ਆਧਾਰ ਲਈ ਦਬਾਅ ਪਾਉਣ 'ਤੇ ਕਰਮਚਾਰੀਆਂ ਨੂੰ ਜੁਰਮਾਨੇ ਸਮੇਤ ਹੋਵੇਗੀ ਸਜ਼ਾ
Published : Dec 19, 2018, 12:51 pm IST
Updated : Dec 19, 2018, 2:45 pm IST
SHARE ARTICLE
Aadhaar Card
Aadhaar Card

ਆਧਾਰ ਕਾਰਡ ਦੀ ਲਾਜ਼ਮੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਹੁਣ ਤੁਹਾਨੂੰ ਬੈਂਕ ਵਿਚ ਖਾਤਾ ਖੁੱਲਵਾਉਣ ਜਾਂ ਫਿਰ ਸਿਮ ਕਾਰਡ ਲੈਣ ਲਈ ਆਧਾਰ ਕਾਰਡ...

ਨਵੀਂ ਦਿੱਲੀ : (ਭਾਸ਼ਾ) ਆਧਾਰ ਕਾਰਡ ਦੀ ਲਾਜ਼ਮੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਹੁਣ ਤੁਹਾਨੂੰ ਬੈਂਕ ਵਿਚ ਖਾਤਾ ਖੁੱਲਵਾਉਣ ਜਾਂ ਫਿਰ ਸਿਮ ਕਾਰਡ ਲੈਣ ਲਈ ਆਧਾਰ ਕਾਰਡ ਦੇਣਾ ਜ਼ਰੂਰੀ ਨਹੀਂ ਹੋਵੇਗਾ ਸਗੋਂ ਪੂਰੀ ਤਰ੍ਹਾਂ ਤੁਹਾਡੀ ਇੱਛਾ 'ਤੇ ਹੀ ਨਿਰਭਰ ਹੋਵੇਗਾ। ਪਹਿਚਾਣ ਅਤੇ ਅਹੁਦੇ ਦੇ ਸਬੂਤ ਦੇ ਤੌਰ 'ਤੇ ਆਧਾਰ ਕਾਰਡ ਲਈ ਦਬਾਅ ਬਣਾਉਣ 'ਤੇ ਬੈਂਕ ਅਤੇ ਟੈਲਿਕਾਮ ਕੰਪਨੀਆਂ ਨੂੰ ਇਕ ਕਰੋਡ਼ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਇਹਨਾਂ ਹੀ ਨਹੀਂ ਅਜਿਹਾ ਕਰਨ ਵਾਲੀਆਂ ਕੰਪਨੀਆਂ ਦੇ ਕਰਮਚਾਰੀਆਂ ਨੂੰ 3 ਤੋਂ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।

Aadhaar to be voluntary for mobile connections, bank accountsAadhaar

ਇਸ ਤਰ੍ਹਾਂ ਹੁਣ ਤੁਸੀਂ ਸਿਮ ਕਾਰਡ ਲੈਣ ਜਾਂ ਫਿਰ ਬੈਂਕ ਵਿਚ ਖਾਤਾ ਖੁੱਲਵਾਉਣ ਲਈ ਆਧਾਰ ਕਾਰਡ ਦੀ ਬਜਾਏ ਪਾਸਪੋਰਟ, ਰਾਸ਼ਨ ਕਾਰਡ ਜਾਂ ਹੋਰ ਕੋਈ ਮਾਨਤਾ ਪ੍ਰਾਪਤ ਦਸਤਾਵੇਜ਼ ਹੱਕ ਦੇ ਨਾਲ ਇਸਤੇਮਾਲ ਕਰ ਸਕਦੇ ਹੋ। ਕੋਈ ਵੀ ਸੰਸਥਾ ਆਧਾਰ ਕਾਰਡ ਦੀ ਵਰਤੋਂ ਲਈ ਤੁਹਾਡੇ ਉਤੇ ਦਬਾਅ ਨਹੀਂ ਪਾ ਸਕਦੀ। ਸਰਕਾਰ ਨੇ ਪ੍ਰਿਵੈਂਸ਼ਨ ਔਫ਼ ਮਨੀ ਲਾਂਡਰਿੰਗ ਐਕਟ ਅਤੇ ਭਾਰਤੀ ਟੈਲਿਗ੍ਰਾਫ਼ ਐਕਟ ਵਿਚ ਸੋਧ ਕਰ ਇਸ ਨਿਯਮ ਨੂੰ ਸ਼ਾਮਿਲ ਕੀਤਾ ਹੈ। ਸੋਮਵਾਰ ਨੂੰ ਕੇਂਦਰੀ ਕੈਬੀਨੇਟ ਨੇ ਇਸ ਸੋਧ ਨੂੰ ਮਨਜ਼ੂਰੀ ਦਿਤੀ ਸੀ।

Aadhaar dataAadhaar data

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਹਾਲ ਹੀ ਦੇ ਆਦੇਸ਼ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਯੂਨੀਕ ਆਈਡੀ ਨੂੰ ਸਿਰਫ਼ ਵੈਲਫੇਅਰ ਸਕੀਮਾਂ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕਾਨੂੰਨ ਵਿਚ ਹੋਏ ਸੋਧ ਦੇ ਮੁਤਾਬਕ ਆਧਾਰ ਔਥੈਂਟਿਕੇਸ਼ਨ ਕਰਨ ਵਾਲੀ ਕੋਈ ਸੰਸਥਾ ਜੇਕਰ ਡੇਟਾ ਲੀਕ ਲਈ ਜ਼ਿੰਮੇਵਾਰ ਪਾਈ ਜਾਂਦੀ ਹੈ ਤਾਂ 50 ਲੱਖ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਸੋਧ ਨੂੰ ਫ਼ਿਲਹਾਲ ਸੰਸਦ ਦੀ ਮਨਜ਼ੂਰੀ ਮਿਲਣਾ ਬਾਕੀ ਹੈ।

Aadhaar Constitutionally ValidAadhaar 

ਹਾਲਾਂਕਿ ਰਾਸ਼ਟਰ ਹਿੱਤ ਵਿਚ ਅਜਿਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਚਲਦੇ ਹੁਣ ਤੁਹਾਨੂੰ ਬੈਂਕਾਂ ਵਿਚ ਖਾਤੇ ਖੁੱਲਵਾਉਣ ਅਤੇ ਸਿਮ ਕਾਰਡ ਲੈਣ ਲਈ ਆਧਾਰ ਦੇਣ ਦੀ ਜ਼ਰੂਰਤ ਨਹੀਂ ਰਹੇਗੀ। ਹੁਣ ਤੱਕ ਕੰਪਨੀਆਂ ਅਤੇ ਬੈਂਕ ਇਸ ਨੂੰ ਲਾਜ਼ਮੀ ਦੱਸ ਰਹੇ ਸਨ। ਇਸ ਤਰ੍ਹਾਂ ਤੁਹਾਨੂੰ ਆਧਾਰ ਉਤੇ ਅਧਿਕਾਰ ਵੀ ਮਿਲ ਗਿਆ ਹੈ ਕਿ ਤੁਸੀਂ ਚਾਹੋ ਤਾਂ ਇਸ ਦੀ ਜਾਣਕਾਰੀ ਦਿਓ ਜਾਂ ਫਿਰ ਨਾ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement