2020-21 'ਚ ਭਾਰਤੀ ਅਰਥਵਿਵਸਥਾ ਵਿਚ 4 ਫ਼ੀ ਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ : ਏਸ਼ੀਅਨ ਬੈਂਕ
Published : Jun 19, 2020, 7:44 am IST
Updated : Jun 19, 2020, 7:52 am IST
SHARE ARTICLE
Asian Development Bank
Asian Development Bank

ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ....

ਨਵੀਂ ਦਿੱਲੀ: ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ 'ਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਚਾਰ ਫ਼ੀ ਸਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਦੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਿਆ ਹੈ।

Asian Development BankAsian Development Bank

ਇੰਨਾ ਹੀ ਨਹੀਂ, ਏਡੀਬੀ ਦਾ ਅਨੁਮਾਨ ਹੈ ਕਿ ''ਜਿਹੜੇ ਦੇਸ਼ 'ਵਿਕਾਸਸ਼ੀਲ ਏਸ਼ੀਆ' ਦਾ ਹਿੱਸਾ ਹਨ, ਉਹ 2020 ਵਿਚ 'ਬਹੁਤ ਮੁਸ਼ਕਲ ਨਾਲ ਵਿਕਾਸ' ਕਰਨਗੇ।'' ਇਸ ਬਹੁਪੱਖੀ ਵਿੱਤੀ ਸੰਗਠਨ ਨੇ ਅਪਣੀ ਰੀਪੋਰਟ 'ਚ ਏਸ਼ੀਆਈ ਵਿਕਾਸ ਦੇ ਦ੍ਰਿਸ਼ਟੀਕੋਣ ਵਿਚ ਕਿਹਾ ਹੈ

Asian Development BankAsian Development Bank

ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਅਪਣਾਏ ਗਏ ਉਪਾਵਾਂ ਕਾਰਨ ਆਰਥਕ ਗਤੀਵਿਧੀਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਬਰਾਮਦ ਦੀ ਮੰਗ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਹੈ। 'ਵਿਕਾਸਸ਼ੀਲ ਏਸ਼ੀਆ' ਤੋਂ ਮਤਲਬ ਏਡੀਬੀ ਦੇ 40 ਤੋਂ ਵੱਧ ਮੈਂਬਰ ਦੇਸ਼ਾਂ ਦੇ ਸਮੂਹ ਤੋਂ ਹੈ।

Asian Development BankAsian Development Bank

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਹਾਂਗ ਕਾਂਗ, ਗਣਤੰਤਰ ਕੋਰੀਆ, ਸਿੰਗਾਪੁਰ ਅਤੇ ਤਾਈਪੇ ਵਰਗੇ ਨਵੇਂ ਉਦਯੋਗਿਕ ਅਰਥਚਾਰਿਆਂ ਨੂੰ ਛੱਡ ਕੇ 'ਵਿਕਾਸਸ਼ੀਲ ਏਸ਼ੀਆ' ਦੇ ਮੌਜੂਦਾ ਵਰ੍ਹੇ ਵਿਚ 0.4 ਫ਼ੀ ਸਦੀ ਅਤੇ 2021 ਵਿਚ 6.6 ਫ਼ੀ ਸਦੀ ਦੀ ਦਰ ਨਾਲ ਵਿਕਾਸ ਹੋਣ ਦੀ ਉਮੀਦ ਹੈ।

Asian Development BankAsian Development Bank

ਕੋਵਿਡ -19 ਨੇ ਦਖਣੀ ਏਸ਼ੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਸਾਲ 2020 ਵਿਚ ਇਸਦੇ ਤਿੰਨ ਫ਼ੀ ਸਦੀ ਘਟਣ ਦਾ ਅਨੁਮਾਨ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement