
ਬੈਂਕ ਵਿਚ ਕੰਮ ਹੈ ਤਾਂ 20 ਦਸੰਬਰ ਤੱਕ ਹਰ ਹਾਲ ਵਿਚ ਨਿਪਟਾ ਲਓ, ਨਹੀਂ ਤਾਂ ਅਗਲੇ ਕੁੱਝ ਦਿਨਾਂ ਵਿਚ ਤੁਹਾਡਾ ਕੰਮ ਨਹੀਂ...
ਨਵੀਂ ਦਿੱਲੀ (ਭਾਸ਼ਾ) : ਬੈਂਕ ਵਿਚ ਕੰਮ ਹੈ ਤਾਂ 20 ਦਸੰਬਰ ਤੱਕ ਹਰ ਹਾਲ ਵਿਚ ਨਿਪਟਾ ਲਓ, ਨਹੀਂ ਤਾਂ ਅਗਲੇ ਕੁੱਝ ਦਿਨਾਂ ਵਿਚ ਤੁਹਾਡਾ ਕੰਮ ਨਹੀਂ ਹੋ ਸਕੇਗਾ। ਅਜਿਹਾ ਇਸ ਲਈ ਹੈ ਕਿਉਂਕਿ 21 ਤੋਂ 26 ਦਸੰਬਰ ਦੇ ਵਿਚ ਸਿਰਫ਼ ਇਕ ਦਿਨ 24 ਦਸੰਬਰ ਨੂੰ ਹੀ ਬੈਂਕ ਖੁੱਲ੍ਹਣਗੇ। ਇਸ ਤੋਂ ਇਲਾਵਾ ਬੈਂਕ ਬੰਦ ਰਹਿਣਗੇ। ਲਿਹਾਜਾ ਚਲਾਣ, ਡਰਾਫਟ ਅਤੇ ਚੈੱਕ ਤੋਂ ਪੇਮੈਂਟ ਲੈਣ ਵਾਲੇ ਵੀਰਵਾਰ ਤੱਕ ਲੈਣ ਦੇਣ ਕਰ ਲੈਣ। ਦਰਅਸਲ, ਆਲ ਇੰਡੀਆ ਅਫ਼ਸਰ ਕੰਨਫੈਡਰੇਸ਼ਨ ਦੇ ਐਲਾਨ ਉਤੇ 21 ਦਸੰਬਰ ਨੂੰ ਬੈਂਕ ਕਰਮਚਾਰੀ ਕੇਂਦਰ ਦੀ ਨੀਤੀ ਦੇ ਵਿਰੋਧ ਵਿਚ ਹੜਤਾਲ ਉਤੇ ਰਹਿਣਗੇ।
Bank Strike22 ਨੂੰ ਮਹੀਨੇ ਦਾ ਚੌਥਾ ਸ਼ਨਿਚਰਵਾਰ ਅਤੇ 23 ਨੂੰ ਐਤਵਾਰ ਹੋਣ ਦੇ ਕਾਰਨ ਬੈਂਕਾਂ ਵਿਚ ਛੁੱਟੀ ਰਹੇਗੀ। ਸੋਮਵਾਰ 24 ਨੂੰ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹਣਗੀਆਂ। ਅਗਲੇ ਦਿਨ 25 ਨੂੰ ਵੱਡਾ ਦਿਨ ਜਾਂ ਕ੍ਰਿਸਮਸ ਦੀ ਛੁੱਟੀ ਹੈ ਅਤੇ 26 ਨੂੰ ਯੂਨਾਈਟਡ ਫੋਰਮ ਵਲੋਂ ਫਿਰ ਬੈਂਕਾਂ ਵਿਚ ਹੜਤਾਲ ਹੈ। ਇਨ੍ਹੇ ਦਿਨਾਂ ਤੱਕ ਬੈਂਕ ਬੰਦ ਹੋਣ ਦੀ ਵਜ੍ਹਾ ਕਰਕੇ ਗਾਹਕਾਂ ਦੇ ਚੈੱਕ ਦੀ ਕਲੀਅਰੈਂਸ ਵਿਚ ਰੁਕਵਟ ਆ ਸਕਦੀ ਹੈ ਅਤੇ ਲੋਕਾਂ ਨੂੰ ਕੈਸ਼ ਦੀ ਕਿੱਲਤ ਝੱਲਣੀ ਪੈ ਸਕਦੀ ਹੈ।
Bank Strikeਕੁੱਝ ਥਾਵਾਂ ‘ਤੇ ਇਸ ਨੂੰ ਲੈ ਕੇ ਬੈਂਕ ਕਰਮਚਾਰੀ ਸਰਕਾਰ ਦੀਆਂ ਉਪਰੋਕਤ ਨੀਤੀਆਂ ਦੇ ਵਿਰੋਧ ਵਿਚ ਬੈਂਕ ਅਧਿਕਾਰੀਆਂ ਦੀ ਇਕ ਵੱਡੀ ਰੈਲੀ ਕੱਢੀ ਜਾਵੇਗੀ। ਉਂਝ ਤਾਂ ਅੱਜ ਕੱਲ੍ਹ ਜ਼ਿਆਦਾਤਰ ਲੋਕ ਡਿਜ਼ੀਟਲ ਟਰਾਂਜ਼ੈਕਸ਼ਨ ਕਰਨ ਲੱਗੇ ਹਨ ਪਰ ਇਸ ਦੇ ਬਾਵਜੂਦ ਬੈਂਕਾਂ ਵਿਚ ਜਾਣਾ ਹੀ ਪੈਂਦਾ ਹੈ। ਕਈ ਦਿਨਾਂ ਤੱਕ ਬੈਂਕ ਬੰਦ ਹੋਣ ਦੀ ਵਜ੍ਹਾ ਕਰਕੇ ਇਸ ਦਾ ਨੁਕਸਾਨ ਆਮ ਆਦਮੀ ਨੂੰ ਹੋਵੇਗਾ। ਇਸ ਪੰਜ ਦਿਨਾਂ ਵਿਚ ਕੈਸ਼ ਦੀ ਕਿੱਲਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵੰਬਰ ਵਿਚ 23-25 ਤੱਕ ਤਿੰਨ ਦਿਨਾਂ ਲਈ ਬੈਂਕ ਬੰਦ ਰਹੇ ਸਨ। ਇਸ ਤੋਂ ਇਲਾਵਾ ਦਿਵਾਲੀ ਉਤੇ ਵੀ ਪੰਜ ਦਿਨਾਂ ਲਈ ਬੈਂਕ ਬੰਦ ਰਹੇ ਸਨ।