
ਅਮਰੀਕਾ ਨੇ ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਨਾਲ ਖੁਦ ਨੂੰ ਵੱਖ ਕਰਨ ਦੇ ਬਾਅਦ ਉਸ ਵਿਰੁਧ ਕਈ ਆਰਥਕ ਪਾਬੰਦੀ ਲਗਾਉਣ ਦਾ ਐਲਾਨ
ਵਾਸ਼ਿੰਗਟਨ : ਅਮਰੀਕਾ ਵਲੋਂ ਪਾਬੰਦੀਆਂ ਤੋਂ ਮਿਲੀ ਛੋਟ ਦੇ ਸਮੇਂ ਇਸ ਮਹੀਨੇ ਦੀ ਸ਼ੁਰੂਆਤ 'ਚ ਖ਼ਤਮ ਹੋਣ ਤੋਂ ਬਾਅਦ ਭਾਰਤ ਨੇ ਇਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿਤਾ ਹੈ। ਅਮਰੀਕਾ 'ਚ ਭਾਰਤੀ ਸਫ਼ੀਰ ਨੇ ਇਥੇ ਇਹ ਜਾਣਕਾਰੀ ਦਿਤੀ। ਇਸ ਕਦਮ ਦੇ ਬਾਅਦ ਭਾਰਤ ਇਕ ਹੋਰ ਨਵਾਂ ਦੇਸ਼ ਬਣ ਗਿਆ ਹੈ ਜਿਸ ਨੇ ਇਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿਤਾ ਹੈ।
India has stopped importing oil from Iran
ਅਮਰੀਕਾ ਨੇ ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਨਾਲ ਖੁਦ ਨੂੰ ਵੱਖ ਕਰਨ ਦੇ ਬਾਅਦ ਉਸ ਵਿਰੁਧ ਕਈ ਆਰਥਕ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਨੇ ਅੱਠ ਦੇਸ਼ਾਂ ਨੂੰ ਇਰਾਨ ਤੋਂ ਕੱਚਾ ਤੇਲ ਖਰੀਦਣ 'ਤੇ ਪਾਬੰਦੀ ਤੋਂ ਛੋਟ ਦਿਤੀ ਸੀ। ਇਸ ਛੋਟ ਦਾ ਸਮਾਂ ਮਈ ਮਹੀਨੇ ਦੀ ਸ਼ੁਰੂਆਤ 'ਚ ਖਤਮ ਹੋ ਗਿਆ ਹੈ।
Harsh Vardhan Shringla
ਅਮਰੀਕਾ 'ਚ ਭਾਰਤ ਦੇ ਸਫ਼ੀਰ ਹਰਥਵਰਧਨ ਸ਼ਰੰਗਲਾ ਨੇ ਕਿਹਾ ਕਿ ਅਮਰੀਕਾ ਵਲੋਂ ਪਾਬੰਧੀ ਤੋਂ ਮਿਲੀ ਛੋਟ ਦਾ ਸਮਾਂ ਵਧਾਉਣ ਤੋਂ ਮਨ੍ਹਾ ਕੀਤੇ ਜਾਣ ਦੇ ਬਾਅਦ ਭਾਰਤ ਨੇ ਇਰਾਨ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 'ਚ ਭਾਰਤ ਨੇ ਇਰਾਨ ਤੋਂ ਖਰੀਦੇ ਜਾਣ ਵਾਲੇ ਕੱਚੇ ਤੇਲ ਦੀ ਮਾਤਰਾ ਕਰੀਬ 2.5 ਅਰਬ ਟਨ ਤੋਂ ਘਟਾ ਕੇ ਇਕ ਅਰਬ ਟਨ ਕਰ ਦਿਤੀ ਸੀ।
India has stopped importing oil from Iran
ਸ਼ਰੰਗਲਾ ਨੇ ਇਕ ਪੱਤਰਕਾਰ ਵਾਰਤਾ ਵਿਚ ਕਿਹਾ, ''ਅਸੀਂ ਇਹ ਸਮਝਦੇ ਹਾਂ ਕਿ ਉਹ ਅਮਰੀਕਾ ਲਈ ਇਕ ਪਹਿਲ ਹੈ, ਹਾਲਾਂਕਿ ਸਾਨੂੰ ਇਸ ਦੀ ਕੀਮਤ ਚੁਕਾਉਣੀ ਪਈ ਹੈ ਕਿਉਂਕਿ ਸਾਨੂੰ ਸੱਚ ਵਿਚ ਬਦਲ ਦੀ ਤਲਾਸ਼ ਕਰਨ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ ਕਿ ਭਾਰਤ ਨੇ ਇਰਾਨ ਦੇ ਨਾਲ ਹੀ ਵੈਨਜ਼ੁਏਲਾ ਤੋਂ ਵੀ ਕੱਚਾ ਤੇਲ ਖ਼ਰੀਦਣਾ ਬੰਦ ਕਰ ਦਿੱਤਾ ਹੈ।