ਆਧਾਰ ਡੇਟਾ ਚੋਰੀ 'ਤੇ ਇਕ ਕਰੋਡ਼ ਰੁਪਏ ਦਾ ਜੁਰਮਾਨਾ, ਹੈਕਿੰਗ 'ਤੇ 10 ਸਾਲ ਦੀ ਕੈਦ
Published : Dec 18, 2018, 4:11 pm IST
Updated : Dec 19, 2018, 12:42 pm IST
SHARE ARTICLE
Aadhaar Card
Aadhaar Card

ਸਰਕਾਰ ਆਧਾਰ ਦੇ ਡੇਟਾ ਚੁਰਾਉਣ 'ਤੇ ਇਕ ਕਰੋਡ਼ ਰੁਪਏ ਦਾ ਜੁਰਮਾਨਾ ਅਤੇ ਡੇਟਾ ਦੀ ਹੈਕਿੰਗ 'ਤੇ ਦਸ ਸਾਲ ਦੀ ਸਖ਼ਤ ਸਜ਼ਾ ਦੇਣ ਦਾ ਕਾਨੂੰਨੀ ਪ੍ਰਬੰਧ ਕਰਨ ਜਾ ਰਹੀ ਹੈ...

ਨਵੀਂ ਦਿੱਲੀ : (ਪੀਟੀਆਈ) ਸਰਕਾਰ ਆਧਾਰ ਦੇ ਡੇਟਾ ਚੁਰਾਉਣ 'ਤੇ ਇਕ ਕਰੋਡ਼ ਰੁਪਏ ਦਾ ਜੁਰਮਾਨਾ ਅਤੇ ਡੇਟਾ ਦੀ ਹੈਕਿੰਗ 'ਤੇ ਦਸ ਸਾਲ ਦੀ ਸਖ਼ਤ ਸਜ਼ਾ ਦੇਣ ਦਾ ਕਾਨੂੰਨੀ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੇ ਨਾਲ ਬੈਂਕ ਖਾਤਿਆਂ ਅਤੇ ਮੋਬਾਈਲ ਫ਼ੋਨ  ਦੇ ਸਿਮ ਕਾਰਡ ਖਰੀਦਣ ਲਈ ਉਸ ਦੀ ਵੈਧਤਾ ਤੈਅ ਕਰਨ ਲਈ ਵੀ ਸਬੰਧਤ ਕਾਨੂੰਨਾਂ ਵਿਚ ਸੋਧ ਕਰੇਗੀ।

aadhaar cardAadhaar card

ਉੱਚ ਸੂਤਰਾਂ ਦੇ ਮੁਤਾਬਕ ਸਰਕਾਰ ਇਸ ਦੇ ਲਈ ਟੈਲੀਗ੍ਰਾਫ਼ ਐਕਟ, ਐਂਟੀ ਮਨੀ ਲਾਂਡਰਿੰਗ ਲਾਅ ਅਤੇ ਆਧਾਰ ਐਕਟ ਵਿਚ ਸੋਧ ਕਰੇਗੀ। ਇਸ ਸਬੰਧ ਵਿਚ ਬਿਲ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ ਵਿਚ ਲਿਆਏ ਜਾਣ ਦੀ ਸੰਭਾਵਨਾ ਹੈ। ਇਸ ਬਿਲ ਦੇ ਮਸੌਦੀਆਂ ਨੂੰ ਅੱਜ ਕੇਂਦਰੀ ਮੰਤਰੀਮੰਡਲ ਨੇ ਮਨਜ਼ੂਰੀ ਦਿਤੀ। ਸੂਤਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਆਧਾਰ ਨੂੰ ਲੈ ਕੇ ਕੁੱਝ ਵਿਚਾਰ ਵਿਅਕਤ ਕੀਤਾ ਸੀ। ਸਰਕਾਰ ਨੇ ਕੁਝ ਕਾਨੂੰਨੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਨਵੇਂ ਪ੍ਰਬੰਧ ਤੋਂ ਬਾਅਦ ਸਿਮਕਾਰਡ ਖਰੀਦਣ ਲਈ ਆਧਾਰ ਕੇਵਾਈਸੀ ਲਿਆ ਜਾਵੇਗਾ।

Aadhaar dataAadhaar data

ਆਧਾਰ ਨੰਬਰ ਦੇ ਜਨਤਕ ਹੋਣ ਦੀਆਂ ਸ਼ਿਕਾਇਤਾਂ ਉਤੇ ਇਕ ਨਵਾਂ ਡਿਜੀਟਲ ਔਥੈਂਟਿਕੇਸ਼ਨ ਪਲੇਟਫ਼ਾਰਮ ਬਣਾਇਆ ਜਾਵੇਗਾ ਜਿਸ ਦੇ ਨਾਲ ਆਧਾਰ ਦੇ ਕਿਊਆਰ ਕੋਡ ਪੁਸ਼ਟੀ ਕੀਤੀ ਜਾਵੇਗੀ। ਇਸ ਨਾਲ ਆਧਾਰ ਨੰਬਰ ਦੱਸਣ ਦੀ ਜ਼ਰੂਰਤ ਨਹੀਂ ਰਹੇਗੀ। ਸੂਤਰਾਂ ਦੇ ਮੁਤਾਬਕ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਵਿੱਚ ਮਾਂ - ਬਾਪ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਬੱਚਾ ਬਾਲਗ ਹੋਣ 'ਤੇ ਅਪਣਾ ਫ਼ੈਸਲਾ ਲੈ ਸਕਦਾ ਹੈ। ਸਰਕਾਰ ਦੇਸ਼ਹਿਤ 'ਚ ਸ਼ਾਸ਼ਨ ਦੇ ਕਿਸੇ ਵਿਸ਼ੇ ਵਿਚ ਆਧਾਰ ਦਾ ਡੇਟਾ ਸਾਂਝਾ ਕਰ ਸਕੇਗੀ।

Aadhaar cardAadhaar card

ਆਧਾਰ ਡਾਟਾ ਦੀ ਚੋਰੀ ਨੂੰ ਲੈ ਕੇ ਸਿਵਲ ਵਿਵਾਦ ਵਿਚ ਜੁਰਮਾਨੇ ਦੀ ਰਾਸ਼ੀ ਇਕ ਕਰੋਡ਼ ਰੁਪਏ ਕੀਤੀ ਜਾਵੇਗੀ, ਜਦੋਂ ਕਿ ਆਧਾਰ ਡੇਟਾ ਦੇ ਮੁੱਖ ਕੇਂਦਰਾਂ ਉਤੇ ਹੈਕਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਦਸ ਸਾਲ ਦੀ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement