ਸਰਕਾਰ ਵੱਖ ਤੋਂ 9 ਜਨਤਕ ਅਦਾਰਿਆਂ ਦੀਆਂ ਵੇਚੇਗੀ ਜਾਇਦਾਦ
Published : Sep 23, 2018, 5:04 pm IST
Updated : Sep 23, 2018, 5:04 pm IST
SHARE ARTICLE
Government set to sale assets
Government set to sale assets

ਸਰਕਾਰ ਨੇ ਰਣਨੀਤਕ ਵਿਕਰੀ ਲਈ ਜਨਤਕ ਸੈਕਟਰ ਚੌਣ ਦੇ ਅਦਾਰਿਆਂ ਯਾਨੀ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਇਜ਼ਿਜ਼ (CPSEs) ਦੀ ਕੁੱਝ ਜਾਇਦਾਦ ਦੀ ਪਹਿਚਾਣ ਕੀਤੀ...

ਨਵੀਂ ਦਿੱਲੀ : ਸਰਕਾਰ ਨੇ ਰਣਨੀਤਕ ਵਿਕਰੀ ਲਈ ਜਨਤਕ ਸੈਕਟਰ ਚੌਣ ਦੇ ਅਦਾਰਿਆਂ ਯਾਨੀ ਸੈਂਟਰਲ ਪਬਲਿਕ ਸੈਕਟਰ ਇੰਟਰਪ੍ਰਾਇਜ਼ਿਜ਼ (CPSEs) ਦੀ ਕੁੱਝ ਜਾਇਦਾਦ ਦੀ ਪਹਿਚਾਣ ਕੀਤੀ ਹੈ। ਇਹਨਾਂ ਵਿਚ ਜ਼ਮੀਨ ਅਤੇ ਹੋਰ ਜਾਇਦਾਦ ਸ਼ਾਮਿਲ ਹਨ। ਇਸ CPSE ਦੀਆਂ ਜਾਇਦਾਦ ਦੀ ਵਿਕਰੀ ਸਰਕਾਰ ਜਨਤਕ ਖੇਤਰ ਦੀ ਚੁਣੀਆਂ ਹੋਈਆਂ ਕੰਪਨੀਆਂ ਦੇ ਰਣਨੀਤਕ ਵਿਨਿਵੇਸ਼ ਤੋਂ ਪਹਿਲਾਂ ਕਰੇਗੀ। ਕੁੱਲ 24 CPSE ਨੂੰ ਰਣਨੀਤਕ ਵਿਕਰੀ ਲਈ ਸਿਧਾਂਤਕ ਮਜ਼ੂੰਰੀ ਮਿਲੀ ਹੈ।

Air IndiaAir India

ਸਰਕਾਰ ਨੇ ਇਹਨਾਂ ਵਿਚੋਂ 9 ਕੰਪਨੀਆਂ ਦੀ ਕੁੱਝ ਜਾਇਦਾਦ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਵੱਖ - ਵੱਖ ਕੀਤਾ ਜਾਵੇਗਾ ਅਤੇ ਫਿਰ ਵੱਖ - ਵੱਖ ਇਨ੍ਹਾਂ ਦਾ ਨਿਪਟਾਨ ਕੀਤਾ ਜਾਵੇਗਾ। ਸਰਕਾਰ ਨੇ ਜਾਇਦਾਦ ਨੂੰ ਵੇਚਣ ਲਈ ਜਿਨ੍ਹਾਂ 9 ਕੰਪਨੀਆਂ ਦੀ ਪਹਿਚਾਣ ਕੀਤੀ ਹੈ, ਉਨ੍ਹਾਂ ਵਿਚ ਪਵਨ ਹੰਸ, ਸਕੂਟਰਸ ਇੰਡੀਆ, ਏਅਰ ਇੰਡੀਆ, ਭਾਰਤ ਪੰਪ ਐਂਡ ਕੰਪ੍ਰੈਸਰਸ ਲਿਮਟਿਡ, ਪ੍ਰੋਜੈਕਟ ਐਂਡ ਡਿਵੈਲਪਮੈਂਟ ਇੰਡੀਆ ਲਿਮਟਿਡ (ਪੀਡੀਆਈਐਲ), ਹਿੰਦੁਸਤਾਨ ਫਰੀਫੈਬ, ਹਿੰਦੁਸਤਾਨ ਨਿਊਜ਼ਪ੍ਰਿੰਟ ਲਿਮਟਿਡ, ਬ੍ਰਿਜ ਐਂਡ ਰੂਫ ਕੰਪਨੀ ਅਤੇ ਹਿੰਦੁਸਤਾਨ ਫਲੋਰੋਕਾਰਬੰਸ ਸ਼ਾਮਿਲ ਹਨ।

Pawan HansPawan Hans

ਜ਼ਿਆਦਾ ਜਾਇਦਾਦ ਵਿਚ ਜ਼ਮੀਨ ਅਤੇ ਰਿਹਾਇਸ਼ੀ ਫਲੈਟ ਸ਼ਾਮਿਲ ਹਨ।  ਏਅਰ ਇੰਡੀਆ ਦੇ ਮਾਮਲੇ ਵਿਚ, ਘਾਟੇ 'ਚ ਚੱਲ ਰਹੀ ਏਅਰਲਾਈਨ ਦੀ 4 ਸਬਸਿਡੀਰੀਅਰਾਂ ਦੀ ਵਿਕਰੀ ਕੀਤੀ ਜਾਵੇਗੀ। ਇਹਨਾਂ ਵਿਚ ਏਅਰਲਾਈਨ ਏਲਾਇਡ ਸਰਵਿਸਿਜ਼ ਲਿਮਟਿਡ (ਏਏਐਸਐਲ)  ਅਤੇ ਹੋਟਲ ਕਾਰਪੋਰੇਸ਼ਨ ਆਫ ਇੰਡੀਆ (ਐਚਸੀਆਈ) ਸ਼ਾਮਿਲ ਹਨ। ਰਾਸ਼ਟਰੀ ਰਾਜਧਾਨੀ ਵਿਚ ਏਅਰ ਇੰਡੀਆ ਦੇ ਮੁੱਖ ਦਫਤਰ ਅਤੇ ਦੇਸ਼ ਦੇ ਵੱਖਰੇ ਹਿੱਸਿਆਂ ਵਿਚ ਉਸ ਦੇ ਪਲਾਟਾਂ ਅਤੇ ਇਮਾਰਤਾਂ ਨੂੰ ਵੀ ਨਿਪਟਾਉਣ ਲਈ ਵੱਖ ਕੀਤਾ ਜਾਵੇਗਾ।

PDILPDIL

ਇਸ ਤੋਂ ਇਲਾਵਾ ਕੰਪਨੀ ਕੋਲ ਮੌਜੂਦ ਆਰਟੀਫੈਕਟ ਨੂੰ ਵੀ ਵਿਕਰੀ ਲਈ ਰੱਖਿਆ ਜਾਵੇਗਾ। ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ ਰਣਨੀਤਕ ਵਿਕਰੀ ਅਤੇ ਜਨਤਕ ਕੰਪਨੀਆਂ ਵਿਚ ਮਾਮੂਲੀ ਹਿੱਸੇ ਦੀ ਵਿਕਰੀ ਤੋਂ 80,000 ਕਰੋਡ਼ ਰੁਪਏ ਇਕਠੇ ਕਰਨ ਦਾ ਟੀਚ ਰੱਖਿਆ ਹੈ। ਹੁਣ ਤੱਕ ਸਰਕਾਰ ਨੇ ਜਨਤਕ ਖੇਤਰ ਦੀਆਂ ਕੰਪਨੀਆਂ ਵਿਚ ਹਿੱਸੇਦਾਰੀ ਦਾ ਨਿਵੇਸ਼ ਕਰ ਕੇ 9,220 ਕਰੋਡ਼ ਰੁਪਏ ਇਕਠੇ ਕੀਤੇ ਹਨ।  ਪਿਛਲੇ ਸਾਲ ਸਰਕਾਰ ਨੇ ਨਿਵੇਸ਼ ਦੇ ਜ਼ਰੀਏ 1.03 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਇਕਠੀ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement