Mamata Banerjee snatches project from Adani: ਮਮਤਾ ਬੈਨਰਜੀ ਸਰਕਾਰ ਨੇ ਅਡਾਨੀ ਗਰੁੱਪ ਤੋਂ ਖੋਹਿਆ 25 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ
Published : Nov 22, 2023, 2:20 pm IST
Updated : Nov 22, 2023, 2:20 pm IST
SHARE ARTICLE
Mamata Banerjee snatches project from Adani, says tender open for Tajpur port
Mamata Banerjee snatches project from Adani, says tender open for Tajpur port

ਮਹੂਆ ਮੋਇਤਰਾ ਵਿਵਾਦ ਮਗਰੋਂ ਲਿਆ ਵੱਡਾ ਫ਼ੈਸਲਾ

Mamata Mamata Banerjee snatches project from Adani: ਹੁਣ ਤਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਪੈਸੇ ਬਦਲੇ ਸਵਾਲ ਪੁੱਛਣ’ ਸਬੰਧੀ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਮਾਮਲੇ 'ਚ ਦੂਰੀ ਬਣਾਈ ਰੱਖੀ ਸੀ ਪਰ ਹੁਣ ਉਨ੍ਹਾਂ ਨੇ ਇਸ ਮਾਮਲੇ 'ਚ ਵੱਡਾ ਕਦਮ ਚੁੱਕਿਆ ਹੈ।

ਪੱਛਮੀ ਬੰਗਾਲ ਸਰਕਾਰ ਨੇ ਅਡਾਨੀ ਗਰੁੱਪ ਤੋਂ ਤਾਜਪੁਰ ਬੰਦਰਗਾਹ ਨੂੰ ਵਿਕਸਤ ਕਰਨ ਲਈ 25 ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ ਖੋਹ ਲਿਆ ਹੈ। ਮਮਤਾ ਬੈਨਰਜੀ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਸਬੰਧੀ ਜਲਦੀ ਹੀ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਮਹੂਆ ਮੋਇਤਰਾ 'ਤੇ ਅਡਾਨੀ ਗਰੁੱਪ ਵਿਰੁਧ ਪੈਸੇ ਲੈ ਕੇ ਸਵਾਲ ਪੁੱਛਣ ਦਾ ਇਲਜ਼ਾਮ ਹੈ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਲਈ ਨਵੇਂ ਟੈਂਡਰ ਜਾਰੀ ਕੀਤੇ ਜਾਣਗੇ। ਕੋਈ ਵੀ ਕੰਪਨੀ ਇਸ ਵਿਚ ਹਿੱਸਾ ਲੈ ਸਕਦੀ ਹੈ। ਇਹ ਪ੍ਰਾਜੈਕਟ 2022 ਵਿਚ ਬੰਗਾਲ ਗਲੋਬਲ ਬਿਜ਼ਨਸ ਪ੍ਰਾਜੈਕਟ ਦੇ ਤਹਿਤ ਅਡਾਨੀ ਸਮੂਹ ਨੂੰ ਦਿਤਾ ਗਿਆ ਸੀ। ਹਾਲਾਂਕਿ ਇਸ ਸਾਲ ਅਡਾਨੀ ਗਰੁੱਪ ਤੋਂ ਕਿਸੇ ਨੇ ਵੀ ਇਸ ਈਵੈਂਟ 'ਚ ਹਿੱਸਾ ਨਹੀਂ ਲਿਆ।

ਇਕ ਸੂਤਰ ਨੇ ਦਸਿਆ, 'ਇਹ ਸਿਆਸੀ ਮਜਬੂਰੀ ਹੋ ਸਕਦੀ ਹੈ।' ਸੂਤਰਾਂ ਨੇ ਕਿਹਾ ਕਿ ਅਡਾਨੀ ਪੋਰਟ ਨੇ “ਬੈਕ ਆਊਟ ਨਹੀਂ” ਕੀਤਾ ਹੈ ਅਤੇ ਪ੍ਰਾਜੈਕਟ ਅਲਾਟਮੈਂਟ ਪੱਤਰ ਦੀ ਉਡੀਕ ਕਰ ਰਿਹਾ ਹੈ। ਅਲਾਟਮੈਂਟ ਪੱਤਰ ਹਾਲ ਹੀ ਵਿਚ ਜਮ੍ਹਾ ਕੀਤੇ ਇਰਾਦੇ ਦੇ ਪੱਤਰ (LOIA) ਤੋਂ ਬਾਅਦ ਅੱਗੇ ਵਧਣ ਲਈ ਇਕ ਜ਼ਰੂਰੀ ਦਸਤਾਵੇਜ਼ ਹੈ। ਬੈਨਰਜੀ ਨੇ ਖੁਦ ਅਕਤੂਬਰ 2022 ਵਿਚ APSEZ ਦੇ ਮੁੱਖ ਕਾਰਜਕਾਰੀ ਅਧਿਕਾਰੀ ਕਰਨ ਅਡਾਨੀ ਨੂੰ LOIA ਸੌਂਪਿਆ ਸੀ।

(For more news apart from Mamata Mamata Banerjee snatches project from Adani, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement