ਪ੍ਰਾਈਵੇਟ ਨੌਕਰੀ ਵਾਲਿਆਂ ਨੂੰ ਲੱਗੀਆਂ ਮੌਜਾਂ, ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫ਼ਾ
Published : Nov 25, 2019, 10:23 am IST
Updated : Nov 25, 2019, 10:30 am IST
SHARE ARTICLE
Jobs pay public modi government
Jobs pay public modi government

ਆਨਲਾਈਨ ਸੁਵਿਧਾ ਇਸ ਦੇ ਲਈ ਸ਼ੁਰੂ ਹੋਣ ਵਾਲੀ ਹੈ।

ਨਵੀਂ ਦਿੱਲੀ: ਪ੍ਰਾਈਵੇਟ ਨੌਕਰੀ ਵਾਲਿਆਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਜੇ ਤੁਹਾਡੀ ਨੌਕਰੀ ਚਲੀ ਜਾਂਦੀ ਹੈ ਤਾਂ ਸਰਕਾਰ ਤੁਹਾਨੂੰ 24 ਮਹੀਨੇ ਭਾਵ 2 ਸਾਲ ਤੱਕ ਪੈਸੇ ਦੇਵੇਗੀ। ਅਸਲ ਵਿਚ ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ‘ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ’ ਤਹਿਤ ਨੌਕਰੀ ਜਾਣ 'ਤੇ ਆਰਥਿਕ ਮਦਦ ਦਿੰਦੀ ਹੈ। ਈ.ਐੱਸ.ਆਈ.ਸੀ. ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

PM Narendra ModiPM Narendra Modiਈ.ਐੱਸ.ਆਈ.ਸੀ. ਨੇ ਟਵੀਟ ਕਰ ਕੇ ਦੱਸਿਆ ਕਿ ਨੌਕਰੀ ਚਲੇ ਜਾਣ ਦਾ ਮਤਲਬ ਆਮਦਨ ਵਿਚ ਹਾਨੀ ਨਹੀਂ ਹੈ। ਈ.ਐੱਸ.ਆਈ.ਸੀ. ਰੁਜ਼ਗਾਰ ਦੀ ਅਣਇੱਛਕ ਹਾਨੀ ਜਾਂ ਗੈਰ-ਰੁਜ਼ਗਾਰ ਸੱਟ ਕਾਰਨ ਸਥਾਈ ਕਮਜ਼ੋਰੀ ਦੇ ਮਾਮਲੇ 'ਚ 24 ਮਹੀਨੇ ਦੇ ਸਮੇਂ ਲਈ ਮਾਸਿਕ ਨਕਦ ਰਾਸ਼ੀ ਦਾ ਭੁਗਤਾਨ ਕਰਦਾ ਹੈ। ‘ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ’ ਦਾ ਲਾਭ ਉਠਾਉਣ ਲਈ ਤੁਸੀਂ ਆਈ.ਐੱਸ.ਆਈ.ਸੀ. ਦੀ ਵੈੱਬਸਾਈਟ 'ਤੇ ਜਾ ਕੇ ਫਾਰਮ ਡਾਊਨਲੋਡ ਕਰ ਸਕਦੇ ਹੋ।

OfficeOfficeਇਸ ਨੂੰ ਭਰ ਕੇ ਤੁਹਾਨੂੰ ਈ.ਐੱਸ.ਆਈ.ਸੀ. ਦੇ ਕਿਸੇ ਬ੍ਰਾਂਚ 'ਚ ਜਮ੍ਹਾ ਕਰਵਾਉਣਾ ਹੋਵੇਗਾ। ਇਸ ਫਾਰਮ ਦੇ ਨਾਲ 20 ਰੁਪਏ ਦਾ ਨਾਨ-ਜਿਊਡਿਸ਼ੀਅਲ ਪੇਪਰ 'ਤੇ ਨੋਟਰੀ ਤੋਂ ਐਫੀਡੇਵਿਡ ਕਰਵਾਉਣਾ ਹੋਵੇਗਾ। ਇਸ 'ਚ ਏਬੀ-1 ਤੋਂ ਲੈ ਕੇ ਏਬੀ-4 ਫਾਰਮ ਜਮ੍ਹਾ ਕਰਵਾਇਆ ਜਾਵੇਗਾ। ਆਨਲਾਈਨ ਸੁਵਿਧਾ ਇਸ ਦੇ ਲਈ ਸ਼ੁਰੂ ਹੋਣ ਵਾਲੀ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਵੈੱਬਸਾਈਟ 'ਤੇ ਜਾ ਸਕਦੇ ਹੋ। ਧਿਆਨ ਰੱਖੋ ਇਸ ਦਾ ਫਾਇਦਾ ਤੁਸੀਂ ਸਿਰਫ ਇਕ ਵਾਰ ਹੀ ਉਠਾ ਸਕਦੇ ਹੋ।

OfficeOfficeਈ.ਐੱਸ.ਆਈ.ਸੀ. ਨੇ ਸੁਪਰ ਸਪੈਸ਼ਿਅਲਿਟੀ ਟ੍ਰੀਟਮੈਂਟ ਦੇ ਨਿਯਮ ਦੇ ਪਹਿਲਾਂ ਦੇ ਮੁਕਾਬਲੇ ਆਸਾਨ ਕਰ ਦਿੱਤੇ ਹਨ। ਪਹਿਲਾਂ ਇਸ ਲਈ ਦੋ ਸਾਲ ਤੱਕ ਕੰਮ 'ਚ ਹੋਣ ਜ਼ਰੂਰੀ ਸੀ ਜੋ ਹੁਣ ਸਿਰਫ 6 ਮਹੀਨੇ ਕਰ ਦਿੱਤਾ ਗਿਆ ਹੈ। ਨਾਲ ਹੀ ਯੋਗਦਾਨ ਦੀ ਸ਼ਰਤ 78 ਦਿਨਾਂ ਦੀ ਕਰ ਦਿੱਤੀ ਗਈ ਹੈ।

ਈ.ਐੱਸ.ਆਈ.ਸੀ. ਨਾਲ ਬੀਮਿਤ ਕੋਈ ਵੀ ਅਜਿਹਾ ਵਿਅਕਤੀ ਜਿਸ ਨੂੰ ਕਿਸੇ ਕਾਰਨ ਨਾਲ ਕੰਪਨੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਸ ਵਿਅਕਤੀ 'ਤੇ ਕਿਸੇ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਇਸ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਦਾ ਹੈ। ਇਸ ਦੇ ਇਲਾਵਾ ਜੋ ਲੋਕ ਬਦਲ ਰਿਟਾਇਰਮੈਂਟ (ਵੀ.ਆਰ.ਐੱਸ.) ਲੈਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement