
ਸਾਲ 2013 ਤੋਂ ਹੁਣ ਤੱਕ ਡਾਟਾ ਦੀ ਲਾਗਤ 95 ਫ਼ੀ ਸਦੀ ਤੱਕ ਘੱਟੀ
ਨਵੀਂ ਦਿੱਲੀ : ਦੇਸ਼ ਵਿਚ ਡਾਟਾ ਲਗਾਤਾਰ ਸਸਤਾ ਹੋਣ ਕਰ ਕੇ ਸਾਲ 2023 ਤੱਕ ਇੰਟਰਨੈੱਟ ਯੂਜਰਜ਼ ਦੀ ਗਿਣਤੀ ਕਰੀਬ 40 ਫ਼ੀ ਸਦੀ ਵਧ ਜਾਵੇਗੀ, ਇਸ ਦੇ ਨਾਲ ਹੀ ਸਮਾਰਟ ਫ਼ੋਨ ਰੱਖਣ ਵਾਲੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਮੈਕਿਨਸੇ ਦੀ ਇਕ ਰਿਪੋਰਟ ਵਿਚ ਇਹ ਕਿਹਾ ਗਿਆ ਹੈ। ਸਾਲ 2013 ਤੋਂ ਹੁਣ ਤੱਕ ਡਾਟਾ ਦੀ ਲਾਗਤ 95 ਫ਼ੀ ਸਦੀ ਤੱਕ ਘੱਟ ਚੁੱਕੀ ਹੈ।
Internet users
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁੱਖ ਡਿਜ਼ੀਟਲ ਖੇਤਰ 2025 ਤੱਕ ਦੁੱਗਣਾ ਵਧ ਕੇ 355 ਤੋਂ 435 ਅਰਬ ਡਾਲਰ ਦਾ ਹੋ ਜਾਵੇਗਾ। ਮੈਕਿਨਸੇ ਗਲੋਬਲ ਇੰਸਟੀਚਿਊਟ ਦੀ ਰਿਪੋਰਟ 'ਡਿਜ਼ੀਟਲ ਇੰਡੀਆ-ਤਕਨਾਲੋਜੀ ਟੂ ਟਰਾਂਸਫ਼ਾਰਮ ਏ ਕਨੈਕਸ਼ਨ ਨੇਸ਼ਨ' ਵਿਚ ਕਿਹਾ ਗਿਆ ਹੈ ਕਿ ਭਾਰਤ ਡਿਜ਼ੀਟਲ ਉਪਭੋਗਤਾਵਾਂ ਲਈ ਸਭ ਤੋਂ ਤੇਜ਼ੀ ਨਾਲ ਵਧਦੇ ਬਜ਼ਾਰਾਂ ਵਿਚੋਂ ਇਕ ਹੈ।
Internet users
ਦੇਸ਼ ਵਿਚ 2018 ਤੱਕ ਇੰਟਰਨੈੱਟ ਦੇ 56 ਕਰੋੜ ਯੂਜ਼ਰਜ਼ ਸਨ ਜਿਹੜੇ ਕਿ ਹੁਣ ਸਿਰਫ਼ ਚੀਨ ਤੋਂ ਘੱਟ ਹਨ। ਰਿਪੋਰਟ ਅਨੁਸਾਰ ਦੇਸ਼ ਵਿਚ ਮੋਬਾਈਲ ਡਾਟਾ ਯੂਜਰਜ਼ ਔਸਤਨ ਪ੍ਰਤੀ ਮਹੀਨਾ 8.30 ਜੀਬੀ ਡਾਟਾ ਦੀ ਵਰਤੋਂ ਕਰਦੇ ਹਨ। ਇਹ ਔਸਤ ਚੀਨ ਵਿਚ 5.50 ਜੀ.ਬੀ. ਅਤੇ ਦੱਖਣੀ ਕੋਰਿਆ ਵਰਗੇ ਉਨਤ ਡਿਜ਼ੀਟਲ ਬਜ਼ਾਰ 'ਚ 8 ਤੋਂ 8.5 ਜੀਬੀ ਹੈ।
Internet users
ਉਨ੍ਹਾਂ ਕਿਹਾ, ''17 ਉਭਰਦੇ ਬਜ਼ਾਰਾਂ ਦੇ ਸਾਡੇ ਵਿਸ਼ਲੇਸ਼ਨ ਤੋਂ ਪਤਾ ਲੱਗਦਾ ਹੈ ਕਿ ਭਾਰਤ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਡਿਜ਼ੀਟਲ ਹੋ ਰਿਹਾ ਹੈ। ਉਸ ਨੇ ਕਿਹਾ ਕਿ ਸਰਕਾਰ ਦੀ ਸਹਾਇਤਾ ਨਾਲ ਅਰਥਵਿਵਸਥਾ ਨੂੰ ਡਿਜ਼ੀਟਲ ਬਣਾਉਣ ਵਿਚ ਮਦਦ ਮਿਲਦੀ ਹੈ। ਰਿਲਾਇੰਸ ਜੀਓ ਵਰਗੀਆਂ ਨਿੱਜੀ ਕੰਪਨੀਆਂ ਦੇ ਕਾਰਨ 2013 ਤੋਂ ਡਾਟਾ ਦੀ ਲਾਗਤ 95 ਫ਼ੀ ਸਦੀ ਤੋਂ ਜ਼ਿਆਦਾ ਘੱਟ ਹੋਈ ਹੈ।