
ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪਟਰੌਲ ਅਤੇ ਡੀਜ਼ਲ ਦੇ ਮੁੱਲ ਲਗਾਤਾਰ ਘੱਟ ਰਹੇ ਹਨ। ਬੁੱਧਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ...
ਨਵੀਂ ਦਿੱਲੀ : (ਪੀਟੀਆਈ) ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪਟਰੌਲ ਅਤੇ ਡੀਜ਼ਲ ਦੇ ਮੁੱਲ ਲਗਾਤਾਰ ਘੱਟ ਰਹੇ ਹਨ। ਬੁੱਧਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਸੱਤਵੇਂ ਦਿਨ ਕਟੌਤੀ ਹੋਈ। ਦਿੱਲੀ ਅਤੇ ਮੁੰਬਈ ਸਮੇਤ ਜ਼ਿਆਦਾਤਰ ਜਗ੍ਹਾ ਪਟਰੌਲ ਅਤੇ ਡੀਜ਼ਲ ਦੇ ਮੁੱਲ ਘੱਟ ਗਏ। ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ।
Petrol and Diesel
ਦਿੱਲੀ ਵਿਚ ਪਟਰੌਲ ਦਾ ਭਾਅ 9 ਪੈਸੇ ਘੱਟ ਗਿਆ। ਦਿੱਲੀ ਵਿਚ ਪਟਰੌਲ ਦਾ ਭਾਅ 81.34 ਰੁਪਏ ਪ੍ਰਤੀ ਲਿਟਰ ਤੋਂ ਘੱਟ ਕੇ 81.25 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ। ਉਥੇ ਹੀ ਮੁੰਬਈ ਵਿਚ ਵੀ ਇਸ ਦੇ ਭਾਅ ਵਿਚ ਕਟੌਤੀ ਹੋਈ। ਮੁੰਬਈ ਵਿਚ 1 ਲਿਟਰ ਪਟਰੌਲ ਦਾ ਭਾਅ 86.81 ਰੁਪਏ ਤੋਂ ਘੱਟ ਕੇ 86.73 ਰੁਪਏ ਹੋ ਗਿਆ। ਮੁੰਬਈ ਵਿਚ ਪਟਰੌਲ ਦੀ ਕੀਮਤ 8 ਪੈਸੇ ਪ੍ਰਤੀ ਲਿਟਰ ਘਟੀ। ਬੁੱਧਵਾਰ ਨੂੰ ਡੀਜ਼ਲ ਦੀ ਕੀਮਤਾ ਵਿਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਡੀਜ਼ਲ ਦਾ ਭਾਅ 74.85 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ।
Petrol
17 ਅਕਤੂਬਰ ਨੂੰ ਪਟਰੌਲ ਦੇ ਦਿੱਲੀ ਵਿਚ ਭਾਅ 82.83 ਰੁਪਏ ਸੀ। ਉਥੇ ਹੀ ਇਸ ਤਰੀਕ ਨੂੰ ਡੀਜ਼ਲ ਦੀ ਕੀਮਤ 75.69 ਰੁਪਏ ਸੀ। ਇਸ ਵਿਚ 84 ਪੈਸੇ ਦੀ ਕਟੌਤੀ ਹੋਈ। ਸਰਕਾਰ ਨੇ 4 ਅਕਤੂਬਰ ਨੂੰ ਜਨਤਾ ਨੂੰ ਰਾਹਤ ਦੇਣ ਲਈ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 2.5 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ। ਇਸ ਵਿਚ 1.5 ਰੁਪਏ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਗਈ ਸੀ।