਹੋਰ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, ਇਕੋ ਪਰਿਵਾਰ ਦੇ 10 ਜੀਆਂ ਦੀ ਮੌਤ
Gurtej Singh
ਗੁਰਤੇਜ ਸਿੰਘ (Gurtej Singh), ਪੰਜਾਬ ਦਾ ਤੀਜਾ ਬਹਾਦਰ ਸਿਪਾਹੀ, ਜੋ ਗਲਵਾਨ ਵਿਚ ਸ਼ਹੀਦ ਹੋਇਆ ਸੀ, ਮਾਨਸਾ ਦੇ ਪਿੰਡ ਵੀਰੇ ਵਾਲਾ ਡੋਕਰਾ ਦਾ ਵਸਨੀਕ ਸੀ। ਸ਼ਹੀਦ ਦੇ ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਤਿੰਨ ਭਰਾ ਹਨ। ਆਪਣੇ ਮਾਤਾ ਪਿਤਾ ਦੇ ਤਿੰਨ ਬੱਚਿਆਂ ਵਿਚੋਂ ਸਭ ਤੋਂ ਛੋਟੇ, ਗੁਰਤੇਜ ਸਿੰਘ ਕੁਝ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਣ ਤੋਂ ਬਾਅਦ ਪਹਿਲੀ ਵਾਰ ਲੇਹ-ਲੱਦਾਖ ਵਿਚ ਤਾਇਨਾਤ ਹੋਏ ਸਨ। ਇਸ ਘਟਨਾ ਤੋਂ 3 ਦਿਨ ਪਹਿਲਾਂ ਵੱਡੇ ਭਰਾ ਦਾ ਵਿਆਹ ਹੋਇਆ ਸੀ, ਪਰ ਸਰਹੱਦ 'ਤੇ ਤਣਾਅ ਕਾਰਨ ਗੁਰਤੇਜ ਸਿੰਘ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ।
ਇਹ ਵੀ ਪੜ੍ਹੋ: ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...
Gurvinder Singh
ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦਾ ਵਸਨੀਕ ਗੁਰਵਿੰਦਰ ਸਿੰਘ (Gurvinder Singh) ਦੋ ਭਰਾਵਾਂ ਅਤੇ ਇੱਕ ਭੈਣ ਵਿੱਚ ਸਭ ਤੋਂ ਛੋਟਾ ਸੀ। ਸਾਲ 2018 ਵਿਚ ਫੌਜ ਵਿਚ ਭਰਤੀ ਹੋਣ ਵਾਲੇ ਗੁਰਵਿੰਦਰ ਦੀ ਮਾਰਚ 2020 ਵਿਚ ਹੀ ਉੱਭਾਵਾਲ ਪਿੰਡ ਦੀ ਇਕ ਲੜਕੀ ਨਾਲ ਮੰਗਣੀ ਹੋਈ ਸੀ ਅਤੇ ਵਿਆਹ ਨਵੰਬਰ ਵਿਚ ਹੋਣਾ ਸੀ, ਪਰ ਉਸਨੇ ਵੀਰਗਤੀ ਨੂੰ ਆਪਣੀ ਲਾੜੀ ਬਣਾ ਲਿਆ ਅਤੇ ਪਰਿਵਾਰ ਦੀਆਂ ਸਾਰੀਆਂ ਇੱਛਾਵਾਂ ਅਧੂਰੀਆਂ ਰਹਿ ਗਈਆਂ।