
ਪੰਜਾਬੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਬਾਰੇ ਗੱਲ ਕਰਦਿਆਂ ਨਗਰ ਕੌਸਲ ਜ਼ੀਰਾ ਦੇ ਵਾਈਸ ਪ੍ਰਧਾਨ ਰਾਜੇਸ਼ ਢੰਡ, ਮਾਲਬਰੋਜ਼ ਪ੍ਰਾਈਵੇਟ ਲਿਮਟਿਡ ਦੇ ਇੰਚਾਰਜ ਪਵਨ ਬਾਂਸਲ...........
ਜ਼ੀਰਾ : ਪੰਜਾਬੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਬਾਰੇ ਗੱਲ ਕਰਦਿਆਂ ਨਗਰ ਕੌਸਲ ਜ਼ੀਰਾ ਦੇ ਵਾਈਸ ਪ੍ਰਧਾਨ ਰਾਜੇਸ਼ ਢੰਡ, ਮਾਲਬਰੋਜ਼ ਪ੍ਰਾਈਵੇਟ ਲਿਮਟਿਡ ਦੇ ਇੰਚਾਰਜ ਪਵਨ ਬਾਂਸਲ, ਐੇਸ.ਐਸ. ਮੈਮੋਰੀਅਲ ਪਬਲਿਕ ਸਕੂਲ ਕੱਸੋਆਣਾ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਪ੍ਰੈੱਸ ਕਲੱਬ ਜ਼ੀਰਾ ਦੇ ਸੈਕਟਰੀ ਜੋਗਿੰਦਰ ਕੰਡਿਆਲ ਨੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਛੋਟੀ ਉਮਰ ਵਿਚ ਵਡੀਆਂ ਪੁਲਾਂਘਾਂ ਪੁੱਟੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਪੰਜਾਬੀ ਪੱਤਰਕਾਰੀ ਦੇ ਖ਼ੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਹੀ ਨਹੀਂ ਕੀਤੇ, ਸਗੋਂ ਪੰਜਾਬੀ ਦੀਆਂ ਉਚ ਕੋਟੀ ਦੀਆਂ ਅਖ਼ਬਾਰਾਂ ਵਿਚ ਅਪਣਾ ਨਾਂ ਦਰਜ ਕਰਵਾ ਲਿਆ ਹੈ
Rajesh Dhand And Pawan Bansal
ਅਤੇ ਸਪੋਕਸਮੈਨ ਦੀਆਂ ਸੰੰਪਾਦਕੀਆਂ ਅੰਗਰੇਜ਼ੀ ਅਖ਼ਬਾਰਾਂ ਦੇ ਹਾਣ ਦੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਇੰਟਰਨੈੱਟ 'ਤੇ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਪੰਜਾਬੀ ਦੇ ਬਾਕੀ ਅਖ਼ਬਾਰ ਜਿਥੇ ਇੰਟਰਨੈੱਟ 'ਤੇ ਦੇਰ ਨਾਲ ਖੁਲ੍ਹਦੇ ਹਨ, ਉੱਥੇ ਸਪੋਕਸਮੈਨ ਰਾਤ ਦੇ ਠੀਕ 12 ਵਜੇ ਹੀ ਖੁੱਲ੍ਹ ਜਾਂਦਾ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸੱਭ ਤੋਂ ਪਹਿਲਾ ਇੰਟਰਨੈੱਟ 'ਤੇ ਰੋਜ਼ਾਨਾ ਸਪੋਕਸਮੈਨ ਹੀ ਪੜ੍ਹਦੇ ਹਨ।