
SBI ਆਪਣੇ ਗਾਹਕਾਂ ਲਈ ਕੁਝ ਨਾ ਕੁਝ ਸੁਵਿਧਾ ਦਿੰਦਾ ਰਹਿੰਦਾ ਹੈ...
ਨਵੀਂ ਦਿੱਲੀ: SBI ਆਪਣੇ ਗਾਹਕਾਂ ਲਈ ਕੁਝ ਨਾ ਕੁਝ ਸੁਵਿਧਾ ਦਿੰਦਾ ਰਹਿੰਦਾ ਹੈ। ਹਾਲ ਹੀ ਬੈਂਕ ਨੇ ਲੋਨ ਤੇ ਬਿਆਜ ਦਰਾਂ ਨੂੰ ਲੈ ਕੇ ਫੈਸਲਾ ਲਿਆ ਹੈ ਜਿਸ 'ਚ ਬੈਂਕ ਨੇ ਇਕ ਅਜਿਹੀ ਸਰਵਿਸ ਸ਼ੁਰੂ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾ ਏਟੀਐੱਮ ਕਾਰਡ 'ਤੇ ਪਿੰਨ ਨੰਬਰ ਦੇ Pos ਮਸ਼ੀਨ ਤੇ ਆਪਣੇ ਮੋਬਾਈਲ ਦੀ ਮਦਦ ਨਾਲ ਪੇਮੈਂਟ ਕਰ ਸਕੋਗੇ ਤੇ ਨਾਲ ਹੀ ਪੈਸੇ ਵੀ ਕੱਢ ਸਕੋਗੇ। ਸਟੇਟ ਬੈਂਕ ਨੇ ਇਸ ਨੂੰ SBI ਕਾਰਡ ਪੇ ਸੁਵਿਧਾ ਨਾਂ ਦਿੱਤਾ ਹੈ।
POS Machine
ਇਹ ਸੁਵਿਧਾ ਪੁਆਇੰਟ ਆਫ ਸੇਲਸ ਮਸ਼ੀਨਾਂ 'ਤੇ ਬਿਨਾਂ ਕਾਰਡ ਦੇ ਸਿਰਫ ਮੋਬਾਈਲ ਦਿਖਾ ਕੇ ਪੇਮੈਂਟ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਬੈਂਕ ਵੱਲੋਂ ਗਾਹਕਾਂ ਦਾ ਬੈਂਕਿੰਗ ਅਨੁਭਵ ਆਸਾਨ ਤੇ ਬਹਿਤਰ ਬਣਾਉਣ ਨਾਲ ਹੀ ਡਿਜ਼ੀਟਲ ਬੈਂਕਿੰਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇਹ ਵੱਡਾ ਕਦਮ ਹੈ। ਇਹ ਆਪਣੇ ਤਰ੍ਹਾਂ ਦੀ ਪਹਿਲੀ ਟ੍ਰਾਂਜੈਕਸ਼ਨ ਸਰਵਿਸ ਹੈ।
ਇਸ ਤਰ੍ਹਾਂ ਕੱਢ ਸਕੋਗੇ ਪੈਸੇ ਤੇ ਕਰ ਸਕੋਗੇ ਭੁਗਤਾਨ
ਸਟੇਟ ਬੈਂਕ ਦੀ ਇਸ ਕਾਰਡ ਪੇਅ ਸੁਵਿਧਾ ਦੇ ਇਸਤੇਮਾਲ ਦੇ ਤਰੀਕੇ ਦੀ ਗੱਲ ਕਰੀਏ ਤਾਂ ਇਹ ਬੇਹੱਦ ਹੀ ਆਸਾਨ ਹੋਵੇਗਾ। ਇਸ ਦੇ ਲਈ ਤੁਹਾਨੂੰ ਸਿਰਫ਼ ਆਪਣਾ ਮੋਬਾਈਲ ਦਿਖਾਉਣਾ ਹੋਵੇਗਾ। ਪੇਮੈਂਟ ਤੇ ਟ੍ਰਾਂਜੈਕਸ਼ਨ ਲਈ ਐੱਸਬੀਆਈ ਕਾਰਡ ਪੇਅ ਗਾਹਕ ਨਿਅਰ ਫੀਲਡ ਕੁਮਊਨਿਕੇਸ਼ਨ ਤਕਨੀਕ ਦੀ ਮਦਦ ਲੈਣਗੇ।
POS Machine
ਇਸ ਸੁਵਿਧਾ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਮੋਬਾਈਲ ਫੋਨ 'ਚ SBI ਕਾਰਡ ਪੇ ਐਪ ਡਾਊਨਲੋਡ ਕਰ ਉਸ 'ਚ ਆਪਣਾ ਕਾਰਡ ਰਜਿਸਟਰ ਕਰਨਾ ਹੋਵੇਗਾ। ਅਜਿਹਾ ਕਰਨ ਤੋਂ ਬਾਅਦ PoS ਮਸ਼ੀਨ ਕੋਲ ਮੋਬਾਈਲ ਨੂੰ ਲਿਜਾ ਕੇ ਸਿਰਫ ਇਕ ਵਾਰ ਟੈਪ ਕਰਨ 'ਤੇ ਗਾਹਕ ਪੇਮੈਂਟ ਕਰਨ 'ਤੇ ਕੈਸ਼ ਕਢਵਾਉਣ ਦਾ ਕੰਮ ਕਰ ਸਕਣਗੇ।