
ਹੁਣ 50 ਹਜ਼ਾਰ ਰੁਪਏ ਤਕ ਨਕਦੀ ਕਢਵਾ ਸਕਣਗੇ ਖਾਤਾਧਾਰਕ
ਨਵੀਂ ਦਿੱਲੀ : ਪੰਜਾਬ ਅਤੇ ਮਹਾਰਸ਼ਟਰ ਕੋ-ਆਪਰੇਟਿਵ ਬੈਂਕ (ਪੀਐਮਸੀ) ਬੈਂਕ ਦੇ ਗਾਹਕਾਂ ਲਈ ਕੁਝ ਰਾਹਤ ਭਰੀ ਖਬਰ ਹੈ। ਨਵੇਂ ਬਦਲਾਵਾਂ ਤੋਂ ਬਾਅਦ ਹੁਣ ਪੀਐਮਸੀ ਬੈਂਕ ਦੇ ਖਾਤਾਧਾਰਕ ਆਪਣੇ ਖਾਤੇ ਵਿਚੋਂ ਐਮਰਜੈਂਸੀ ਦੇ ਤੌਰ 'ਤੇ 50,000 ਰੁਪਏ ਤੋਂ ਜ਼ਿਆਦਾ ਕਢਵਾ ਸਕਣਗੇ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਗਾਹਕ ਆਪਣੇ ਖਾਤੇ ਵਿਚੋਂ ਕੁੱਲ 40 ਹਜ਼ਾਰ ਰੁਪਏ ਕਢਵਾ ਸਕਦੇ ਹਨ।
PMC Bank crisis : RBI permitted depositors to withdraw Rs 50,000
ਖਬਰਾਂ ਮੁਤਾਬਕ ਵਿਆਹ, ਸੀਨੀਅਰ ਸਿਟੀਜ਼ਨ ਦੇ ਖਰਚੇ ਅਤੇ ਸਿੱਖਿਆ ਲਈ ਵੀ ਵਾਧੂ ਰਕਮ ਕਢਵਾਈ ਜਾ ਸਕਦੀ ਹੈ। ਇਨ੍ਹਾਂ ਸਥਿਤੀਆਂ 'ਚ ਖਾਤਾਧਾਰਕਾਂ ਵਲੋਂ 50,000 ਰੁਪਏ ਦੀ ਵਾਧੂ ਨਿਕਾਸੀ ਕੀਤੀ ਜਾ ਸਕਦੀ ਹੈ। ਇਨ੍ਹਾਂ ਸਥਿਤੀਆਂ 'ਚ ਖਾਤਾਧਾਰਕ ਵਲੋਂ 50,000 ਰੁਪਏ ਦੀ ਵਾਧੂ ਰਾਸ਼ੀ ਕਢਵਾਈ ਜਾ ਸਕਦੀ ਹੈ। ਇਹ ਪੈਸਾ ਕਢਵਾਉਣ ਸਮੇਂ ਗਾਹਕਾਂ ਨੂੰ ਕੁਝ ਜਾਣਕਾਰੀ ਦੇਣੀ ਪਵੇਗੀ। ਮੈਡੀਕਲ ਐਮਰਜੈਂਸੀ ਸਮੇਂ ਗਾਹਕਾਂ ਨੂੰ ਡਾਕਟਰੀ ਖਰਚੇ ਦਾ ਬਿਓਰਾ ਜਮ੍ਹਾ ਕਰਵਾਉਣਾ ਹੋਵੇਗਾ। ਮੈਡੀਕਲ ਸਰਟੀਫਿਕੇਟ, ਮੈਡੀਕਲ ਰਿਪੋਰਟ ਅਤੇ ਇਲਾਜ ਦੇ ਬਿੱਲ ਜਮ੍ਹਾ ਕਰਵਾਉਣੇ ਹੋਣਗੇ।
PMC Bank crisis : RBI permitted depositors to withdraw Rs 50,000
ਇਸ ਤਰ੍ਹਾਂ ਤੁਸੀਂ ਮੈਡੀਕਲ ਨਾਲ ਜੁੜੀਆਂ ਜ਼ਰੂਰਤਾਂ ਲਈ ਪੈਸੇ ਤਾਂ ਕਢਵਾ ਸਕੋਗੇ ਪਰ ਇਸ ਲਈ ਸਬੂਤ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਬੈਂਕ 'ਚ ਖਾਤਾ ਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਬੈਂਕ ਦੇ ਖਾਤਾਧਾਰਕਾਂ ਨੇ ਰਿਜ਼ਰਵ ਬੈਂਕ ਨੂੰ ਉਨ੍ਹਾਂ ਦੇ ਮਾਮਲੇ ਦਾ ਹੱਲ ਕਰਨ ਲਈ 30 ਅਕਤੂਬਰ ਤੱਕ ਦਾ ਸਮਾਂ ਦਿਤਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਉਹ 27 ਅਕਤੂਬਰ ਨੂੰ ਇਸ ਮਾਮਲੇ 'ਤੇ ਬਿਆਨ ਜਾਰੀ ਕਰੇਗਾ।